ਕੋਟ ਈਸੇ ਖਾਂ, 30 ਮਈ (ਗੁਰਮੀਤ ਸਿੰਘ ਖਾਲਸਾ)-ਕੋਟ ਈਸੇ ਖਾਂ ਵਾਰਡ ਨੰਬਰ 7 'ਚ ਆਮ ਲੋਕਾਂ ਦੇ ਹਰ ਦੁੱਖ ਸੁੱਖ ਵਿਚ ਵਿਚਰਨ ਵਾਲੇ ਅਤੇ ਇਕ ਆਮ ਪਰਿਵਾਰ ਵਾਂਗ ਜੀਵਨ ਜਿਊਣ ਅਤੇ ਕੰਮ ਕਾਰ ਕਰਨ ਵਾਲੇ ਨਾਮਵਰ ਆਗੂ ਦੇਸ ਰਾਜ ਟੱਕਰ ਦੀ ਨੂੰ ਹ ਸੁਖਨਜੀਤ ਕੌਰ ਟੱਕਰ ਨੂੰ ਵੱਡੀ ਜਿੱਤ ਦਿਵਾ ਕੇ ਵਾਰਡ ਵਾਸੀਆਂ ਨੇ ਬਹੁਤ ਵਧੀਆ ਫੈਸਲਾ ਲਿਆ ਤੇ ਅਜਿਹੇ ਸੇਵਾ ਭਾਵ ਵਾਲੇ ਪਰਿਵਾਰਾਂ ਨੂੰ ਰਾਜਨੀਤੀ ਵਿਚ ਲਿਆਉਣਾ ਚੰਗਾ ਕਦਮ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਟੱਕਰ ਪਰਿਵਾਰ ਦੀ ਵੱਡੀ ਜਿੱਤ ਨੂੰ ਲੈ ਕੇ ਵਧਾਈ ਦੇਣ ਸਮੇਂ ਨਾਮਦੇਵ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਗਿੱਲ ਨੇ ਕਰਦਿਆਂ ਕਿਹਾ ਕਿ ਵਿਰੋਧੀਆਂ ਵਲੋਂ ਭਾਵੇਂ ਕਿ ਇਸ ਪਰਿਵਾਰ ਨੂੰ ਆਮ ਆਦਮੀ ਪਾਰਟੀ ਦੀ ਟਿਕਟ ਦੇਣ ਤੋਂ ਇਲਾਵਾ ਚੋਣ ਲੜਨ ਨੂੰ ਲੈ ਕੇ ਕਈ ਤਰ੍ਹਾਂ ਦੀ ਰਾਜਨੀਤੀ ਖੇਡੀ ਗਈ ਪਰ ਇਸ ਦਾ ਜਵਾਬ ਵਾਰਡ ਵਾਸੀਆਂ ਨੇ ਵਧੀਆ ਲੀਡ ਨਾਲ ਟੱਕਰ ਪਰਿਵਾਰ ਨੂੰ ਜਿਤਾ ਕੇ ਦਿੱਤਾ¢ ਉਨ੍ਹਾਂ ਕਿਹਾ ਕਿ ਚੰਗਾ ਸੁਭਾਅ ਤੇ ਸੇਵਾ ਭਾਵ ਵਾਲੇ ਟੱਕਰ ਪਰਿਵਾਰ ਦੀ ਸ਼ਾਨਦਾਰ ਜਿੱਤ ਨੂੰ ਲੈ ਕੇ ਹਰ ਕੋਈ ਇਸ ਇਲਾਕੇ ਅੰਦਰ ਖੁਸ਼ ਹੈ ¢ ਇਸ ਜਿੱਤ ਨੂੰ ਲੈ ਕੇ ਟੱਕਰ ਪਰਿਵਾਰ ਵੱਲੋਂ ਸਮੂਹ ਵਾਰਡ ਵਾਸੀਆਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ¢