09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਵਾਰਡ ਨੰਬਰ 6 ਤੋਂ ਕੌਂਸਲਰ ਰਮਨਦੀਪ ਕੌਰ ਖੋਸਾ ਨੇ ਜਿੱਤ ਦੀ ਖ਼ੁਸ਼ੀ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਮੋਗਾ, 31 ਮਈ (ਸੁਰਿੰਦਰਪਾਲ ਸਿੰਘ)-ਹਾਲ ਹੀ ਵਿਚ ਹੋਈਆਂ ਨਗਰ ਨਿਗਮ ਚੋਣਾਂ ਜਿਸ ਦੇ ਨਤੀਜੇ 29 ਮਈ ਨੂੰ ਐਲਾਨੇ ਗਏ, ਉਸ ਵਿਚ ਨਗਰ ਨਿਗਮ ਮੋਗਾ ਦੇ ਵਾਰਡ ਨੰਬਰ 6 ਤੋਂ ਆਪ ਪਾਰਟੀ ਦੇ ਉਮੀਦਵਾਰ ਸ੍ਰੀਮਤੀ ਰਮਨਦੀਪ ਕੌਰ ਖੋਸਾ ਧਰਮ-ਪਤਨੀ ਪਰਮਿੰਦਰ ਸਿੰਘ ਪੰਮਾ ਖੋਸਾ ਨੇ ਆਪਣੇ ਵਿਰੋਧੀਆਂ ਨੂੰ ਵੱਡੀ ਲੀਡ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ | ਆਪਣੀ ਜਿੱਤ ਦੀ ਖ਼ੁਸ਼ੀ ਵਿਚ ਅੱਜ ਰਮਨਦੀਪ ਕੌਰ ਖੋਸਾ ਤੇ ਉਨ੍ਹਾਂ ਦੇ ਪਤੀ ਪਰਮਿੰਦਰ ਸਿੰਘ ਪੰਮਾ ਖੋਸਾ ਨੇ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਮੁਹੱਲਾ ਨਾਨਕਪੁਰਾ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸ਼ੁਕਰਾਨੇ ਵਜੋਂ ਕਰਵਾਏ ਤੇ ਚੋਣ ਜਿੱਤਣ ਦੀ ਖ਼ੁਸ਼ੀ ਵਿਚ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਆਪਣੇ ਸੰਬੋਧਨ ਵਿਚ ਜਗਦੀਪ ਸਿੰਘ ਬਰਾੜ ਜੈਮਲ ਵਾਲਾ ਮੀਡੀਆ ਇੰਚਾਰਜ ਮਾਲਵਾ ਜ਼ੋਨ ਸੈਂਟਰਲ ਨੇ ਕਿਹਾ ਕਿ ਰਮਨਦੀਪ ਕੌਰ ਖੋਸਾ ਦੀ ਜਿੱਤ ਵਾਰਡ ਵਾਸੀਆਂ ਦੀ ਜਿੱਤ ਹੈ | ਉਨ੍ਹਾਂ ਕਿਹਾ ਕਿ ਵਾਰਡ ਵਾਸੀਆਂ ਨੇ ਜੋ ਉਨ੍ਹਾਂ ਨੂੰ ਵੱਡਾ ਫ਼ਤਵਾ ਦਿੱਤਾ ਹੈ ਉਹ ਵੀ ਵਾਰਡ ਵਾਸੀਆਂ ਦੀਆਂ ਆਸਾਂ 'ਤੇ ਖਰਾ ਉੱਤਰਨਗੇ ਤੇ ਵਾਰਡ ਨੰਬਰ 6 ਨੂੰ ਮੋਗਾ ਸ਼ਹਿਰ ਦਾ ਮੋਹਰੀ ਵਾਰਡ ਬਣਾਇਆ ਜਾਵੇਗਾ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜੇਤੂ ਕੌਂਸਲਰ ਰਮਨਦੀਪ ਕੌਰ ਖੋਸਾ ਤੇ ਵਿਸ਼ੇਸ਼ ਤੌਰ 'ਤੇ ਪੁੱਜੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਮਨਦੀਪ ਕੌਰ ਖੋਸਾ ਕੌਂਸਲਰ ਤੇ ਉਨ੍ਹਾਂ ਦੇ ਪਤੀ ਪਰਮਿੰਦਰ ਸਿੰਘ ਪੰਮਾ ਖੋਸਾ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਵਾਰਡ ਵਾਸੀਆਂ ਦਾ ਆਪਣੇ ਵਲੋਂ ਧੰਨਵਾਦ ਕੀਤਾ ਕਿ ਜਿਨ੍ਹਾਂ ਨੇ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾਇਆ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿਆਰਾ ਸਿੰਘ ਬੱਧਨੀ ਜ਼ਿਲ੍ਹਾ ਸਕੱਤਰ, ਰਿੱਕੀ ਅਰੋੜਾ, ਕਮਲਪ੍ਰੀਤ ਮਹਿਰੋ ਨੇ ਵੀ ਸੰਬੋਧਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਮੋਗਾ ਵਲੋਂ ਕੀਤਾ ਡੈਲੀਗੇਟ ਇਜਲਾਸ ਅਗਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸੁਖਾਨੰਦ ਵਿਖੇ 'ਤੰਬਾਕੂ ਵਿਰੋਧੀ ਦਿਵਸ' ਮਨਾਇਆ
Ad Position 24