ਨਿਹਾਲ ਸਿੰਘ ਵਾਲਾ, 31 ਮਈ (ਸੁਖਦੇਵ ਸਿੰਘ ਖ਼ਾਲਸਾ)-ਦਰਬਾਰ ਸੰਪਰਦਾਇ ਦੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸੰਤ ਆਸ਼ਰਮ ਲੋਪੋ ਵਿਖੇ ਪੁੰਨਿਆ ਦਾ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸਜਾਏ ਗਏ ਦੀਵਾਨਾਂ 'ਚ ਸੰਪਰਦਾਇ ਲੋਪੋ ਦੇ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਸੁਆਮੀ ਸੰਤ ਦਰਬਾਰਾ ਸਿੰਘ ਦੇ ਰਚਿਤ ਕਾਵਿ ਸੰਗ੍ਰਹਿ 'ਚੋਂ ਇਤਿਹਾਸਕ ਗਾਥਾਵਾਂ ਸੁਣਾ ਕੇ ਨਿਹਾਲ ਕੀਤਾ | ਉਪਰੰਤ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਦੀ ਕਥਾ ਕਰਦਿਆਂ ਕਿਹਾ ਕਿ ਪ੍ਰਮਾਤਮਾ ਨੇ ਆਤਮਾ ਨੂੰ ਮਨੁੱਖਾ ਜਨਮ ਬਖਸ਼ਿਸ਼ ਕਰ ਕੇ ਆਪਣੇ ਨਾਲ ਮਿਲਣ ਦਾ ਮੌਕਾ ਪ੍ਰਦਾਨ ਕੀਤਾ ਹੈ | ਇਸ ਲਈ ਇਸ ਜਨਮ 'ਚ ਮਨੱੁਖ ਨੂੰ ਪ੍ਰਮਾਤਮਾ ਦੇ ਸਿਮਰਨ ਦਾ ਲਾਹਾ ਲੈਣਾ ਚਾਹੀਦਾ ਹੈ | ਇਸ ਮੌਕੇ ਭਗੀਰਥ ਸਿੰਘ ਗਿੱਲ ਲੋਪੋ, ਜਥੇਦਾਰ ਸੁਖਚੈਨ ਸਿੰਘ, ਗਿਆਨੀ ਰਜਿੰਦਰ ਸਿੰਘ ਛੱਜਾਂਵਾਲ, ਜਥੇਦਾਰ ਮੱਖਣ ਸਿੰਘ ਗਊਸ਼ਾਲਾ, ਮਿਸਤਰੀ ਬਸੰਤ ਸਿੰਘ ਲੋਪੋ, ਕੁਲਵੰਤ ਸਿੰਘ ਰਸੂਲਪੁਰ, ਇਕਬਾਲ ਸਿੰਘ ਮਾਣੰੂਕੇ, ਦਰਸ਼ਨ ਸਿੰਘ ਲੁਧਿਆਣਾ, ਜਗਜੀਤ ਸਿੰਘ ਸਲਾਬਤਪੁਰਾ, ਬਲਦੇਵ ਸਿੰਘ ਧਰਮਕੋਟ, ਫ਼ੌਜੀ ਹਾਕਮ ਸਿੰਘ ਢੁੱਡੀਕੇ, ਚਮਕੌਰ ਸਿੰਘ ਲੋਪੋ, ਸਰਪੰਚ ਦਰਸ਼ਨ ਸਿੰਘ ਹਾਂਸ, ਨਿਰਮਲ ਸਿੰਘ ਫ਼ਤਿਹਗੜ੍ਹ, ਸਰਬਜੀਤ ਸਿੰਘ ਮੱਲ੍ਹਾ, ਤਾਰਾ ਸਿੰਘ ਮਾਨੋਚਾਹਲ, ਲੱਖਾ ਸਿੰਘ ਲੋਪੋ, ਠੇਕੇਦਾਰ ਜੀਤ ਸਿੰਘ, ਕਮਲਜੀਤ ਸਿੰਘ ਕੋਹਾੜਾ, ਪਿ੍ਤਪਾਲ ਸਿੰਘ ਲੁਧਿਆਣਾ, ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ ਗ਼ਾਲਿਬ, ਫ਼ੌਜੀ ਜ਼ੋਰਾ ਸਿੰਘ ਕਾਲੇਕੇ, ਗੁਰਚਰਨ ਸਿੰਘ ਲੋਪੋ, ਕਰਤਾਰ ਸਿੰਘ ਲੋਪੋ, ਜਸਪਾਲ ਸਿੰਘ ਰਾਏਕੋਟ, ਥਾਣੇਦਾਰ ਲਾਭ ਸਿੰਘ ਕੁਲਾਰ, ਕਵੀਸ਼ਰ ਮਨਜੀਤ ਸਿੰਘ ਲਾਡੀ, ਮਨਿੰਦਰ ਸਿੰਘ ਢਿੱਲੋਂ, ਬਿੱਲੂ ਸਿੰਘ ਖਹਿਰਾ, ਬਲਬੀਰ ਸਿੰਘ ਭਨੋਹੜ, ਸੁਦਾਗਰ ਸਿੰਘ ਮੈਂਬਰ ਰਸੂਲਪੁਰ, ਜਗਜੀਤ ਸਿੰਘ ਜੱਗਾ, ਸੋਨੂ ਖੋਟੇ, ਪਿ੍ਤਪਾਲ ਸਿੰਘ ਚੂਹੜਚੱਕ, ਮਨੀ ਸੰਘਾ ਕੋਰੇਵਾਲਾ, ਹਰਵਿੰਦਰ ਸਿੰਘ ਲੋਪੋ, ਹਰਨਾਮ ਸਿੰਘ ਨਾਮਾ, ਪਾਲ ਸਿੰਘ ਰਸੂਲਪੁਰ, ਰਾਜਵੀਰ ਸਿੰਘ ਧੂੜਕੋਟ, ਪ੍ਰੀਤਮ ਸਿੰਘ ਭੱਟੀ, ਮੰਦਰ ਸਿੰਘ ਭਦੌੜ, ਆਤਮਾ ਸਿੰਘ ਜੌਹਲ, ਅਮਰ ਸਿੰਘ ਨੰਗਲ, ਮਨਪ੍ਰੀਤ ਸਿੰਘ ਮੰਤਰੀ ਬੀੜ ਰਾਊਕੇ ਤੋਂ ਇਲਾਵਾ ਇਲਾਕੇ ਭਰ ਦੀਆਂ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕੀਤਾ |