03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਬਿਜਲੀ ਸਪਲਾਈ ਨੂੰ ਲੈ ਕੇ ਹਰ ਪਾਸੇ ਹਾਹਾਕਾਰ, ਲੰਮੇ ਕੱਟਾਂ ਨੂੰ ਲੈ ਕੇ ਕਿਸਾਨ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 30-06-2026
ਬੱਧਨੀ ਕਲਾਂ, 29 ਜੂਨ (ਸੰਜੀਵ ਕੋਛੜ)-ਸੂਬੇ ‘ਚ ਰਾਜ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਝੋਨੇ ਦੀ ਲੁਆਈ ਨੂੰ ਲੈ ਕੇ ਖੇਤਾਂ ਨੂੰ ਬਿਜਲੀ ਦੀ ਪੂਰੀ ਸਪਲਾਈ ਦੇਣ ਦੇ ਕੀਤੇ ਗਏ ਵਾਅਦੇ ਇਕਦਮ ਖੋਖਲੇ ਸਾਬਤ ਹੋ ਰਹੇ ਹਨ। ਇਹ ਪ੍ਰਗਟਾਵਾ ਸ਼੍ਰੋ. ਅਕਾਲੀ ਦਲ (ਬ) ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਖਣਮੁੱਖ ਭਾਰਤੀ ਪੱਤੋ ਨੇ ਕਰਦਿਆਂ ਕਿਹਾ ਕਿ ਬਿਜਲੀ ਦੇ ਮਾਮਲੇ ‘ਚ ਸੂਬਾ ਸਰਕਾਰ ਦਾ ਫੇਲੀਅਰ ਕਿਸੇ ਤੋਂ ਵੀ ਲੁਕਿਆ ਛੁਪਿਆ ਨਹੀਂ ਸਗੋਂ ਜੱਗ ਜਾਹਿਰ ਹੋ ਚੁੱਕਾ ਹੈ ਕਿਉਂਕਿ ਝੋਨੇ ਦੀ ਲੁਆਈ ਦਾ ਸੀਜ਼ਨ ਪੂਰੇ ਜੋਬਨ ’ਤੇ ਹੋਮ ਦੇ ਬਾਵਜੂਦ ਵੀ ਕਿਸਾਨਾਂ ਨੂੰ ਖੇਤਾਂ ‘ਚ ਸਿਰਫ਼ 2-4 ਘੰਟੇ ਹੀ ਬਿਜਲੀ ਮਿਲ ਰਹੀ ਹੈ ਜਿਸ ਨਾਲ ਝੋਨੇ ਦੀ ਲੁਆਈ ਨੂੰ ਲੈ ਕੇ ਕਿਸਾਨ ਚਿੰਤਾ ਦੇ ਆਲਮ ‘ਚ ਹਨ, ਬਿਜਲੀ ਸਪਲਾਈ ਦੀ ਪੂਰਤੀ ਨਾ ਹੋਣ ਕਾਰਨ ਆਏ ਦਿਨ ਕਿਸਾਨ ਬਿਜਲੀ ਦਫ਼ਤਰਾਂ ‘ਚ ਅਤੇ ਸੜਕਾਂ ਤੇ ਧਰਨੇ ਲਗਾਉਣ ਨੂੰ ਮਜਬੂਰ ਹੋਏ ਪਏ ਹਨ ਪਰ ਸਰਕਾਰ ਵਲੋਂ ਕੀਤੀ ਜਾਂਦੀ ਝੂਠੀ ਬਿਆਨਬਾਜ਼ੀ ਕਿ ਕਿਸਾਨ ਹੁਣ ਸਰਕਾਰੀ ਦਫ਼ਤਰਾਂ ਵਾਂਗ ਹੀ ਆਪਣੇ ਖੇਤਾਂ ‘ਚ ਕੰਮ ਕਰਨਗੇ ਅਤੇ ਦਿਨ ਸਮੇਂ 8 ਘੰਟੇ ਨਿਰਵਿਘਨ ਬਿਜਲੀ ਮਿਲੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਦਫ਼ਤਰੀ ਐਸੋ ਆਰਾਮ ਨਹੀਂ ਬਲ ਕਿ ਕਿਸਾਨੀ ਲਈ ਪੂਰੀ ਬਿਜਲੀ ਅਤੇ ਸਹੂਲਤਾਂ ਦੀ ਲੋੜ ਹੈ ਜਿਸ ਨੂੰ ਪੂਰਾ ਕਰਨਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ।
ਬਿਜਲੀ ਦੇ ਮਾਮਲੇ ‘ਚ ਸੂਬਾ ਸਰਕਾਰ ਵਲੋਂ ਕੀਤੀ ਜਾਂਦੀ ਬਿਆਨਬਾਜ਼ੀ ਮਹਿਜ਼ ਇਕ ਡਰਾਮਾ-ਡਾ. ਜਗਤਾਰ ਮੱਲ੍ਹੀ
-ਪਿੰਡ ਦੌਧਰ ਤੋਂ ਸ਼੍ਰੋ. ਅਕਾਲੀ ਦਲ (ਬ) ਦੇ ਸੀ. ਆਗੂ ਡਾ. ਜਗਤਾਰ ਸਿੰਘ ਮੱਲ੍ਹੀ ਨੇ ਸੂਬਾ ਸਰਕਾਰ ਤੇ ਤੰਜ ਕਸਦਿਆਂ ਕਿਹਾ ਕਿ ਬਿਜਲੀ ਦੇ ਮਾਮਲੇ ‘ਚ ਸੂਬਾ ਸਰਕਾਰ ਵਲੋਂ ਕੀਤੀ ਜਾਂਦੀ ਬਿਆਨਬਾਜ਼ੀ ਮਹਿਜ਼ ਇਕ ਡਰਾਮਾ ਬਣ ਕੇ ਰਹਿ ਗਈ ਹੈ, ਦਿਨ ਵੇਲੇ 8 ਘੰਟੇ ਬਿਜਲੀ ਦੇਣ ਦੇ ਵਾਅਦੇ ਕਰਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਜਦੋਂ ਸਚਾਈ ਇਹ ਹੈ ਕਿ ਬਿਜਲੀ ਦੀ ਸਪਲਾਈ ਪੂਰੀ ਨਾ ਮਿਲਣ ਕਰਕੇ ਕਿਸਾਨਾਂ ਵਲੋਂ ਝੋਲੇ ਦੀ ਲੁਆਈ ‘ਚ ਦੇਰੀ ਹੋ ਰਹੀ ਹੈ ਅਤੇ ਥੋੜੀ ਬਹੁਤ ਬਿਜਲੀ ਨਾਲ ਖੇਤ ‘ਚ ਇਕ ਕਿਆਰਾ ਵੀ ਪੂਰੀ ਤਰਾਂ ਨਾਲ ਤਿਆਰ ਨਹੀਂ ਹੁੰਦਾ ਜਦੋਂ ਨੂੰ ਬਿਜਲੀ ਆਪਣੀ ਅੱਖ ਮਚੋਲੀ ਦੀ ਖੇਡ ਸ਼ੁਰੂ ਕਰ ਦਿੰਦੀ ਹੈ, ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਤੋਂ ਦੁਖੀ ਹੋਏ ਕਿਸਾਨ ਇਕ ਵਾਰ ਫਿਰ ਤੋਂ ਸ਼੍ਰੋ. ਅਕਾਲੀ ਦਲ (ਬ) ਦੀ ਸਰਕਾਰ ਦੇ ਸਮੇਂ ਨੂੰ ਯਾਦ ਕਰਨ ਲੱਗ ਪਏ ਸਨ ਜਦੋਂ ਸੂਬੇ ‘ਚ ਬਿਜਲੀ ਸਰਪ੍ਰਸਤ ਹੋ ਗਈ ਸੀ।
ਬਿਜਲੀ ਦੀ ਸਪਲਾਈ ਪੂਰੀ ਨਾ ਹੋਣ ਕਾਰਨ ਕਿਸਾਨ ਬਿਜਲੀ ਦਫ਼ਤਰਾਂ ਅੱਗੇ ਧਰਨੇ ਲਗਾਉਣ ਲਈ ਹੋਏ ਮਜਬੂਰ ਹਰਭੁਪਿੰਦਰ ਸਿੰਘ ਲਾਡੀ
-ਪਿੰਡ ਬੁੱਟਰ ਕਲਾਂ ਤੋਂ ਸ਼੍ਰੋ. ਅਕਾਲੀ ਦਲ (ਬ) ਦੇ ਸੀ. ਆਗੂ ਅਤੇ ਸਾਬਕਾ ਚੇਅਰਮੈਨ ਹਰਭੁਪਿੰਦਰ ਸਿੰਘ ਲਾਡੀ ਨੇ ਕਿਹਾ ਕਿ ਖੇਤਾਂ ‘ਚ ਬਿਜਲੀ ਦੀ ਸਪਲਾਈ ਪੂਰੀ ਨਾ ਹੋਣ ਕਾਰਨ ਕਿਸਾਨ ਬਿਜਲੀ ਦਫ਼ਤਰਾਂ ਅੱਗੇ ਧਰਨੇ ਲਗਾਉਣ ਲਈ ਮਜਬੂਰ ਹਨ ਕਿਉਂਕਿ ਕਿਸਾਨਾਂ ਵਲੋਂ ਲਗਾਈ ਗਈ ਝੋਨੇ ਦੀ ਫ਼ਸਲ ਨੂੰ ਬਿਜਲੀ ਦੀ ਆ ਰਹੀ ਕਿੱਲਤ ਕਾਰਨ ਲੋਕ ਦੁਖੀ ਹੋ ਚੁੱਕੇ ਹਨ ਕਿਉਂਕਿ ਹੁਣ ਬਿਜਲੀ ਸਪਲਾਈ ਪੂਰੀ ਨਾ ਮਿਲਣ ਕਾਰਨ ਜਿੱਥੇ ਫ਼ਸਲ ਦੀ ਬਿਜਾਈ ‘ਚ ਦੇਰੀ ਹੋ ਰਹੀ ਹੈ, ਉੱਥੇ ਹੀ ਫ਼ਸਲ ਕੱਟਣ ਤੋਂ ਬਾਅਦ ਸਰਕਾਰ ਵਲੋਂ ਨਮੀ ਦੀ ਮਾਤਰਾ ਵੱਧ ਦੱਸ ਕੇ ਕਿਸਾਨਾਂ ਨੂੰ ਖੱਜਲ ਖੁਆਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸਿਰਫ਼ ਖੇਤਾਂ ‘ਚ ਹੀ ਨਹੀਂ ਸਗੋਂ ਘਰਾਂ ਜਾਂ 24 ਘੰਟੇ ਸਪਲਾਈ ਵਾਲੀ ਬਿਜਲੀ ਦੇ ਵੀ ਲਗਾਏ ਜਾਂਦੇ ਅਣ ਐਲਾਨੇ ਕੱਟਾਂ ਨੇ ਲੋਕਾਂ ਦਾ ਜਨਜੀਵਨ ਵਿਗਾੜ ਕੇ ਰੱਖ ਦਿੱਤਾ ਹੈ। ਸੂਬਾ ਸਰਕਾਰ ਵੱਡੇ-ਵੱਡੇ ਕੱਟ ਲਗਾ ਕੇ ਡੰਗ ਟਪਾ ਰਹੀ ਹੈ, ਜਦੋਂ ਕਿ ਬਿਜਲੀ ਨਿਰਵਿਘਨ ਦੇਣ ਤੇ ਵਾਅਦੇ ਲਗਾਤਾਰ ਕੀਤੇ ਜਾ ਰਹੇ ਹਨ।
ਗਲਤ ਨੀਤੀਆਂ ਕਾਰਨ ਸਰਕਾਰ ਬਿਜਲੀ ਮਾਮਲਿਆਂ ‘ਚ ਦਿਸ਼ਾਹੀਣ ਹੋਣ ਲੱਗੀ-ਆਕਾਸ਼ਦੀਪ ਸਿੰਘ ਲਾਲੀ ਬੁੱਟਰ
-ਸੂਬਾ ਸਰਕਾਰ ਤੇ ਪਾਵਰਕਾਮ ਵਲੋਂ ਆਮ ਲੋਕਾਂ ਨਾਲ 24 ਘੰਟੇ ਨਿਰਵਿਘਨ ਬਿਜਲੀ ਦੇਣ ਦੇ ਕੀਤੇ ਗਏ ਖੋਖਲੇ ਵਾਅਦੇ ਤੇ ਸਰਪਲੱਸ ਬਿਜਲੀ ਸਬੰਧੀ ਕੀਤੇ ਜਾਂਦੇ ਦਾਅਵਿਆਂ ਦੀ ਪੂਰੀ ਤਰਾਂ ਨਾਲ ਫੂਕ ਨਿਕਲ ਚੁੱਕੀ ਹੈ, ਇਹ ਪ੍ਰਗਟਾਵਾ ਆਕਾਸ਼ਦੀਪ ਸਿੰਘ ਲਾਲੀ ਬੁੱਟਰ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਮੋਗਾ ਨੇ ਕਰਦਿਆਂ ਕਿਹਾ ਕਿ ਗਲਤ ਨੀਤੀਆਂ ਕਾਰਨ ਸਰਕਾਰ ਬਿਜਲੀ ਮਾਮਲਿਆਂ ‘ਚ ਦਿਸ਼ਾਹੀਣ ਹੋਣ ਲੱਗੀ ਹੈ, ਬਿਜਲੀ ਦੇ ਦਿਨ ਰਾਤ ਲਗਾਏ ਜਾਂਦੇ ਲੰਮੇ ਲੰਮੇ ਕੱਟ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਦੀ ਬਹੁਤ ਹੀ ਜ਼ਿਆਦਾ ਮਾੜੀ ਕਾਰਗੁਜ਼ਾਰੀ ਦੀ ਗਵਾਹੀ ਭਰਦੇ ਹਨ, 24 ਘੰਟੇ ਨਿਰਵਿਘਨ ਬਿਜਲੀ ਦੇਣ ਦੇ ਵਾਅਦੇ ਕਰਨ ਵਾਲੀ ਸਰਕਾਰ ਵਲੋਂ ਦਿਨ ‘ਚ 5-7 ਘੰਟੇ ਹੀ ਬਿਜਲੀ ਸਪਲਾਈ ਦੇ ਕੇ ਸਾਰਿਆ ਜਾ ਰਿਹਾ ਹੈ, ਬਿਜਲੀ ਦੇ ਵਾਰ-ਵਾਰ ਲਗਾਏ ਜਾ ਰਹੇ ਕੱਟਾਂ ਤੋਂ ਸਤਾਏ ਹੋਏ ਨਗਰ ਨਿਵਾਸੀਆਂ ‘ਚ ਭਾਰੀ ਹਾਹਾਕਾਰ ਮੱਚੀ ਹੋਈ ਹੈ। ਜਦੋਂ ਕਿ ਗਰਮੀ ਦਾ ਪ੍ਰਕੋਪ ਦਿਨ ਬ ਦਿਨ ਵਧ ਰਿਹਾ ਹੈ ਪਰ ਬਿਜਲੀ ਵਿਭਾਗ ਵਲੋਂ ਕੀਤੀਆ ਜਾ ਰਹੀਆ ਮਨਮਾਨੀਆਂ ਤੋਂ ਅੱਕ ਚੁੱਕੇ ਲੋਕ ਸੂਬਾ ਸਰਕਾਰ ਨੂੰ ਹਰ ਸਮੇਂ ਕੋਸਦੇ ਨਜ਼ਰ ਆਉਦੇਂ ਹਨ।
Ad Position 22
No active advertisement
ਪਿਛਲੀ ਖ਼ਬਰ ਧਰਮ ਦਾ ਸਹਾਰਾ ਲੈ ਕੇ ਮੁੱਖ ਮੰਤਰੀ ਨੂੰ ਬਦਨਾਮ ਕਰਨ ਵਾਲਿਆਂ ਨੂੰ ਮੂੰਹ ਦੀ ਖਾਣੀ ਪਵੇਗੀ-ਅੰਮ੍ਰਿਤਪਾਲ ਸਿੰਘ ਖ਼ਾਲਸਾ ਅਗਲੀ ਖ਼ਬਰ ਅਕਾਲੀ ਵਰਕਰਾਂ ਨੇ ਥਾਣਾ ਸਮਾਲਸਰ ਅੱਗੇ ਜਥੇਦਾਰ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਦਿੱਤਾ ਰੋਸ ਧਰਨਾ
Ad Position 24
No active advertisement