03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਕੈਪੀਟੋਲ ਮਲਟੀ ਸੁਪਰ ਸਪੈਸ਼ਲਿਟੀ ਹਸਪਤਾਲ ਵਿਖੇ ਅੱਜ ਤੋਂ 11 ਜੁਲਾਈ ਤੱਕ ਮੁਫ਼ਤ ਮੈਡੀਕਲ ਜਾਂਚ ਕੈਂਪ

Ad Position 21
No active advertisement
ਅਜੀਤ ਡੈਸਕ 06-07-2026
ਮੋਗਾ, 5 ਜੁਲਾਈ (ਸੁਰਿੰਦਰਪਾਲ ਸਿੰਘ)-ਮੋਗਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਉੱਚ ਪੱਧਰੀ ਅਤੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕੈਪੀਟੋਲ ਮਲਟੀ ਸੁਪਰ ਸਪੈਸ਼ਲਿਟੀ ਹਸਪਤਾਲ ਮੋਗਾ ਵਿਖੇ 6 ਤੋਂ 11 ਜੁਲਾਈ ਤੱਕ ਮੁਫ਼ਤ ਮੈਡੀਕਲ ਜਾਂਚ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕੈਂਪ ਦੌਰਾਨ ਮਰੀਜ਼ ਦਿਲ ਦੇ ਰੋਗ, ਜਨਰਲ ਮੈਡੀਸਨ, ਜਨਰਲ ਸਰਜਰੀ, ਕਿਡਨੀ ਅਤੇ ਯੂਰੋਲੋਜੀ, ਕੈਂਸਰ ਸਮੇਤ ਹੋਰ ਬਿਮਾਰੀਆਂ ਲਈ ਮਾਹਿਰ ਅਤੇ ਤਜਰਬੇਕਾਰ ਡਾਕਟਰਾਂ ਤੋਂ ਮੁਫ਼ਤ ਸਲਾਹ ਪ੍ਰਾਪਤ ਕਰ ਸਕਣਗੇ। ਇਸ ਦੇ ਨਾਲ ਹੀ ਟੈਸਟਾਂ, ਪ੍ਰੋਸੀਜਰਾਂ ਅਤੇ ਸਰਜਰੀਆਂ ‘ਤੇ 40 ਫ਼ੀਸਦੀ ਤੱਕ ਦੀ ਵਿਸ਼ੇਸ਼ ਛੂਟ ਦਾ ਲਾਭ ਵੀ ਉਠਾਇਆ ਜਾ ਸਕੇਗਾ। ਕੈਪੀਟੋਲ ਹਸਪਤਾਲ ਮੋਗਾ ਦੇ ਮੈਡੀਕਲ ਡਾਇਰੈਕਟਰ ਡਾ. ਹਰਨੂਰ ਸਿੰਘ ਪਰੂਥੀ ਨੇ ਦੱਸਿਆ ਕਿ ਸਾਡਾ ਉਦੇਸ਼ ਮੋਗਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਲੋਕਾਂ ਨੂੰ ਆਪਣੇ ਸ਼ਹਿਰ ਵਿਚ ਹੀ ਉੱਚ ਪੱਧਰੀ ਮਲਟੀ ਸੁਪਰ ਸਪੈਸ਼ਲਿਟੀ ਸਿਹਤ ਸੇਵਾਵਾਂ ਉਪਲਬਧ ਕਰਵਾਉਣਾ ਹੈ। ਇਹ ਮੁਫ਼ਤ ਮੈਡੀਕਲ ਜਾਂਚ ਕੈਂਪ ਲੋਕਾਂ ਨੂੰ ਸਮੇਂ ਸਿਰ ਬਿਮਾਰੀਆਂ ਦੀ ਪਛਾਣ, ਸਹੀ ਮਾਰਗ-ਦਰਸ਼ਨ ਅਤੇ ਮਾਹਿਰ ਇਲਾਜ ਦੀ ਸਹੂਲਤ ਪ੍ਰਦਾਨ ਕਰਨ ਵੱਲ ਇਕ ਮਹੱਤਵਪੂਰਨ ਉਪਰਾਲਾ ਹੈ। ਅਸੀਂ ਚਾਹੁੰਦੇ ਹਾਂ ਕਿ ਲੋਕ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣ ਅਤੇ ਸਮੇਂ ਸਿਰ ਜਾਂਚ ਕਰਵਾ ਕੇ ਗੰਭੀਰ ਬਿਮਾਰੀਆਂ ਤੋਂ ਬਚਾਅ ਕਰ ਸਕਣ। ਕੈਪੀਟੋਲ ਹਸਪਤਾਲ ਦੇ ਚੇਅਰਮੈਨ ਡਾ. ਸੀ.ਐਸ. ਪਰੂਥੀ ਨੇ ਕਿਹਾ ਕੈਪੀਟੋਲ ਦਾ ਹਮੇਸ਼ਾ ਇਹ ਯਤਨ ਰਿਹਾ ਹੈ ਕਿ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਉਨ੍ਹਾਂ ਦੇ ਆਪਣੇ ਇਲਾਕੇ ਵਿਚ ਹੀ ਉਪਲਬਧ ਹੋਣ। ਇਸ ਮੁਫ਼ਤ ਮੈਡੀਕਲ ਜਾਂਚ ਕੈਂਪ ਰਾਹੀਂ ਲੋਕ ਨਾ ਸਿਰਫ਼ ਮਾਹਿਰ ਡਾਕਟਰਾਂ ਤੋਂ ਮੁਫ਼ਤ ਸਲਾਹ ਲੈ ਸਕਣਗੇ, ਸਗੋਂ ਟੈਸਟਾਂ, ਪ੍ਰੋਸੀਜਰਾਂ ਅਤੇ ਸਰਜਰੀਆਂ ‘ਤੇ ਦਿੱਤੀ ਜਾ ਰਹੀ ਵਿਸ਼ੇਸ਼ ਛੂਟ ਦਾ ਵੀ ਲਾਭ ਉਠਾ ਸਕਣਗੇ। ਹਸਪਤਾਲ ਪ੍ਰਬੰਧਨ ਵਲੋਂ ਮੋਗਾ ਅਤੇ ਆਸ-ਪਾਸ ਦੇ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ 6 ਤੋਂ 11 ਜੁਲਾਈ ਤੱਕ ਲੱਗਣ ਵਾਲੇ ਇਸ ਮੁਫ਼ਤ ਮੈਡੀਕਲ ਜਾਂਚ ਕੈਂਪ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਮੂਲੀਅਤ ਕਰਨ, ਮਾਹਿਰ ਡਾਕਟਰਾਂ ਤੋਂ ਮੁਫ਼ਤ ਸਲਾਹ ਪ੍ਰਾਪਤ ਕਰਨ ਅਤੇ ਟੈਸਟਾਂ, ਪ੍ਰੋਸੀਜਰਾਂ ਅਤੇ ਸਰਜਰੀਆਂ ‘ਤੇ 40 ਫ਼ੀਸਦੀ ਤੱਕ ਦੀ ਵਿਸ਼ੇਸ਼ ਛੂਟ ਦਾ ਲਾਭ ਉਠਾਉਣ। ਕੈਪੀਟੋਲ ਸੁਪਰ ਸਪੈਸ਼ਲਿਟੀ ਹਸਪਤਾਲ ਐਨ.ਐਚ. 703 ਅੰਮ੍ਰਿਤਸਰ ਬਰਨਾਲਾ ਹਾਈਵੇ ਨੇੜੇ ਬੁੱਘੀਪੁਰਾ ਚੌਕ ਮੋਗਾ ਵਿਖੇ ਸਥਿਤ ਹੈ।
Ad Position 22
No active advertisement
ਪਿਛਲੀ ਖ਼ਬਰ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਗਲੋਬਲ ਵਿਜ਼ਡਮ ਕਾਨਵੈਂਟ ਸਕੂਲ ’ਚ ਹਰੀਆਵਲੀ ਦੇ ਸੰਦੇਸ਼ ਨਾਲ ਵਿਦਿਆਰਥੀਆਂ ਦਾ ਨਿੱਘਾ ਸਵਾ... ਅਗਲੀ ਖ਼ਬਰ ਵਿਮੁਕਤ ਜਾਤੀਆਂ ਦੀਆਂ ਮੰਗਾਂ ਸੰਬੰਧੀ ਵਫ਼ਦ ਨੇ ਵਿਧਾਇਕ ਅੰਮ੍ਰਿਤਪਾਲ ਸਿੰਘ ਨੂੰ ਸੌਂਪਿਆ ਮੰਗ ਪੱਤਰ
Ad Position 24
No active advertisement