ਅੱਜ ਭੋਗ ’ਤੇ ਵਿਸ਼ੇਸ਼ : ਸਾਬਕਾ ਇੰਸਪੈਕਟਰ ਜਸਬੀਰ ਸਿੰਘ
ਮੋਗਾ, -ਬਹੁਪੱਖੀ ਸ਼ਖ਼ਸੀਅਤ ਤੇ ਨੇਕ ਦਿਲ ਇਨਸਾਨ ਜਸਬੀਰ ਸਿੰਘ ਦਾ ਜਨਮ ਗੁਰਪਾਲ ਸਿੰਘ ਦੇ ਗ੍ਰਹਿ ਨਸੀਰੇ ਵਾਲਾ (ਮੋਗਾ) ਵਿਖੇ ਹੋਇਆ। ਉਨ੍ਹਾਂ ਨੇ ਮੁੱਢਲੀ ਸਿੱਖਿਆ ਕਿਸ਼ਨਪੁਰਾ ਕਲਾਂ ਤੋਂ ਪ੍ਰਾਪਤ ਕੀਤੀ ਤੇ ਉਚੇਰੀ ਸਿੱਖਿਆ ਡੀ.
ਮੋਗਾ, -ਬਹੁਪੱਖੀ ਸ਼ਖ਼ਸੀਅਤ ਤੇ ਨੇਕ ਦਿਲ ਇਨਸਾਨ ਜਸਬੀਰ ਸਿੰਘ ਦਾ ਜਨਮ ਗੁਰਪਾਲ ਸਿੰਘ ਦੇ ਗ੍ਰਹਿ ਨਸੀਰੇ ਵਾਲਾ (ਮੋਗਾ) ਵਿਖੇ ਹੋਇਆ। ਉਨ੍ਹਾਂ ਨੇ ਮੁੱਢਲੀ ਸਿੱਖਿਆ ਕਿਸ਼ਨਪੁਰਾ ਕਲਾਂ ਤੋਂ ਪ੍ਰਾਪਤ ਕੀਤੀ ਤੇ ਉਚੇਰੀ ਸਿੱਖਿਆ ਡੀ.ਐਮ. ਕਾਲਜ ਮੋਗਾ ਤੋਂ ਹਾਸਲ ਕੀਤੀ। ਜਸਬੀਰ ਸਿੰਘ ਨੇ ਆਪਣੀ ਨੌਕਰੀ ਦੀ ਸ਼ੁਰੂਆਤ ਪੀ . ਆਰ.ਟੀ.ਸੀ. ਫ਼ਰੀਦਕੋਟ ਵਿਖੇ 1 ਮਾਰਚ 1978 ਤੋਂ ਕੀਤੀ। ਆਪ ਦਾ ਵਿਆਹ ਸਰਬਜੀਤ ਕੌਰ ਨਾਲ 9 ਮਈ 1982 ਨੂੰ ਹੋਇਆ ਜਿਸ ਨੇ ਆਪਣੇ ਪਤੀ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਤੇ ਪਰਿਵਾਰ ਨੂੰ ਬੁਲੰਦੀਆਂ ‘ਤੇ ਪਹੁੰਚਾਇਆ। ਆਪ ਦੇ ਗ੍ਰਹਿ ਵਿਖੇ ਇਕ ਪੁੱਤਰ ਸਿਮਰਨਪਾਲ ਸਿੰਘ ਤੇ ਇਕ ਬੇਟੀ ਅਮਨਦੀਪ ਕੌਰ ਨੇ ਜਨਮ ਲਿਆ ਜਿਨ੍ਹਾਂ ਨੂੰ ਆਪ ਨੇ ਉੱਚਕੋਟੀ ਦੀ ਸਿੱਖਿਆ ਗ੍ਰਹਿ ਕਰਵਾਈ ਤੇ ਉਨ੍ਹਾਂ ਨੂੰ ਉੱਚਕੋਟੀ ਦੇ ਸੰਸਕਾਰ ਦਿੱਤੇ। ਆਪ 5 ਭੈਣ ਭਰਾ ਦਰਸ਼ਨ ਕੌਰ, ਜਸਬੀਰ ਸਿੰਘ, ਸਤਵੰਤ ਕੌਰ, ਹਰਭਜਨ ਕੌਰ ਤੇ ਦਵਿੰਦਰ ਸਿੰਘ ਸਨ। ਆਪ ਉੱਘੇ ਸਮਾਜ ਸੇਵੀ ਸਨ । ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਆਪ ਇਸ ਫ਼ਾਨੀ ਸੰਸਾਰ ਤੋਂ ਸਦਾ ਲਈ ਰੁਖ਼ਸਤ ਹੋ ਗਏ ਸਾਬਕਾ ਇੰਸਪੈਕਟਰ ਜਸਬੀਰ ਸਿੰਘ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਅੱਜ ਮਿਤੀ 11 ਅਕਤੂਬਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਦਸਮੇਸ਼ ਨਗਰ ਗਲੀ ਨੰਬਰ 3 ਅੰਮ੍ਰਿਤਸਰ ਰੋਡ ਮੋਗਾ ਵਿਖੇ ਹੋਵੇਗੀ। — ਸੁਰਿੰਦਰਪਾਲ ਸਿੰਘ