11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਅਨਮੋਲ ਵੈੱਲਫੇਅਰ ਕਲੱਬ ਵਲੋਂ 26 ਸ਼ਕਤੀ ਪੀਠਾਂ ਦੀਆਂ ਪਾਵਨ ਜੋਤਾਂ ਦੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ

ਬੱਧਨੀ ਕਲਾਂ, 10 ਅਕਤੂਬਰ (ਸੰਜੀਵ ਕੋਛੜ)-ਹਿੰਦੂ ਸਿੱਖ ਏਕਤਾ ਦਾ ਸੁਨੇਹਾ ਦੇਣ ਅਤੇ ਸੂਬੇ ਨੂੰ ਮੁੜ ਤੋਂ ਖੁਸ਼ਹਾਲ ਤੇ ਹਰਿਆ ਭਰਿਆ ਦੇਖਣ ਦੀ ਸੋਚ ਨੂੰ ਕਾਇਮ ਕਰਨ ਵਾਲੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ (ਬ)| ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇੱਥੇ ਆਗੂਆਂ ਤੇ ਵਰਕਰਾਂ ਨਾਲ ਰੱਖੀ ਗਈ ਅਹਿਮ ਮੀਟਿੰਗ ਮੌਕੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਖਣਮੁੱਖ ਭਾਰਤੀ ਪੱਤੋ ਨੇ ਕੀਤਾ| ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅੱਜ ਇਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਚੜ੍ਹਦੀ ਕਲਾ ਵੱਲ ਜਾ ਰਿਹਾ ਹੈ ਉਸ ਨੂੰ ਦੇਖਦਿਆਂ ਉਹ ਦਿਨ ਦੂਰ ਨਹੀਂ ਜਦੋਂ ਆਉਂਦੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ’ਚ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਣਗੇ| ਉਨ੍ਹਾਂ ਹਰ ਇਕ ਵਰਕਰ ਨੂੰ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦੀ ਅਪੀਲ ਵੀ ਕੀਤੀ| ਇਸ ਸਮੇਂ ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਲਗਾਏ ਗਏ ਅਬਜ਼ਰਵਰ ਬੀਬੀ ਬੇਅੰਤ ਕੌਰ ਖਹਿਰਾ ਦੀ ਅਗਵਾਈ ’ਚ ਮੀਟਿੰਗ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਉਨ੍ਹਾਂ ਨੂੰ ਕੋਈ ਜਰੂਰੀ ਕੰਮ ਹੋਣ ਕਰਕੇ ਉਹ ਪਹੁੰਚ ਨਹੀਂ ਸਕੇ| ਇਸ ਮੌਕੇ ਚਰਨਜੀਤ ਸਿੰਘ ਆਂਟੂ ਡਾਲਾ, ਰੁਪਿੰਦਰ ਸਿੰਘ ਦੀਦਾਰੇਵਾਲਾ, ਸੁਖਚੈਨ ਸਿੰਘ ਧਾਲੀਵਾਲ, ਵਿਜੇ ਕੁਮਾਰ, ਬਲਕਰਨ ਸਿੰਘ, ਰਾਮ ਸਿੰਘ ਪੱਤੋ, ਅਮਰਜੀਤ ਸਿੰਘ, ਜਗਰੂਪ ਸਿੰਘ (ਸਾਰੇ ਸਰਕਲ ਪ੍ਰਧਾਨ) ਤੋਂ ਇਲਾਵਾ ਰਵੀਇੰਦਦਰਜੀਤ ਸਿੰਘ ਰਵੀ ਨੰਬਰਦਾਰ, ਰਣਧੀਰ ਸਿੰਘ ਚੂਹੜਚੱਕ, ਸਤਵੰਤ ਸਿੰਘ ਸੱਤਾ ਮੀਨੀਆਂ, ਹਾਕਮ ਸਿੰਘ ਬਾਰੇ ਵਾਲਾ, ਕੁਲਦੀਪ ਸਿੰਘ ਬਾਰੇਵਾਲਾ, ਗੁਰਕਮਲ ਸਿੰਘ ਦੀਦਾਰੇਵਾਲਾ, ਧਰਮਪਾਲ ਸਿੰਘ ਨਿਹਾਲ ਸਿੰਘ ਵਾਲਾ, ਗੁਰਦੀਪ ਸਿੰਘ, ਕਾਕਾ ਐਮ. ਸੀ.

Ad Position 21
No active advertisement
ਅਜੀਤ ਡੈਸਕ 11-10-2026
ਬੱਧਨੀ ਕਲਾਂ, 10 ਅਕਤੂਬਰ (ਸੰਜੀਵ ਕੋਛੜ)-ਹਿੰਦੂ ਸਿੱਖ ਏਕਤਾ ਦਾ ਸੁਨੇਹਾ ਦੇਣ ਅਤੇ ਸੂਬੇ ਨੂੰ ਮੁੜ ਤੋਂ ਖੁਸ਼ਹਾਲ ਤੇ ਹਰਿਆ ਭਰਿਆ ਦੇਖਣ ਦੀ ਸੋਚ ਨੂੰ ਕਾਇਮ ਕਰਨ ਵਾਲੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ (ਬ)| ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇੱਥੇ ਆਗੂਆਂ ਤੇ ਵਰਕਰਾਂ ਨਾਲ ਰੱਖੀ ਗਈ ਅਹਿਮ ਮੀਟਿੰਗ ਮੌਕੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਖਣਮੁੱਖ ਭਾਰਤੀ ਪੱਤੋ ਨੇ ਕੀਤਾ| ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅੱਜ ਇਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਚੜ੍ਹਦੀ ਕਲਾ ਵੱਲ ਜਾ ਰਿਹਾ ਹੈ ਉਸ ਨੂੰ ਦੇਖਦਿਆਂ ਉਹ ਦਿਨ ਦੂਰ ਨਹੀਂ ਜਦੋਂ ਆਉਂਦੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ’ਚ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਣਗੇ| ਉਨ੍ਹਾਂ ਹਰ ਇਕ ਵਰਕਰ ਨੂੰ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦੀ ਅਪੀਲ ਵੀ ਕੀਤੀ| ਇਸ ਸਮੇਂ ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਲਗਾਏ ਗਏ ਅਬਜ਼ਰਵਰ ਬੀਬੀ ਬੇਅੰਤ ਕੌਰ ਖਹਿਰਾ ਦੀ ਅਗਵਾਈ ’ਚ ਮੀਟਿੰਗ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਉਨ੍ਹਾਂ ਨੂੰ ਕੋਈ ਜਰੂਰੀ ਕੰਮ ਹੋਣ ਕਰਕੇ ਉਹ ਪਹੁੰਚ ਨਹੀਂ ਸਕੇ| ਇਸ ਮੌਕੇ ਚਰਨਜੀਤ ਸਿੰਘ ਆਂਟੂ ਡਾਲਾ, ਰੁਪਿੰਦਰ ਸਿੰਘ ਦੀਦਾਰੇਵਾਲਾ, ਸੁਖਚੈਨ ਸਿੰਘ ਧਾਲੀਵਾਲ, ਵਿਜੇ ਕੁਮਾਰ, ਬਲਕਰਨ ਸਿੰਘ, ਰਾਮ ਸਿੰਘ ਪੱਤੋ, ਅਮਰਜੀਤ ਸਿੰਘ, ਜਗਰੂਪ ਸਿੰਘ (ਸਾਰੇ ਸਰਕਲ ਪ੍ਰਧਾਨ) ਤੋਂ ਇਲਾਵਾ ਰਵੀਇੰਦਦਰਜੀਤ ਸਿੰਘ ਰਵੀ ਨੰਬਰਦਾਰ, ਰਣਧੀਰ ਸਿੰਘ ਚੂਹੜਚੱਕ, ਸਤਵੰਤ ਸਿੰਘ ਸੱਤਾ ਮੀਨੀਆਂ, ਹਾਕਮ ਸਿੰਘ ਬਾਰੇ ਵਾਲਾ, ਕੁਲਦੀਪ ਸਿੰਘ ਬਾਰੇਵਾਲਾ, ਗੁਰਕਮਲ ਸਿੰਘ ਦੀਦਾਰੇਵਾਲਾ, ਧਰਮਪਾਲ ਸਿੰਘ ਨਿਹਾਲ ਸਿੰਘ ਵਾਲਾ, ਗੁਰਦੀਪ ਸਿੰਘ, ਕਾਕਾ ਐਮ.ਸੀ., ਜਗਜੀਤ ਸਿੰਘ ਕੁੱਸਾ, ਭੁਪਿੰਦਰ ਸਿੰਘ, ਹਰਭਜਨ ਸਿੰਘ, ਅਸ਼ਰੂ ਰਾਮ, ਪ੍ਰੀਤਮ ਸਿੰਘ ਢੁੱਡੀਕੇ, ਇੰਦਰਜੀਤ ਸਿੰਘ ਅਜੀਤਵਾਲ, ਅਜਮੇਰ ਸਿੰਘ, ਸ਼ਮਸ਼ੇਰ ਸਿੰਘ ਢੁੱਡੀਕੇ, ਸੁਖਮੰਦਰ ਸਿੰਘ ਚੂਹੜਚੱਕ, ਜਗਤਾਰ ਸਿੰਘ, ਹਰਜਿੰਦਰ ਸਿੰਘ, ਨਾਹਰ ਸਿੰਘ ਪ੍ਰਧਾਨ, ਗੁਰਵਿੰਦਰ ਸਿੰਘ ਡਾਲਾ, ਕਰਨਜੀਤ ਸਿੰਘ, ਜਗਰਾਜ ਸਿੰਘ, ਰੂਪ ਸਿੰਘ, ਗੋਬਿੰਦ ਸਿੰਘ ਮਧੇਕੇ, ਬੇਅੰਤ ਸਿੰਘ ਮਧੇਕੇ, ਸ਼ਮਸ਼ੇਰ ਸਿੰਘ, ਅਮਰਜੀਤ ਸਿੰਘ ਸਾਬਕਾ ਐਮ.ਸੀ., ਨਿਰੰਜਨ ਸਿੰਘ ਮੈਂਬਰ, ਜਸਵੀਰ ਸਿੰਘ, ਰਣਜੀਤ ਸਿੰਘ, ਅਜਮੇਰ ਸਿੰਘ, ਬਲਜੀਤ ਸਿੰਘ ਬੁੱਟਰ, ਕਾਕਾ ਨਿਹਾਲ ਸਿੰਘ ਵਾਲਾ, ਪਿਥਪਾਲ ਸਿੰਘ ਯੂਥ ਆਗੂ, ਜੱਗਾ ਰਾਉੂਕੇ, ਸਾਧੂ ਸਿੰਘ ਬੀੜ ਰਾਉੂਕੇ, ਰਾਜੂ ਧੂਰਕੋਟ, ਸੁਖਬੀਰ ਸਿੰਘ ਬੁੱਟਰ, ਦਰਸ਼ਨ ਸਿੰਘ ਬੱਧਨੀ ਖੁਰਦ, ਬਾਵਾ ਸਿੰਘ ਬੌਡੇ, ਲਛਮਣ ਸਿੰਘ ਦੀਨਾਂ, ਗੱਬਰ ਸਿੰਘ ਬੌਡੇ, ਅਵਤਾਰ ਸਿੰਘ ਸਰਪੰਚ, ਗੁਰਜੰਟ ਸਿੰਘ ਬੱਧਨੀ, ਚਮਕੌਰ ਸਿੰਘ, ਜਸਵਿੰਦਰ ਸਿੰਘ, ਪਰਮਜੀਤ ਸਿੰਘ ਬੱਧਨੀ ਆਦਿ ਸਮੇਤ ਬਹੁਤ ਵੱਡੀ ਗਿਣਤੀ ’ਚ ਹਲਕਾ ਨਿਹਾਲ ਸਿੰਘ ਵਾਲਾ ਦੇ ਆਗੂ ਤੇ ਵਰਕਰ ਹਾਜ਼ਰ ਸਨ| ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹਲਕਾ ਇੰਚਾਰਜ ਨਾਲ ਅਤਿੰਦਰ ਦੀਨਾਂ ਦੀ ਹੋਈ ਬਹਿਸ ਬਾਜ਼ੀ ਕਰਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਦੋ ਧੜੇ ਉੱਭਰ ਕੇ ਸਾਹਮਣੇ ਆਏ ਸਨ ਜਿੰਨ੍ਹਾਂ ਵਿਚ ਦੂਸਰੇ ਧੜੇ ਵਲੋਂ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪਸ਼ਬਦ ਬੋਲਣ ਦਾ ਦੋਸ਼ ਲਗਾਇਆ ਗਿਆ ਹੈ| ਇਸ ਸਬੰਧੀ ਬੋਲਦਿਆਂ ਖਣਮੁੱਖ ਭਾਰਤੀ ਨੇ ਕਿਹਾ ਕਿ ਇਕ ਦੂਸਰੇ ਉੱਪਰ ਦੋਸ਼ ਲਗਾਉਣਾ ਤਾਂ ਬਹੁਤ ਸੌਖਾ ਹੈ ਪਰ ਇਹ ਪਾਰਟੀ ਕਿਸੇ ਇਕ ਵਿਅਕਤੀ ਦੀ ਨਹੀਂ ਸਗੋਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਹੈ| ਇਸ ਸਬੰਧੀ ਜੁਆਬ ਮੈਂ ਸਿਰਫ ਹਾਈਕਮਾਂਡ ਨੂੰ ਹੀ ਦੇਵਾਂਗਾ| ਇਸ ਸਬੰਧੀ ਅਬਜ਼ਰਵਰ ਬੇਅੰਤ ਕੌਰ ਨੇ ਕਿਹਾ ਕਿ ਪਾਰਟੀ ਦਾ ਅੰਦਰੂਨੀ ਮਸਲਾ ਹੈ ਤੇ ਨੋਕ ਝੋਕ ਹਰ ਜਗ੍ਹਾ ਹੁੰਦੀ ਰਹਿੰਦੀ ਹੈ ਇਸ ਨੂੰ ਪਾਰਟੀ ਪੱਧਰ ’ਤੇ ਹੀ ਠੀਕ ਕਰ ਲਿਆ ਜਾਵੇਗਾ ਅਤੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਉਹ ਵਰਕਰਾਂ ਨਾਲ ਕਿਸੇ ਵੀ ਸਮੇਂ ਮੀਟਿੰਗ ਕਰਨ ਦਾ ਉਨ੍ਹਾਂ ਕੋਲ ਪੂਰਾ ਅਧਿਕਾਰ ਹੈ|
Ad Position 22
No active advertisement
ਪਿਛਲੀ ਖ਼ਬਰ ਸੰਤ ਰਾਜਿੰਦਰ ਸਿੰਘ ਨੇ ਸੰਗਤ ਨਾਲ ਪ੍ਰਵਚਨਾਂ ਦੀ ਸਾਂਝ ਪਾਈ ਅਗਲੀ ਖ਼ਬਰ ਸੰਤ ਰਾਜਿੰਦਰ ਸਿੰਘ ਨੇ ਸੰਗਤ ਨਾਲ ਪ੍ਰਵਚਨਾਂ ਦੀ ਸਾਂਝ ਪਾਈ ਡੀ. ਐਮ. ਕਾਲਜ ਵਰਗੀਆਂ ਵਿੱਦਿਅਕ ਸੰਸਥਾਵਾਂ ਦੇ ਬਾਨੀ ਸਨ ਡ...
Ad Position 24