ਕੰਕਰੀਟ ਦਿਵਸ ਮੌਕੇ ਆਰਕੀਟੈਕਟ ਹਰਜਿੰਦਰ ਸਿੰਘ ਸੋਨੂੰ ਸਨਮਾਨਿਤ
ਕੋਟ ਈਸੇ ਖਾਂ, 10 ਅਕਤੂਬਰ (ਗੁਰਮੀਤ ਸਿੰਘ ਖਾਲਸਾ)- ਆਰਕੀਟੈਕਚਰ ਅਤੇ ਬਿਲਡਿੰਗ ਡਿਜ਼ਾਈਨ ਦੇ ਖੇਤਰ ਵਿਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਆਰਕੀਟੈਕਟ ਹਰਜਿੰਦਰ ਸਿੰਘ ਸੋਨੂੰ ਨੂੰ ਸ਼ਾਨਦਾਰ ਆਰਕੀਟੈਕਚਰ ਡਿਜ਼ਾਈਨ ਅਤੇ ਬਿਲਡਿੰਗ ਪਲਾਨਿੰਗ ਦੇ ਖੇਤਰ ਵਿਚ ਕੀਤੇ ਜਾ ਰਹੇ ਉੱਤਮ ਕਾਰਜਾਂ ਲਈ ਕੰਕਰੀਟ ਦਿਵਸ 2025 -26 ਮੌਕੇ ਕਰਵਾਏ ਇਕ ਪ੍ਰੋਗਰਾਮ ਦੌਰਾਨ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ ਆਧੁਨਿਕ ਸੋਚ, ਰਚਨਾਤਮਿਕ ਡਿਜ਼ਾਈਨ, ਬਿਹਤਰੀਨ ਯੋਜਨਾਬੰਦੀ ਅਤੇ ਇਮਾਰਤਾਂ ਨੂੰ ਨਵੀਂ ਦਿੱਖ ਦੇਣ ਲਈ ਕੀਤੇ ਜਾ ਰਹੇ ਪ੍ਰਭਾਵਸ਼ਾਲੀ ਕੰਮ ਦੇ ਮੱਦੇਨਜ਼ਰ ਪ੍ਰਦਾਨ ਕੀਤਾ ਗਿਆ।
ਕੋਟ ਈਸੇ ਖਾਂ, 10 ਅਕਤੂਬਰ (ਗੁਰਮੀਤ ਸਿੰਘ ਖਾਲਸਾ)- ਆਰਕੀਟੈਕਚਰ ਅਤੇ ਬਿਲਡਿੰਗ ਡਿਜ਼ਾਈਨ ਦੇ ਖੇਤਰ ਵਿਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਆਰਕੀਟੈਕਟ ਹਰਜਿੰਦਰ ਸਿੰਘ ਸੋਨੂੰ ਨੂੰ ਸ਼ਾਨਦਾਰ ਆਰਕੀਟੈਕਚਰ ਡਿਜ਼ਾਈਨ ਅਤੇ ਬਿਲਡਿੰਗ ਪਲਾਨਿੰਗ ਦੇ ਖੇਤਰ ਵਿਚ ਕੀਤੇ ਜਾ ਰਹੇ ਉੱਤਮ ਕਾਰਜਾਂ ਲਈ ਕੰਕਰੀਟ ਦਿਵਸ 2025 -26 ਮੌਕੇ ਕਰਵਾਏ ਇਕ ਪ੍ਰੋਗਰਾਮ ਦੌਰਾਨ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ ਆਧੁਨਿਕ ਸੋਚ, ਰਚਨਾਤਮਿਕ ਡਿਜ਼ਾਈਨ, ਬਿਹਤਰੀਨ ਯੋਜਨਾਬੰਦੀ ਅਤੇ ਇਮਾਰਤਾਂ ਨੂੰ ਨਵੀਂ ਦਿੱਖ ਦੇਣ ਲਈ ਕੀਤੇ ਜਾ ਰਹੇ ਪ੍ਰਭਾਵਸ਼ਾਲੀ ਕੰਮ ਦੇ ਮੱਦੇਨਜ਼ਰ ਪ੍ਰਦਾਨ ਕੀਤਾ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਨ੍ਹਾਂ ਵਲੋਂ ਤਿਆਰ ਕੀਤੇ ਜਾਂਦੇ ਬਿਲਡਿੰਗ ਡਿਜ਼ਾਈਨ ਵਿਚ ਆਧੁਨਿਕਤਾ ਦੇ ਨਾਲ-ਨਾਲ ਇਮਾਰਤ ਦੀ ਮਜ਼ਬੂਤੀ ਵੀ ਹੋਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਖੇਤਰ ਵਿਚ ਮਿਲਣ ਵਾਲਾ ਸਨਮਾਨ ਵਿਅਕਤੀ ਦੀ ਮਿਹਨਤ ਨੂੰ ਮਜ਼ਬੂਤੀ ਅਤੇ ਭਵਿੱਖ ਵਿਚ ਹੋਰ ਵਧੀਆ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ।