ਨੀਲਕੰਠ ਮਹਾਂ ਦੇਵ ਕਾਵੜ ਸੰਘ ਵਲੋਂ ਜੋਤ ਸਮਾਗਮ ਅਤੇ ਦੇਵੀ ਭਗਵਤ ਕਥਾ ਸਮਾਗਮ ਅੱਜ ਤੋਂ
ਬੱਧਨੀ ਕਲਾਂ, 10 ਅਕਤੂਬਰ (ਸੰਜੀਵ ਕੋਛੜ)-ਨੀਲਕੰਠ ਮਹਾਂ ਦੇਵ ਕਾਵੜ ਸੰਘ ਵਲੋਂ ਦੇਵੀ ਭਗਵਤ ਕਥਾ ਅਤੇ ਮਹਾਂ ਮਾਈ ਦਾ ਵਿਸ਼ਾਲ ਜਾਗਰਨ ਪ੍ਰਾਚੀਨ ਸ਼ਿਵ ਮੰਦਰ ਭੱਲਿਆਂ ਵਾਲਾ, ਬੱਧਨੀ ਕਲਾਂ ਵਿਖੇ ਕਰਵਾਇਆ ਜਾ ਰਿਹਾ ਹੈ| ਇਸ ਸਬੰਧੀ ਗਿਆਨ ਭੂਸ਼ਨ ਤਾਇਲ, ਸੁਖਵੰਤ ਕੁਮਾਰ ਸ਼ਰਮਾ, ਪ੍ਰਦੀਪ ਤਾਇਲ ਅਤੇ ਹੋਰਨਾਂ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਅਕਤੂਬਰ ਦਿਨ ਐਤਵਾਰ ਤੋਂ ਲੈ ਕੇ 18 ਅਕਤੂਬਰ ਦਿਨ ਐਤਵਾਰ ਤੱਕ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਦੌਰਾਨ ਮਹਾਂ ਮਾਈ ਦੀਆਂ ਪਾਵਨ ਜੋਤਾਂ ਭੱਲਾ ਮੰਦਰ ’ਚ ਬਿਰਾਜਮਾਨ ਰਹਿਣਗੀਆਂ| 9 ਸਥਾਨਾਂ ਤੋਂ ਮਾਤਾ ਦੀਆਂ ਜੋਤਾਂ ਲੈਣ ਗਏ ਕਾਵੜ ਸੰਘ ਦੇ ਮੈਂਬਰਾਂ ਦੇ ਜਥੇ ਅੱਜ ਸਵੇਰੇ ਤਕਰੀਬਨ 8 ਵਜੇ ਨਹਿਰ ਦੇ ਪੁਲ ਤੋਂ ਨਗਰ ਨਿਵਾਸੀਆਂ ਨੂੰ ਨਾਲ ਲੈ ਕੇ ਯਾਤਰਾ ਰਾਹੀਂ ਮੰਦਰ ’ਚ ਪਹੁੰਚਣਗੇ| ਉਨ੍ਹਾਂ ਦੱਸਿਆ ਕਿ 11 ਅਤੇ 12 ਅਕਤੂਬਰ ਨੂੰ ਮਹਾਂ ਮਾਈ ਦਾ ਗੁਣਗਾਨ ਹੋਵੇਗਾ ਅਤੇ 13 ਤੋਂ 17 ਅਕਤੂਬਰ ਤੱਕ ਕਥਾ ਹੋਵੇਗੀ| 18 ਅਕਤੂਬਰ ਨੂੰ ਸਵੇਰੇ 7 ਤੋਂ 9 ਵਜੇ ਤੱਕ ਹਵਨ ਯੱਗ ਉਪਰੰਤ 18 ਨੂੰ ਹੀ ਝੰਡਾ ਪੂਜਣ, ਜੋਤੀ ਪੂਜਣ, ਲੰਗਰ ਤੋਂ ਇਲਾਵਾ ਰਾਤ ਨੂੰ ਵਿਸ਼ਾਲ ਭਗਵਤੀ ਜਾਗਰਨ ਵੀ ਕਰਵਾਇਆ ਜਾਵੇਗਾ| ਜਿਸ ਦੌਰਾਨ ਜਿੱਥੇ ਹੈਪੀ ਸੋਹਲ ਮਹਾਂ ਮਾਈ ਦੀਆਂ ਭੇਟਾਂ ਦਾ ਗੁਣਗਾਨ ਕਰਨਗੇ ਉੱਥੇ ਹੀ ਕਥਾ ਵਿਆਸ ਭਾਗਵਤ ਭਾਸਕਰ ਸਾਧਵੀ ਸੁਸ਼ੀ ਭਦਰਾ ਭਾਰਤੀ ਸ੍ਰੀ ਦੇਵੀ ਭਗਵਤ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ|