07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਵਿਦਿਆਰਥੀਆਂ ਦੀ ਦਸਤਾਰਬੰਦੀ ਅਤੇ ਲੜਕੀਆਂ ਦਾ ਮੋਮਿਨਾ ਕੋਰਸ ਸਮਾਰੋਹ ਯਾਦਗਾਰੀ ਹੋ ਨਿੱਬੜਿਆ

Ad Position 21
No active advertisement
ਵਿਦਿਆਥੀਆਂ ਦੀ ਦਸਤਾਰਬੰਦੀ, ਮੋਮਿਨਾ ਕੋਰਸ ਅਤੇ ਸਮਾਰੋਹ ਬਾਰੇ ਆਪਣੇ ਸਾਥੀਆਂ ਸਮੇਤ ਜਾਣਕਾਰੀ ਦਿੰਦੇ ਹੋਏ ਹਾਫਿਜ਼ ਅਮੀਰ ਹਮਜ਼ਾ | ਤਸਵੀਰ : ਮੁਹੰਮਦ ਹਨੀਫ਼ ਥਿੰਦ <br/> 04-02-2026
ਮਲੇਰਕੋਟਲਾ, 3 ਫਰਵਰੀ (ਥਿੰਦ) - ਮਦਰਸਾ ਦਾਰੁਲ ਉਲੂਮ ਕਾਦਰੀਆ ਗੁੱਜਰ ਬਸਤੀ ਅਤੇ ਜਾਮੀਆ ਹਲੀਮਾ ਲਿਲਬਾਨਾਤ ਇਲਤਫਾਤਪੁਰਾ ਮਲੇਰਕੋਟਲਾ ਵਿਖੇ ਹਾਫਿਜ਼ ਅਮੀਰ ਹਮਜ਼ਾ ਦੀ ਅਗਵਾਈ ਅਤੇ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਵਿਸ਼ਾਲ ਜਲਸਾ-ਏ-ਦਸਤਾਰਬੰਦੀ ਤੇ ਖਿਮਾਰ-ਏ-ਫਜੀਲਤ ਸਮਾਗਮ ਕਰਵਾਇਆ ਗਿਆ | ਉਪਰੋਕਤ ਜਾਣਕਾਰੀ ਦਿੰਦਿਆਂ ਹਾਫਿਜ਼ ਅਮੀਰ ਹਮਜ਼ਾ ਨੇ ਦੱਸਿਆ ਕਿ ਇਸ ਸਮਾਰੋਹ ਦੀ ਪ੍ਰਧਾਨਗੀ ਹਜ਼ਰਤ ਮੌਲਾਨਾ ਅਬਦੁਲ ਰਸ਼ੀਦ ਸਾਹਿਬ ਮਜਾਹਿਰੀ ਨਾਜ਼ਿਮ-ਏ-ਆਲਾ, ਮਦਰੱਸਾ ਫੈਜ਼ਾਨ-ਏ-ਰਹਿਮੀ ਮਿਰਜਾਪੁਰ ਸਹਾਰਨਪੁਰ (ਯੂ.ਪੀ.), ਜ਼ੇਰੇ ਸਰਪਰਸਤੀ, ਵਿਸ਼ੇਸ਼ ਮਹਿਮਾਨ ਵਜੋਂ ਹਜ਼ਰਤ ਮੌਲਾਨਾ ਸਾਊਦ ਆਲਮ ਸਾਹਿਬ ਕਾਸਮੀ ਸ਼ੇਖੁਲ ਹਦੀਸ ਜਾਮੀਆ ਮੁਹੰਮਦ ਅਹਮਦ ਬੰਗਲੌਰ, ਹਜਰਤ ਮੌਲਾਨਾ ਮੁਫ਼ਤੀ ਸਗੀਰ ਕਾਸਮੀ ਸ਼ੇਖੁਲ ਹਦੀਸ ਜਾਮੀਆ ਮਰਕਜ਼ੁਲ ਮਾਰੀਫ ਬਠਿੰਡੀ ਅਤੇ ਹਜ਼ਰਤ ਮੌਲਾਨਾ ਹਾਰੂਨ ਸਾਹਿਬ ਮੁਹਤਮਿਮ, ਮਦਰੱਸਾ ਮਦਨੀਆ ਸਥਿਲੁਰ ਰਸਾਦ, ਸਨੋਲੀ ਖੁਰਦ ਜ਼ਿਲ੍ਹਾ ਪਾਨੀਪਤ (ਹਰਿਆਣਾ) ਅਤੇ ਸਾਬਕਾ ਸਦਰ, ਜਮੀਅਤ ਉਲਮਾ ਮੁਤਹਿਦਾ ਪੰਜਾਬ ਦਾਈ ਇਲਲਲ ਖ਼ੈਰ ਨੇ ਸ਼ਿਰਕਤ ਕੀਤੀ | ਇਸ ਮੌਕੇ ਜ਼ੁਬਾਨੀ ਕੁਰਆਨ ਸ਼ਰੀਫ਼ ਹਿਫ਼ਜ਼ ਕਰਨ ਵਾਲੇ 8 ਵਿਦਿਆਰਥੀਆਂ ਦੀ ਦਸਤਾਰਬੰਦੀ ਕਰਕੇ ਉਹਨਾਂ ਨੂੰ ਸਰਟੀਫਿਕੇਟ ਅਤੇ ਕੁਰਆਨ ਸ਼ਰੀਫ਼ ਤੋਹਫ਼ੇ ਵਜੋਂ ਦਿੱਤੇ ਗਏ ਉੱਥੇ ਹੀ ਤਿੰਨ ਸਾਲਾ ਮੋਮੀਨਾ ਦਾ ਕੋਰਸ ਪੂਰਾ ਕਰਨ ਵਾਲੀਆਂ 10 ਹੋਣਹਾਰ ਲੜਕੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਾਰੀ ਅਜ਼ਹਰੂਦੀਨ, ਮੌਲਾਨਾ ਕਾਸਿਮ, ਮੌਲਵੀ ਫ਼ਤਿਹ ਮੁਹੰਮਦ, ਅਬਦੁਲ ਗਫ਼ਾਰ ਮਲੇਰਕੋਟਲਾ, ਮਾਸਟਰ ਮੁਹੰਮਦ ਯਾਸੀਨ ਮਲੇਰਕੋਟਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਨੇੜੇ ਅਤੇ ਦੂਰ ਦੁਰਾਡੇ ਦੇ ਇਲਾਕਿਆਂ ਤੋਂ ਅਹਿਮ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ | ਅੰਤ ਵਿਚ ਇਨਸਾਨੀਅਤ ਦੇ ਭਲੇ ਅਤੇ ਅਮਨ ਸ਼ਾਂਤੀ ਦੀ ਦੁਆ ਕਾਰਵਾਈ ਗਈ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਵਲੋਂ ਪਾਸ ਕੀਤਾ ਬਜਟ ਪੰਜਾਬ ਅਤੇ ਲੋਕ ਵਿਰੋਧੀ-ਬੀਬਾ ਨਿਸ਼ਾਤ ਅਖ਼ਤਰ <br/> ਅਗਲੀ ਖ਼ਬਰ ਅਕਾਲੀ ਆਗੂ ਗੁਰਜੀਤ ਸਿੰਘ ਈਸਾਪੁਰ ਨਾਲ ਅਨੇਕਾਂ ਸਨੇਹੀਆਂ ਨੇ ਦੁੱਖ ਵੰਡਾਇਆ <br/>
Ad Position 24