26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸੱਤਾਧਾਰੀ ਧਿਰ ਸਾਜਿਸ਼ ਤਹਿਤ ਮੰਡੀ ਧਨੌਲਾ ਦਾ ਬੇੜਾ ਕਰਨ 'ਤੇ ਤੁਲੀ-ਗੁਰਪ੍ਰਕਾਸ਼ ਸਿੰਘ ਨਿਕਾਸੀ ਪਾਣੀ ਤੋਂ ਫੈਲੀ ਗੰਦਗੀ ਨੇ ਝੰਬੇ ਲੋਕ

Ad Position 21
No active advertisement
ਅਜੀਤ ਡੈਸਕ 23-02-2026
ਧਨੌਲਾ, 22 ਫਰਵਰੀ (ਜਤਿੰਦਰ ਸਿੰਘ ਧਨੌਲਾ)-ਨਿਕਾਸੀ ਪਾਣੀ ਦੇ ਹਾਲਾਤ ਬਦਤਰ ਹੋਏ ਪਏ ਹਨ ਪਰ ਨਗਰ ਕੌਂਸਲ ਧਨੌਲਾ ਕੁੰਭਕਰਨੀ ਦੀ ਨੀਂਦ ਸੁੱਤੀ ਪਈ ਹੈ ਜਦਕਿ ਆਮ ਲੋਕ ਹਾਲੋਂ ਬੇਹਾਲ ਹੋ ਰਹੇ ਹਨ | ਇਹ ਪ੍ਰਗਟਾਵਾ ਜਥੇਦਾਰ ਭਰਪੂਰ ਸਿੰਘ ਧਨੌਲਾ ਦੇ ਸਪੁੱਤਰ ਗੁਰਪ੍ਰਕਾਸ਼ ਸਿੰਘ ਨੇ ਮੇਨ ਰੋਡ ਨੇੜਿਓਾ ਲੰਘਦੇ ਬੰਦ ਪਏ ਨਿਕਾਸੀ ਨਾਲੇ ਦਾ ਮੌਕਾ ਦਿਖਾਉਂਦਿਆਂ ਕੀਤਾ | ਉਨ੍ਹਾਂ ਆਖਿਆ ਕਿ ਹਾਲੇ ਬਰਸਾਤ ਦਾ ਨਾਮੋ ਨਿਸ਼ਾਨ ਵੀ ਨਹੀਂ ਪਰ ਨਿਕਾਸੀ ਪਾਣੀ ਹਾਲੇ ਵੀ ਥਾਂ-ਥਾਂ ਜਾਮ ਹੋਇਆ ਪਿਆ ਹੈ ਅਤੇ ਸਭ ਪਾਸੇ ਸੜ੍ਹਾਂਦ ਫੈਲੀ ਹੋਈ ਹੈ | ਉਨ੍ਹਾਂ ਆਖਿਆ ਕਿ ਸੱਤਾਧਾਰੀ ਧਿਰ ਵਲੋਂ ਵੱਡੇ-ਵੱਡੇ ਦਮਗਜੇ ਮਾਰੇ ਜਾ ਰਹੇ ਹਨ ਕਿ ਮੰਡੀ ਅੰਦਰ ਕਰੋੜਾਂ ਰੁਪਏ ਦੀ ਡਿਵੈਲਪਮੈਂਟ ਕੀਤੀ ਜਾ ਰਹੀ ਹੈ | ਉਨ੍ਹਾਂ ਆਖਿਆ ਕਿ ਜੇ ਸੱਤਾਧਾਰੀ ਧਿਰ ਬੁਨਿਆਦੀ ਮਸਲੇ ਹੱਲ ਵੀ ਕਰਵਾਉਣ ਤੋਂ ਅਸਮਰਥ ਹੈ ਤਾਂ ਘੱਟੋ ਘੱਟ ਅਜਿਹੇ ਕਥਿਤ ਨਿੱਜ ਪ੍ਰਸਤ ਰਾਜਨੀਤਕਾਂ ਨੂੰ ਸਿਆਸਤ ਤੋਂ ਸਨਿਆਸ ਲੈ ਲੈਣਾ ਚਾਹੀਦਾ ਹੈ | ਉਨ੍ਹਾਂ ਆਖਿਆ ਕਿ ਪਹਿਲਾਂ ਲੋਕ ਕਿਹਾ ਕਰਦੇ ਸਨ ਕਿ ਸਰਕਾਰ ਕੰੁਭਕਰਨੀ ਦੀ ਨੀਂਦ ਸੁੱਤੀ ਪਈ ਹੈ | ਜਦ ਕਿ ਧਨੌਲਾ ਅੰਦਰ ਜੋ ਸਮੀਕਰਨ ਬਣ ਰਹੇ ਹਨ ਉਸ ਤੋਂ ਜਾਪਦਾ ਹੈ ਕਿ ਸਰਕਾਰੀ ਤੰਤਰ ਇਕ ਸਾਜ਼ਿਸ਼ ਤਹਿਤ ਧਨੌਲਾ ਮੰਡੀ ਦਾ ਬੇੜਾ ਗ਼ਰਕ ਕਰਨ 'ਤੇ ਤੁਲੀ ਹੋਈ ਹੈ | ਗਰੁੱਪ ਪ੍ਰਕਾਸ਼ ਸਿੰਘ ਨੇ ਆਖਿਆ ਕਿ ਹਜ਼ਾਰਾਂ ਘਪਲੇ ਬੇਨਕਾਬ ਹੋ ਚੁੱਕੇ ਹਨ ਪ੍ਰੰਤੂ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਠੇਕੇਦਾਰ ਵਿਰੁੱਧ ਅੱਜ ਤੱਕ ਕੋਈ ਸਖ਼ਤ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ | ਉਨ੍ਹਾਂ ਆਖਿਆ ਕਿ ਜ਼ਿਮਨੀ ਚੋਣ ਨੇ ਸੱਤਾਧਾਰੀ ਧਿਰ ਨੂੰ ਇਕ ਵਾਰੀ ਸਿਰੇ ਸਿੱਟੇ ਦਾ ਸਬਕ ਸਿਖਾ ਦਿੱਤਾ ਸੀ ਪ੍ਰੰਤੂ ਜੇ ਸਰਕਾਰੀ ਨੁਮਾਇੰਦਿਆਂ ਨੇ ਮਨ ਮਾਨੀਆਂ ਨੂੰ ਦਿੱਤੀ ਗਈ ਖੁੱਲ ਦੀ ਨਕੇਲ ਨਾ ਕੱਸੀ ਤਾਂ ਆਉਣ ਵਾਲੇ ਸਮੇਂ ਵਿਚ 'ਆਪ' ਦਾ ਗੜ੍ਹ ਮੰਨੇ ਜਾਂਦੇ ਇਲਾਕੇ ਵਿਚ ਜ਼ਮਾਨਤਾਂ ਜ਼ਬਤ ਹੋਣ ਤੋਂ ਕੋਈ ਨਹੀਂ ਬਚਾ ਸਕੇਗਾ | ਗੁਰਪ੍ਰਕਾਸ਼ ਸਿੰਘ ਨੇ ਆਖਿਆ ਕਿ ਹੋਰ ਤਾਂ ਹੋਰ ਡਿਪਟੀ ਕਮਿਸ਼ਨਰ ਬਰਨਾਲਾ ਆਲੀਸ਼ਾਨ ਕਮਰੇ ਵਿਚ ਸਮਾਂ ਟਪਾ ਕੇ ਚਲਦੇ ਬਣਦੇ ਹਨ | ਕੀ ਉਨ੍ਹਾਂ ਦਾ ਇਹ ਫ਼ਰਜ਼ ਨਹੀਂ ਬਣਦਾ ਕਿ ਉਹ ਇਲਾਕੇ ਦੀ ਭੂਗੋਲਿਕ ਸਥਿਤੀ ਦਾ ਖ਼ੁਦ ਆ ਕੇ ਜਾਇਜ਼ਾ ਲੈਣ | ਉਨ੍ਹਾਂ ਆਖਿਆ ਕਿ ਮੰਡੀ ਦੇ ਸੁਧਾਰ ਲਈ ਜਿੰਨੇ ਕਰਮਚਾਰੀ ਤਾਇਨਾਤ ਹਨ ਜੇ ਉਨ੍ਹਾਂ ਦੀਆਂ ਤਨਖ਼ਾਹਾਂ ਦਾ ਅਨੁਪਾਤ ਬਣਾ ਕੇ ਦੇਖਿਆ ਜਾਵੇ ਤਾਂ ਉਸ ਦੇ ਦਸਵੇਂ ਹਿੱਸੇ ਵਿਚ ਖਰਚਾ ਕਰ ਕੇ ਮੰਡੀ ਨੂੰ ਸੁਰਗ ਬਣਾਇਆ ਜਾ ਸਕਦਾ ਹੈ ਪ੍ਰੰਤੂ ਇੱਥੇ ਕਿਸੇ ਦੇ ਕੰਨ 'ਤੇ ਜੂਨ ਤੱਕ ਨਹੀਂ ਸਰਕਦੀ | ਸਖ਼ਤ ਚਿਤਾਵਨੀ ਦਿੰਦਿਆਂ ਗੁਰਪ੍ਰਕਾਸ਼ ਸਿੰਘ ਨੇ ਆਖਿਆ ਕਿ ਜੇ ਤੁਰੰਤ ਮੰਡੀ ਦੇ ਬੁਨਿਆਦੀ ਮਸਲੇ ਹੱਲ ਕਰਨ ਲਈ ਢੁਕਵੀਂ ਕਾਰਵਾਈ ਅਮਲ ਵਿਚ ਨਾ ਲਿਆਂਦੀ ਤਾਂ ਉਹ ਮੰਡੀ ਦੇ ਵਪਾਰੀਆਂ, ਕਾਰੋਬਾਰੀਆਂ ਅਤੇ ਸਮਾਜ ਸੇਵੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਬਰਿੰਦਰ ਗੋਇਲ ਵਲੋਂ ਹਲਕਾ ਲਹਿਰਾਗਾਗਾ 'ਚ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਅਗਲੀ ਖ਼ਬਰ ਬਰਨਾਲਾ 'ਚ ਰਾਹੁਲ ਗਾਂਧੀ ਦੀ ਆਮਦ ਮੌਕੇ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਮਹਿਲ ਕਲਾਂ 'ਚ ਭਰਵੀਂ ਇਕੱਤਰਤਾ...
Ad Position 24