26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਬਰਨਾਲਾ 'ਚ ਰਾਹੁਲ ਗਾਂਧੀ ਦੀ ਆਮਦ ਮੌਕੇ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਮਹਿਲ ਕਲਾਂ 'ਚ ਭਰਵੀਂ ਇਕੱਤਰਤਾ

Ad Position 21
No active advertisement
ਅਜੀਤ ਡੈਸਕ 23-02-2026
ਮਹਿਲ ਕਲਾਂ, 22 ਫਰਵਰੀ (ਅਵਤਾਰ ਸਿੰਘ ਅਣਖੀ)-ਆਲ ਇੰਡੀਆ ਕਾਂਗਰਸ ਦੇ ਸੀਨੀਅਰ ਆਗੂ ਸੰਸਦ ਮੈਂਬਰ ਰਾਹੁਲ ਗਾਂਧੀ ਦੀ 28 ਫਰਵਰੀ ਨੂੰ ਬਰਨਾਲਾ ਫੇਰੀ ਮੌਕੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਬਲਾਕ ਪੱਧਰੀ ਇਕੱਤਰਤਾ ਬਲਾਕ ਪ੍ਰਧਾਨ ਪਰਮਿੰਦਰ ਸੰਮੀ ਠੁੱਲੀਵਾਲ ਦੀ ਅਗਵਾਈ ਹੇਠ ਮਹਿਲ ਕਲਾਂ ਵਿਖੇ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਹਰਦਿਆਲ ਸਿੰਘ ਕੰਬੋਜ, ਹਲਕਾ ਕੋਆਰਡੀਨੇਟਰ ਰਜਿੰਦਰ ਦੀਪਾ, ਸੂਬਾ ਪ੍ਰਧਾਨ ਰਾਜਾ ਵੜਿੰਗ ਦੇ ਸਲਾਹਕਾਰ ਗਗਨਜੀਤ ਬੌਬੀ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਦਿਆਂ ਇਕਜੁੱਟ ਹੋ ਕੇ ਰੈਲੀ ਦੀ ਸਫਲਤਾ ਲਈ ਜੁਟ ਜਾਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ 28 ਫਰਵਰੀ ਨੂੰ ਬਰਨਾਲਾ ਦੀ ਧਰਤੀ 'ਤੇ ਕਿਸਾਨਾਂ, ਮਜ਼ਦੂਰਾਂ, ਮਨਰੇਗਾ ਵਰਕਰਾਂ ਅਤੇ ਪਾਰਟੀ ਵਰਕਰਾਂ ਦਾ ਇਤਿਹਾਸਕ ਇਕੱਠ ਹੋਵੇਗਾ ਜੋ ਪੰਜਾਬ ਦੀ ਰਾਜਨੀਤੀ ਵਿਚ ਨਵਾਂ ਮੋੜ ਸਾਬਤ ਹੋਵੇਗਾ | ਉਨ੍ਹਾਂ ਕਿਹਾ ਕਿ ਇਹ ਰੈਲੀ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਜੰਗ ਦਾ ਐਲਾਨ ਕਰੇਗੀ | ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਬਰਨਾਲਾ 'ਚ ਹੋਣ ਵਾਲੀ ਰੈਲੀ ਪੰਜਾਬ ਪੱਧਰ 'ਤੇ ਵੱਡਾ ਸਿਆਸੀ ਸੰਦੇਸ਼ ਦੇਵੇਗੀ | ਜਿਸ ਨਾਲ ਆਗੂਆਂ, ਵਰਕਰਾਂ ਦੇ ਹੌਸਲੇ ਬੁਲੰਦ ਹੋਣਗੇ | ਜ਼ਿਲ੍ਹਾ ਭਰ ਦੇ ਹਰ ਪਿੰਡ ਤੋਂ ਕਾਫ਼ਲੇ ਬੰਨ੍ਹ ਕੇ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ | ਉਨ੍ਹਾਂ ਕਿਹਾ ਕਿ ਤਿਆਰੀਆਂ ਲਈ ਡਿਊਟੀਆਂ ਵੰਡ ਕੇ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ | ਬਲਾਕ ਪ੍ਰਧਾਨ ਪਰਮਿੰਦਰ ਸੰਮੀ ਠੁੱਲੀਵਾਲ ਨੇ ਸਮੂਹ ਆਗੂਆਂ, ਵਰਕਰਾਂ ਨੂੰ ਅੱਜ ਤੋਂ ਹੀ ਰੈਲੀ ਦੀ ਤਿਆਰੀ 'ਚ ਮੋਰਚੇ ਸੰਭਾਲਣ ਦੀ ਅਪੀਲ ਕਰਦਿਆਂ ਸਪਸ਼ਟ ਕਿਹਾ ਕਿ ਜੇਕਰ ਸਰਕਾਰ ਨੇ ਰੈਲੀ 'ਚ ਸ਼ਾਮਿਲ ਹੋਣ ਵਾਲੇ ਕਿਰਤੀ ਲੋਕਾਂ, ਕਿਸਾਨਾਂ, ਮਨਰੇਗਾ ਮਜ਼ਦੂਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਂਗਰਸ ਪਾਰਟੀ ਵੱਲੋਂ ਇਸ ਦਾ ਡਟ ਕੇ ਜਵਾਬ ਦਿੱਤਾ ਜਾਵੇਗਾ | ਇਸ ਮੌਕੇ ਸੀਨੀਅਰ ਆਗੂ ਗੁਰਮੇਲ ਸਿੰਘ ਮੌੜ, ਐਡਵੋਕੇਟ ਜਸਵੀਰ ਸਿੰਘ ਖੇੜੀ, ਜ਼ਿਲ੍ਹਾ ਚੇਅਰਮੈਨ ਜਸਮੇਲ ਸਿੰਘ ਡੇਅਰੀ ਵਾਲਾ, ਮਨਜੀਤ ਸਿੰਘ ਮਹਿਲ ਖ਼ੁਰਦ, ਬਲਦੇਵ ਸਿੰਘ ਪੇਧਨੀ, ਸੀਨੀ: ਆਗੂ ਬੰਨੀ ਖਹਿਰਾ, ਕਮਲਜੀਤ ਸਿੰਘ ਚੱਕ, ਸਿਮਰਜੀਤ ਸਿੰਘ ਜੌਹਲ, ਡਾ: ਅਮਰਜੀਤ ਸਿੰਘ, ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਸਰਬਜੀਤ, ਉਜਾਗਰ ਸਿੰਘ ਛਾਪਾ, ਡਾ: ਬਲਵੰਤ ਰਾਏ ਸ਼ਰਮਾ, ਪ੍ਰੀਤਮ ਸਿੰਘ ਬੀਹਲਾ, ਪ੍ਰਕਾਸ਼ ਸਿੰਘ ਸਹਿਜੜਾ, ਮਨਦੀਪ ਸਿੰਘ ਲੋਹਗੜ੍ਹ, ਬੱਗਾ ਸਿੰਘ ਮਹਿਲ ਕਲਾਂ, ਨਿਰੰਜਨ ਸਿੰਘ ਚੀਮਾ, ਦੀਪਾ ਧਨੇਰ, ਮਨਜਿੰਦਰ ਸਿੰਘ ਮਨਾਲ, ਗੁਰਮੇਲ ਸਿੰਘ ਸਹਿਜੜਾ, ਪਰਮਿੰਦਰ ਸਿੰਘ ਸੱਦੋਵਾਲ, ਚਰਨਜੀਤ ਸਿੰਘ ਰਾਣੂ, ਭਰਥ ਦਾਸ ਗੁਰਮ, ਯਾਦਵਿੰਦਰ ਸਿੰਘ, ਡਾ: ਗੋਪਾਲ ਸਿੰਘ ਆਦਿ ਆਗੂਆਂ ਨੇ ਇਕਸੁਰ ਹੋ ਕੇ ਵਿਸ਼ਵਾਸ ਦੁਆਇਆ ਕਿ ਮਹਿਲ ਕਲਾਂ ਬਲਾਕ ਦੇ ਹਰ ਪਿੰਡ 'ਚ ਤਿਆਰੀਆਂ ਸਬੰਧੀ ਮੀਟਿੰਗਾਂ ਕਰ ਕੇ ਹਰ ਵਰਗ ਨੂੰ ਲਾਮਬੰਦ ਕੀਤਾ ਜਾਵੇਗਾ | ਪਿੰਡ-ਪਿੰਡ ਤੋਂ ਵੱਡੇ ਕਾਫ਼ਲਿਆਂ ਦੀ ਸ਼ਮੂਲੀਅਤ ਬਰਨਾਲਾ ਰੈਲੀ 'ਚ ਯਕੀਨੀ ਬਣਾਈ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਸੱਤਾਧਾਰੀ ਧਿਰ ਸਾਜਿਸ਼ ਤਹਿਤ ਮੰਡੀ ਧਨੌਲਾ ਦਾ ਬੇੜਾ ਕਰਨ 'ਤੇ ਤੁਲੀ-ਗੁਰਪ੍ਰਕਾਸ਼ ਸਿੰਘ ਨਿਕਾਸੀ ਪਾਣੀ ਤੋਂ ਫੈਲੀ ਗੰਦਗ... ਅਗਲੀ ਖ਼ਬਰ ਪੰਜਾਬ ਨੰਬਰਦਾਰ ਯੂਨੀਅਨ ਵਲੋਂ ਧਾਰਮਿਕ ਸਮਾਗਮ ਕਰਵਾਇਆ <br/>
Ad Position 24