ਲਹਿਰਾਗਾਗਾ, 22 ਫਰਵਰੀ (ਅਸ਼ੋਕ ਗਰਗ) - 'ਐਸੋਸੀਏਟ ਸਕੂਲ ਬਹੁਤ ਹੀ ਘੱਟ ਖ਼ਰਚੇ ਵਿਚ ਵਿਦਿਆਰਥੀਆਂ ਨੂੰ ਉੱਤਮ ਦਰਜੇ ਦੀ ਸਿੱਖਿਆ ਦੇ ਕੇ ਸਰਕਾਰ ਦੇ ਕੰਮ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ ਇਸ ਲਈ ਇਨ੍ਹਾਂ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ' ਇਹ ਸ਼ਬਦ ਦਲਜੀਤ ਸਿੰਘ ਗਰੇਵਾਲ ਵਿਧਾਇਕ ਲੁਧਿਆਣਾ (ਪੂਰਬੀ) ਨੇ ਐਸੋਸੀਏਟ ਸਕੂਲਾਂ ਵਲੋਂ ਰੱਖੇ ਧੰਨਵਾਦ ਅਤੇ ਸਨਮਾਨ ਸਮਾਗਮ ਵਿਚ ਬੋਲਦਿਆਂ ਕਿਹਾ | ਇਸ ਸਮਾਗਮ ਵਿਚ ਸੁਨੀਲ ਮਹਿਤਾ ਮੈਂਬਰ ਅਕਾਦਮਿਕ ਕੌਂਸਲ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਹ ਸਮਾਗਮ ਐਸੋਸੀਏਟ ਸਕੂਲਜ਼ ਆਰਗੇਨਾਈਜ਼ੇਸ਼ਨ ਵਲੋਂ ਦਲਜੀਤ ਸਿੰਘ ਗਰੇਵਾਲ ਵਿਧਾਇਕ ਲੁਧਿਆਣਾ (ਈਸਟ) ਵਲੋਂ ਐਸੋਸੀਏਟ ਸਕੂਲਾਂ ਦਾ ਕੰਟੀਨਿਊਸ਼ਨ ਪਰਫੋਰਮਾ ਅਪਲੋਡ ਕਰਵਾਉਣ ਵਿਚ ਦਿੱਤੇ ਸਹਿਯੋਗ ਲਈ ਧੰਨਵਾਦ ਕਰਨ ਲਈ ਕੀਤਾ ਗਿਆ | ਇਸ ਵਿਚ ਬੋਲਦੇ ਹੋਏ ਸੁਦਰਸ਼ਨ ਸ਼ਰਮਾ ਸੂਬਾ ਪ੍ਰਧਾਨ ਨੇ ਕਿਹਾ ਕਿ ਐਸੋਸੀਏਟ ਸਕੂਲਾਂ ਦਾ ਗਰੇਵਾਲ ਸਾਹਿਬ ਨੇ ਹਮੇਸ਼ਾ ਹੀ ਸਾਥ ਦਿੱਤਾ ਹੈ ਅਤੇ ਇਨ੍ਹਾਂ ਸਕੂਲਾਂ ਦੀ ਹਰ ਮੁਸ਼ਕਿਲ ਤੁਰੰਤ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਨਾਲ ਸੰਪਰਕ ਕਰਕੇ ਤੁਰੰਤ ਹੱਲ ਕਰਵਾਈ ਹੈ ਇਸ ਲਈ ਐਸੋਸੀਏਟ ਸਕੂਲ ਹਮੇਸ਼ਾ ਹੀ ਗਰੇਵਾਲ ਸਾਹਿਬ ਦੇ ਰਿਣੀ ਰਹਿਣਗੇ | ਸ਼ਰਮਾ ਨੇ ਸੁਨੀਲ ਮਹਿਤਾ ਮੈਂਬਰ ਅਕਾਦਮਿਕ ਕੌਂਸਲ ਪੰਜਾਬ ਸਕੂਲ ਸਿੱਖਿਆ ਬੋਰਡ ਤਾਂ ਕੀ ਵਿਸ਼ੇਸ਼ ਤੌਰ ਤੇ ਸਹਿਯੋਗ ਲਈ ਧੰਨਵਾਦ ਕੀਤਾ | ਵਾਈਸ ਪ੍ਰਧਾਨ ਠਾਕੁਰ ਸਿੰਘ ਨੇ ਇਸ ਸਮੇਂ ਪਹੁੰਚੇ ਸਾਰੇ ਹੀ ਐਸੋਸੀਏਟ ਸਕੂਲ ਪ੍ਰਬੰਧਕਾਂ/ਪਿ੍ੰਸੀਪਲਾਂ ਨੂੰ ਜੀ ਆਇਆਂ ਕਿਹਾ ਅਤੇ ਸ. ਗਰੇਵਾਲ ਦੀ ਭੂਮਿਕਾ ਦੀ ਪ੍ਰਸ਼ੰਸਾ ਕਰਦੇ ਹੋਏ ਸੁਨੀਲ ਮਹਿਤਾ ਮੈਂਬਰ ਅਕਾਦਮਿਕ ਕੌਂਸਲ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵੀ ਸਹਿਯੋਗ ਲਈ ਧੰਨਵਾਦ ਕੀਤਾ | ਇਸ ਮੌਕੇ ਆਰਗੇਗਾਈਜੇਸ਼ਨ ਦੇ ਚੇਅਰਮੈਨ ਜਗਦੀਸ਼ ਰਾਣਾ ਅੰਮਿ੍ਤਸਰ ਸਲਾਹਕਾਰ ਜਤਿੰਦਰ ਸ਼ਰਮਾ ਅੰਮਿ੍ਤਸਰ ਸਕੱਤਰ ਜੇ ਪੀ ਭੱਟ ਲੁਧਿਆਣਾ ਪ੍ਰਚਾਰ ਸਕੱਤਰ ਅਰੁਣ ਬਰਨਾਲਾ ਤੋਂ ਇਲਾਵਾ ਜਸਵੀਰ ਸਿੰਘ ਭੀਮ ਸ਼ਰਮਾ ਸਰਦੂਲਗੜ, ਸੁਰਿੰਦਰ ਸਿੰਘ ਲਹਿਰਾਗਾਗਾ ਤੋਂ ਇਲਾਵਾ ਸੁਨਾਮ ਫਿਲੌਰ, ਮਲੇਰ ਕੋਟਲਾ, ਸੰਗਰੂਰ ਅਤੇ ਜ਼ੀਰਕਪੁਰ ਤੋਂ ਵੀ ਵੱਖ ਵੱਖ ਪ੍ਰਤੀਨਿਧਾਂ ਨੇ ਸਮਾਗਮ ਨੂੰ ਸੰਬੋਧਨ ਕੀਤਾ ਅਤੇ ਗਰੇਵਾਲ ਨੂੰ ਸਿਰੋਪਾ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |