ਲਹਿਰਾਗਾਗਾ, 11 ਮਾਰਚ (ਅਸ਼ੋਕ ਗਰਗ)-ਭਾਰਤੀ ਕਿਸਾਨ ਯੂਨੀਅਨ ਏਕਤਾ (ਮਲਵਈ) ਦੇ ਜ਼ਿਲ੍ਹਾ ਆਗੂ ਬਿੰਦਰ ਸਿੰਘ ਰਾਮਗੜ ਤੇ ਕੁਲਦੀਪ ਸਿੰਘ ਰਾਮਗੜ ਦੀ ਅਗਵਾਈ ਹੇਠ ਮੀਟਿੰਗ ਹੋਈ, ਜਿਸ ਵਿਚ ਧਰਮਿੰਦਰ ਸਿੰਘ ਪਸੌਰ ਵਿਸ਼ੇਸ਼ ਤੌਰ 'ਤੇ ਪਹੁੰਚੇ | ਮੀਟਿੰਗ ਦੌਰਾਨ 18 ਮੈਂਬਰੀ ਲਹਿਰਾਗਾਗਾ ਇਕਾਈ ਦੀ ਚੋਣ ਕੀਤੀ ਗਈ | ਜਿਸ 'ਚ ਗੁਰੀ ਚਹਿਲ ਲਹਿਰਾ ਨੂੰ ਬਲਾਕ ਆਗੂ, ਭਗੀਰਥ ਲਾਲ ਲਾਲੀ ਨੂੰ ਇਕਾਈ ਪ੍ਰਧਾਨ ਚੁਣਿਆ ਗਿਆ | ਤਜਿੰਦਰ ਸ਼ਰਮਾ ਮੀਤ ਪ੍ਰਧਾਨ ਤੋਂ ਇਲਾਵਾ ਤਰਸੇਮ ਸ਼ਰਮਾ, ਰਣਜੀਤ ਸਿੰਘ, ਜੋਗਾ ਸਿੰਘ, ਸ਼ਿਵਰਾਜ ਸਿੰਘ, ਸੰਦੀਪ ਸਿੰਘ, ਲਵਪ੍ਰੀਤ ਸਿੰਘ, ਮਲਕੀਤ ਸਿੰਘ, ਕਾਕਾ ਸਿੰਘ, ਕਾਲਾ ਸਿੰਘ, ਜੋਗਿੰਦਰ ਸਿੰਘ, ਰਾਜਵਿੰਦਰ ਸ਼ਰਮਾ, ਬਿੰਦਰ ਸਿੰਘ, ਸੁਦਰਸ਼ਨ ਸਿੰਘ, ਕੁਲਦੀਪ ਸ਼ਰਮਾ ਮਨਦੀਪ ਆਦਿ ਮੈਂਬਰ ਚੁਣੇ ਗਏ | ਇਸ ਮੌਕੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਦਾ ਪੱਲਾ ਫੜਦਿਆਂ ਦੱਸਿਆ ਇਹ ਜਥੇਬੰਦੀ ਲੋਕਾਂ ਦੇ ਮਸਲਿਆਂ ਨੂੰ ਆਪਣਾ ਬਣਾ ਕੇ ਸੁਣਦੀ ਤੇ ਉਸ ਦਾ ਨਿਪਟਾਰਾ ਕਰਦੀ ਹੈ | ਸੂਬਾ ਆਗੂ ਧਰਮਿੰਦਰ ਸਿੰਘ ਭਾਈ ਕੀ ਪਿਸ਼ੌਰ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਵਲੋਂ 19 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਕੀਤੀ ਜਾ ਰਹੀ ਮਹਾਂ ਪੰਚਾਇਤ ਵਿਚ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਮਲਵਈ) ਕਿਸਾਨਾਂ, ਮਜਦੂਰਾਂ, ਅÏਰਤਾਂ ਸਮੇਤ ਵੱਡੇ ਕਾਫਲਿਆ ਸਮੇਤ ਸ਼ਮੂਲੀਅਤ ਕਰੇਗੀ |