ਚੀਮਾ ਮੰਡੀ, 11 ਮਾਰਚ (ਜਗਰਾਜ ਮਾਨ) - ਪੰਜਾਬ ਦੀਆਂ ਸਫ਼ਾਂ ਵਿੱਚ ਧਾਰਮਿਕ ਕੇਂਦਰ ਵਜੋਂ ਉੱਭਰੇ ਸੰਤ ਅਤਰ ਸਿੰਘ ਜੀ ਮਸਤੂਆਣਾ ਵਾਲੇ ਦੁਆਰਾ ਵਰੋਸਾਏ ਉਨ੍ਹਾਂ ਦੇ ਜਨਮ ਸਥਾਨ ਚੀਮਾ ਵਿਖੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਮਾਨ ਅਤੇ ਮਾਨਯੋਗ ਕੈਬਿਨਟ ਮੰਤਰੀ ਅਮਨ ਅਰੋੜਾ ਜੀ ਵੱਲੋਂ ਕੱਲ੍ਹ ਬਜਟ ਮੌਕੇ ਐਲਾਨੇ ਡਿਗਰੀ ਕਾਲਜ ਲਈ ਸਾਹਿਤਕਾਰ ਅਤੇ ਚਿੰਤਕ ਡਾ. ਸੁਖਵਿੰਦਰ ਸਿੰਘ ਪਰਮਾਰ ਨੇ ਪੰਜਾਬ ਸਰਕਾਰ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਮਨ ਅਰੋੜਾ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਚੀਮਾ ਖੇਤਰ ਦੇ ਲਗਭਗ 50 ਪਿੰਡਾਂ ਦੀ ਮੰਗ ਨੂੰ ਪੂਰਾ ਕੀਤਾ ਹੈ | ਇਸ ਕਾਲਜ ਅਤੇ ਪੈਰਾਮਿਲਟਰੀ ਫੋਰਸ ਦੀ ਤਿਆਰੀ ਲਈ ਖੁੱਲਣ ਵਾਲੇ ਸੰਸਥਾਨ ਨਾਲ ਉੱਚ ਸਿੱਖਿਆ ਅਤੇ ਸਕਿਲ ਡਿਵੈਲਪਮੈਂਟ ਵਿੱਚ ਇਲਾਕੇ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਫ਼ਾਇਦਾ ਪਹੁੰਚੇਗਾ | ਡਾ. ਪਰਮਾਰ ਨੇ ਕਿਹਾ ਦੋਨੋਂ ਸੰਸਥਾਵਾਂ ਦੇ ਖੁੱਲਣ ਨਾਲ ਜਿੱਥੇ ਇਲਾਕੇ ਦੀ ਵੱਡੀ ਮੰਗ ਪੂਰੀ ਹੋਵੇਗੀ ਉੱਥੇ ਰੁਜ਼ਗਾਰ ਦੇ ਅਨੇਕਾਂ ਮੌਕੇ ਪੈਦਾ ਹੋਣਗੇ | ਇਸ ਕਸਬੇ ਵਿੱਚ ਮੁੱਢਲੀ ਤਲੀਮ ਹਾਸਿਲ ਕਰਨ ਵਾਲੇ ਮੁੱਖ ਮੰਤਰੀ ਮਾਨ ਨੇ ਆਪਣਾ ਭਵਿੱਖ ਸਿਰਜਣ ਵਾਲੀ ਇਸ ਧਰਤੀ ਨੂੰ ਨਮਨ ਕਰਦਿਆਂ ਦੋਵੇਂ ਸੰਸਥਾਨ ਦਿੱਤੇ ਹਨ ਜਿਸ ਸਦਕਾ ਇਲਾਕਾ ਹੋਰ ਤਰੱਕੀਆਂ ਤੇ ਬੁਲੰਦੀਆਂ ਹਾਸਲ ਕਰੇਗਾ |