17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਛਾਜਲੀ ਨੇੜੇ ਫਲਾਈਓਵਰ ਦਾ ਕੰਮ ਸ਼ੁਰੂ, ਪਰ ਰਸਤਾ ਦੱਸਣ ਲਈ ਇੱਕ ਵੀ ਬੋਰਡ ਨਹੀਂ <br/>

Ad Position 21
No active advertisement
ਛਾਜਲੀ ਵਿਖੇ ਪਿੰਡ ਵਾਸੀਆਂ ਵਲੋਂ ਪੱਲੀਆਂ ਤੇ ਲਿਖ ਕੇ ਦਿਖਾਇਆ ਗਿਆ ਲਹਿਰਾਗਾਗਾ ਅਤੇ ਸੁਨਾਮ ਨੂੰ ਜਾਣ ਦਾ ਰਸਤਾ | ਤਸਵੀਰ: ਅਜਾਇਬ ਸਿੰਘ ਨੀਲੋਵਾਲ <br/> 12-03-2026
ਛਾਜਲੀ, 11 ਮਾਰਚ (ਅਜਾਇਬ ਸਿੰਘ ਨੀਲੋਵਾਲ) - ਸੁਨਾਮ ਤੋਂ ਜਾਖਲ ਤੱਕ ਬਣ ਰਹੀ ਸੜਕ ਦੇ ਤਹਿਤ ਪਿੰਡ ਛਾਜਲੀ ਨੇੜੇ ਰੇਲਵੇ ਫਲਾਈਓਵਰ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਪਰ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹੈਰਾਨੀ ਦੀ ਗੱਲ ਇਹ ਹੈ ਕਿ ਜਿੱਥੇ ਇਸ ਪ੍ਰੋਜੈਕਟ 'ਤੇ ਕਰੋੜਾਂ ਰੁਪਏ ਖ਼ਰਚ ਕੀਤੇ ਜਾਣੇ ਹਨ, ਉੱਥੇ ਹੀ ਰਸਤਾ ਦੱਸਣ ਲਈ ਇੱਕ ਵੀ ਦਿਸ਼ਾ-ਨਿਰਦੇਸ਼ ਬੋਰਡ ਨਹੀਂ ਲਗਾਇਆ ਗਿਆ | ਜਾਣਕਾਰੀ ਅਨੁਸਾਰ ਸੁਨਾਮ ਤੋਂ ਜਾਖਲ ਤੱਕ ਬਣ ਰਹੀ ਇਹ ਸੜਕ ਪੰਜਾਬ ਅਤੇ ਹਰਿਆਣਾ ਨੂੰ ਜੋੜਨ ਵਾਲਾ ਅਹਿਮ ਮਾਰਗ ਹੈ, ਜਿਸ ਨੂੰ ਨੈਸ਼ਨਲ ਹਾਈਵੇਅ ਅਥਾਰਿਟੀ ਵਲੋਂ ਤਿਆਰ ਕੀਤਾ ਜਾਣਾ ਹੈ | ਇਸ ਮਾਰਗ 'ਤੇ ਪਿੰਡ ਛਾਜਲੀ ਨੇੜੇ ਰੇਲਵੇ ਫਲਾਈਓਵਰ ਦਾ ਨਿਰਮਾਣ ਕੰਮ ਸ਼ੁਰੂ ਹੋਣ ਕਾਰਨ ਆਵਾਜਾਈ ਵਿਚ ਵੱਡਾ ਬਦਲਾਅ ਆ ਗਿਆ ਹੈ, ਪਰ ਰਾਹਗੀਰਾਂ ਨੂੰ ਸਹੀ ਰਸਤਾ ਦੱਸਣ ਲਈ ਕਿਸੇ ਤਰ੍ਹਾਂ ਦੀ ਵਿਵਸਥਾ ਨਹੀਂ ਕੀਤੀ ਗਈ | ਸਰਕਾਰੀ ਪ੍ਰਬੰਧਾਂ ਦੀ ਕਮੀ ਕਾਰਨ ਪਿੰਡ ਵਾਸੀਆਂ ਨੂੰ ਖ਼ੁਦ ਹੀ ਅੱਗੇ ਆਉਣਾ ਪਿਆ ਅਤੇ ਕੁਝ ਲੋਕਾਂ ਨੇ ਪੱਲੀਆਂ 'ਤੇ ਕਾਲੇ ਤੇਲ ਨਾਲ ਲਿਖ ਕੇ ਲਹਿਰਾਗਾਗਾ ਅਤੇ ਸੁਨਾਮ ਵੱਲ ਜਾਣ ਵਾਲੇ ਰਸਤੇ ਦਰਸਾਏ ਹਨ | ਇਹ ਦਿ੍ਸ਼ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਖੜੇ ਕਰਦਾ ਹੈ | ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਵਿਚ ਇਸ ਮਾਮਲੇ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਜਦੋਂ ਇਹ ਸੜਕ ਪੰਜਾਬ ਅਤੇ ਹਰਿਆਣਾ ਨੂੰ ਜੋੜਨ ਵਾਲਾ ਮੁੱਖ ਮਾਰਗ ਹੈ ਤਾਂ ਇੱਥੇ ਟਰੈਫ਼ਿਕ ਵੀ ਬਹੁਤ ਜ਼ਿਆਦਾ ਰਹਿੰਦੀ ਹੈ | ਇਸ ਦੇ ਬਾਵਜੂਦ ਸਬੰਧਤ ਵਿਭਾਗ ਵੱਲੋਂ ਬੁਨਿਆਦੀ ਸਹੂਲਤਾਂ ਤੱਕ ਦਾ ਪ੍ਰਬੰਧ ਨਾ ਕਰਨਾ ਘੋਰ ਲਾਪਰਵਾਹੀ ਹੈ | ਇਲਾਕਾ ਨਿਵਾਸੀਆਂ ਨੇ ਨੈਸ਼ਨਲ ਹਾਈਵੇਅ ਅਥਾਰਿਟੀ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਫਲਾਈਓਵਰ ਦਾ ਕੰਮ ਚੱਲਣ ਦੌਰਾਨ ਤੁਰੰਤ ਦਿਸ਼ਾ-ਨਿਰਦੇਸ਼ ਬੋਰਡ ਲਗਾਏ ਜਾਣ, ਤਾਂ ਜੋ ਰਾਹਗੀਰਾਂ ਨੂੰ ਭਟਕਣ ਅਤੇ ਪਰੇਸ਼ਾਨੀ ਤੋਂ ਬਚਾਇਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਤਰਨਜੀਤ ਸਿੰਘ ਖ਼ਾਲਸਾ ਨੂੰ ਜ਼ਿਲ੍ਹਾ ਸੰਗਰੂਰ-2 ਦਾ ਲਗਾਇਆ ਮੀਡੀਆ ਕਨਵੀਨਰ ਅਗਲੀ ਖ਼ਬਰ ਚੀਮਾ ਵਿਖੇ ਡਿਗਰੀ ਕਾਲਜ ਨੂੰ ਲੈ ਕੇ ਲੋਕਾਂ ਵਿੱਚ ਖ਼ੁਸ਼ੀ ਦੀ ਲਹਿਰ-ਡਾ. ਪਰਮਾਰ <br/>
Ad Position 24