ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਹਲਕੇ ਹੋਏ ਲਾਵਾਰਿਸ ਕੁੱਤੇ ਨੇ ਅੱਧੀ ਦਰਜਨ ਪੁਰਸ਼ਾਂ ਤੇ ਮਹਿਲਾਵਾਂ ਨੂੰ ਕੀਤਾ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 26-04-2026
ਮੂਣਕ, 25 ਅਪ੍ਰੈਲ (ਵਰਿੰਦਰ ਭਾਰਦਵਾਜ)-ਸਬ ਡਵੀਜ਼ਨ ਮੂਣਕ ਦੇ ਪਿੰਡ ਬੱਲਰਾਂ ਵਿਖੇ ਅੱਧੀ ਦਰਜਨ ਦੇ ਕਰੀਬ ਪੁਰਸ਼ ਤੇ ਅÏਰਤਾਂ ਨੂੰ ਹਲਕੇ ਹੋਏ ਲਾਵਾਰਿਸ ਕੁੱਤੇ ਵੱਲੋਂ ਕੱਟ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਸਬ ਡਵੀਜ਼ਨਲ ਹਸਪਤਾਲ ਮੂਣਕ ਵਿਖੇ ਜ਼ਖਮੀਆਂ ਦਾ ਇਲਾਜ ਕਰਵਾਉਣ ਆਏ ਪਿੰਡ ਬੱਲਰਾਂ ਵਾਸੀ ਸਾਬਕਾ ਪੰਚ ਸੋਨੀ ਸ਼ਰਮਾ, ਜਗਤਾਰ ਸਿੰਘ, ਚਮਕੌਰ ਸਿੰਘ, ਸੁਖਬੀਰ ਸਿੰਘ ਆਦਿ ਨੇ ਦੱਸਿਆ ਉਨ੍ਹਾਂ ਦੇ ਪਿੰਡ ਵਿੱਚ ਇੱਕ ਲਾਵਾਰਸ ਕੁੱਤੇ ਦੇ ਹਲਕ ਜਾਣ ਕਾਰਨ ਪਿੰਡ ਵਾਸੀਆਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ | ਹਲਕੇ ਹੋਏ ਇਸ ਕੁੱਤੇ ਨੇ ਪਰਮਜੀਤ ਕੌਰ ਤੇ ਜਗਮੇਲ ਸਿੰਘ ਦੀ ਬਾਂਹ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਹੈ, ਜਸਕਰਨ ਸਿੰਘ, ਦੁਸ਼ਿਅੰਤ ਸ਼ਰਮਾ ਸਮੇਤ ਕਰੀਬ ਅੱਧੀ ਦਰਜਨ ਪੁਰਸ਼ ਤੇ ਅÏਰਤਾਂ ਨੂੰ ਦੰਦਾਂ ਨਾਲ ਕੱਟ ਕੇ ਜ਼ਖਮੀ ਕਰ ਦਿੱਤਾ ਗਿਆ | ਇਸ ਘਟਨਾ ਨੂੰ ਲੈ ਕੇ ਪਿੰਡ ਵਾਸੀਆਂ ' ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਲੋਕ ਹਲਕੇ ਹੋਏ ਕੁੱਤੇ ਤੋਂ ਖ਼ੁਦ ਨੂੰ ਅਤੇ ਪਸ਼ੂਆਂ ਨੂੰ ਬਚਾਉਣ ਵਿਚ ਲੱਗੇ ਹੋਏ ਹਨ | ਇਸ ਸਬੰਧੀ ਐੱਸ ਡੀ ਐਮ ਮੂਣਕ ਰਕੇਸ਼ ਪ੍ਰਕਾਸ਼ ਗੁਪਤਾ ਨੇ ਕਿਹਾ ਕਿ ਹਲਕੇ ਹੋਏ ਹਲਕੇ ਹੋਏ ਕੁੱਤੇ ਨੂੰ ਕਾਬੂ ਕਰਨ ਲਈ ਪਸ਼ੂ ਪਾਲਣ ਵਿਭਾਗ ਦੀ ਟੀਮ ਨੂੰ ਸੂਚਿਤ ਕਰ ਦਿੱਤਾ ਹੈ ਕੁੱਤਾ ਫੜਨ ਵਾਲੀ ਟੀਮ ਵੱਲੋਂ ਜਲਦੀ ਹੀ ਕੁੱਤੇ ਨੂੰ ਕਾਬੂ ਕਰ ਕੇ ਸਮੱਸਿਆ ਤੋਂ ਨਿਜਾਤ ਦਵਾਈ ਜਾਵੇਗੀ, ਜ਼ਖਮੀਆਂ ਦਾ ਇਲਾਜ ਸਬ ਡਵੀਜ਼ਨਲ ਹਸਪਤਾਲ ਮੂਣਕ ਤੋਂ ਚੱਲ ਰਿਹਾ ਹੈ | ਪੁਲਿਸ ਵਿਭਾਗ ਦੀ ਟੀਮ ਵੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਲਕੇ ਹੋਏ ਇਸ ਕੁੱਤੇ ਦੀ ਤਲਾਸ਼ ਕਰ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਮੀਰ ਦੀ ਸੌਦੇਬਾਜ਼ੀ ਕਰਨ ਵਾਲਿਆਂ ਨੂੰ ਲੋਕ ਕਰਾਰਾ ਜਵਾਬ ਦੇਣਗੇ-ਚੇਅਰਮੈਨ ਜਾਗੋਵਾਲ ਅਗਲੀ ਖ਼ਬਰ ਮਸਤੂਆਣਾ ਸਾਹਿਬ ਨਜ਼ਦੀਕ ਸਰਕਾਰੀ ਹੋਮਿਓਪੈਥਿਕ ਮੈਡੀਕਲ ਕਾਲਜ ਅਤੇ ਹਸਪਤਾਲ ਬਣਾਉਣ ਸੰਬੰਧੀ ਸਰਕਾਰ ਵਲੋਂ ਸਰਗਰਮੀਆਂ ਤੇਜ਼...
Ad Position 24
No active advertisement