ਅਹਿਮਦਗੜ੍ਹ, 25 ਅਪੈ੍ਰਲ (ਸੁਖਜੀਤ ਸਿੰਘ ਖੇੜਾ, ਰਣਧੀਰ ਸਿੰਘ ਮਹੋਲੀ)-ਸ਼੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ ਵੱਲੋਂ 115ਵੀਂ ਬੱਸ ਯਾਤਰਾ ਲਈ ਅੱਜ ਪੁਰਾਣੀ ਅਨਾਜ ਮੰਡੀ ਅਹਿਮਦਗੜ੍ਹ ਤੋਂ ਸ਼੍ਰੀ ਸਾਲਾਸਰ ਬਾਲਾ ਜੀ ਅਤੇ ਸ਼੍ਰੀ ਖਾਟੂ ਸ਼ਿਆਮ ਧਾਮ ਲਈ 2 ਬੱਸਾਂ ਰਵਾਨਾ ਹੋਈਆਂ | ਪ੍ਰਧਾਨ ਆਨੰਦ ਮਿੱਤਲ, ਸੋਨੂੰ ਰਾਮਾਨੰਦ, ਅਨਿਲ ਜੈਨ ਅਤੇ ਟੀਟੂ ਤਾਇਲ ਦੀ ਅਗਵਾਈ ਹੇਠ ਇਸ ਵਾਰ ਬੱਸਾਂ ਨੂੰ ਮੁੱਖ ਮਹਿਮਾਨ ਜਸਵੀਰ ਸਿੰਘ ਜੱਸੀ ਮੰਨਵੀਂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਅਮਰਗੜ੍ਹ, ਸਾਬਕਾ ਕੌਂਸਲਰ ਮਨੀ ਸੇਖਾ, ਸਾਬਕਾ ਕੌਂਸਲਰ ਜਸਵਿੰਦਰ ਸੋਢੀ, ਐਡਵੋਕੇਟ ਮਨਪੀਤ ਸਿੰਘ ਲਸੋਈ, ਹਰਦਮ ਸਿੰਘ ਲਸੋਈ ਆਦਿ ਵੱਲੋਂ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸ ਮੌਕੇ ਸ਼੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ ਦੇ ਪ੍ਰਧਾਨ ਆਨੰਦ ਮਿੱਤਲ ਅਤੇ ਸੋਨੂੰ ਰਾਮਾਨੰਦ ਨੇ ਦੱਸਿਆ ਕਿ ਸ਼੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ ਨੇ ਹਰ ਮਹੀਨੇ ਦੇ ਆਖ਼ਰੀ ਸ਼ਨੀਵਾਰ ਨੂੰ ਸ਼੍ਰੀ ਸਾਲਾਸਰ ਬਾਲਾ ਜੀ ਧਾਮ ਲਈ ਬੱਸ ਭੇਜਣੀ ਸ਼ੁਰੂ ਕੀਤੀ ਗਈ ਸੀ, ਪਰ ਸ਼ਰਧਾਲੂਆਂ ਦੀ ਸ਼ਰਧਾ ਨੂੰ ਦੇਖਦਿਆਂ ਉਹ ਪਿਛਲੇ ਕੁੱਝ ਸਾਲਾਂ ਤੋਂ ਸਾਲਾਸਰ ਧਾਮ ਦੇ ਨਾਲ-ਨਾਲ ਸ਼੍ਰੀ ਖਾਟੂ ਧਾਮ ਲਈ ਵੀ ਬੱਸਾਂ ਲੈ ਕੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਸ਼੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ ਨੇ ਅਹਿਮਦਗੜ੍ਹ ਹੀ ਨਹੀਂ ਬਲਕਿ ਪੂਰੇ ਪੰਜਾਬ ਅਤੇ ਹੋਰ ਰਾਜਾਂ ਵਿਚ ਆਪਣਾ ਨਾਮ ਰੌਸ਼ਨ ਕੀਤਾ ਹੈ ਸ਼ਹਿਰ ਵਿਚ ਕੋਈ ਵੀ ਅਜਿਹਾ ਵਿਅਕਤੀ ਨਹੀਂ ਹੈ ਜਿਸ ਨੇ ਸਾਲਾਸਰ ਧਾਮ ਅਤੇ ਸ਼੍ਰੀ ਖਾਟੂ ਸ਼ਿਆਮ ਧਾਮ ਦੇ ਦਰਸ਼ਨ ਨਾਂ ਕੀਤੇ ਹੋਣ | ਇਸ ਮੌਕੇ ਪ੍ਰਧਾਨ ਆਨੰਦ ਮਿੱਤਲ, ਚੇਅਰਮੈਨ ਜਗਦੀਸ਼ ਗੋਇਲ, ਸੋਨੂੰ ਰਾਮਾਨੰਦ, ਟੀਟੂ ਤਾਇਲ, ਅਨਿਲ ਜੈਨ ਪੱਖੋਵਾਲ, ਬੱਗਾ ਡਾਂਗੋਂ ਵਾਲੇ, ਸੋਮੀ ਖੇਤਪਾਲ, ਰਮੇਸ਼ ਸਿੰਗਲਾ, ਸੋਹਣ ਲਾਲ ਬੁਟਾਰੀ ਵਾਲੇ, ਮਹਿੰਦਰ ਪਾਲ, ਗੁਰਮੀਤ ਸਿੰਘ ਉੱਭੀ, ਕਮਲੇਸ਼ ਗੋਇਲ, ਜੈਪਾਲ ਸਿੰਘ ਨੱਥੂਮਾਜਰਾ ਸਾਬਕਾ ਸਰਪੰਚ, ਰਾਜੇਸ਼ ਢੰਡ, ਪਵਨ ਗੋਇਲ, ਨਰਾਇਣ ਦਾਸ ਗੋਇਲ, ਕੀਮਤੀ ਲਾਲ, ਕਾਕਾ ਭਗਤ ਰਾਮ, ਪ੍ਰਵੀਨ ਜੈਨ, ਸਮਾਜ ਸੇਵਕ ਵਿਜੇ ਢੰਡ, ਦੀਪਕ ਪੰਨਾ ਲਾਲ, ਲੱਕੀ ਗਰਚਾ, ਕਾਲਾ ਦੁੱਲਵਾਂ, ਜੱਗੀ ਕੰਗਣਵਾਲ ਆਦਿ ਹਾਜ਼ਰ ਸਨ |