26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਦੋ ਮੋਟਰਸਾਈਕਲ ਸਵਾਰਾਂ ਨੇ ਔਰਤ ਤੋਂ ਖੋਹਿਆ ਪਰਸ

Ad Position 21
No active advertisement
ਅਜੀਤ ਡੈਸਕ 04-05-2026
ਬਰਨਾਲਾ, 3 ਮਈ (ਰਾਜ ਪਨੇਸਰ)-ਸਥਾਨਕ ਅਲਾਲ ਮਾਰਕੀਟ ਨਜ਼ਦੀਕ ਇਕ ਔਰਤ ਤੋਂ ਪਰਸ ਖੋਹਣ ਵਾਲੇ ਮੋਟਰਸਾਈਕਲ ਸਵਾਰ ਦੋ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਥਾਣਾ ਸਿਟੀ-1 ਬਰਨਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਮੁੱਦਈ ਅਨੁਪਮ ਦਾਸ ਪਤਨੀ ਪ੍ਰਭਾਤ ਦਾਸ ਵਾਸੀ ਸੇਖਾ ਰੋਡ ਬਰਨਾਲਾ ਨੇ ਇਕ ਦਰਖ਼ਾਸਤ ਦਿੱਤੀ ਸੀ ਕਿ ਬੀਤੇ ਦਿਨੀਂ ਉਹ ਆਪਣੇ ਪਤੀ ਨਾਲ ਬਾਜ਼ਾਰ ਵਿਚ ਸਮਾਨ ਖ਼ਰੀਦਣ ਗਈ ਸੀ | ਜਦੋਂ ਉਹ ਅਲਾਲ ਮਾਰਕੀਟ ਨਜ਼ਦੀਕ ਪਹੁੰਚੀ ਤਾਂ ਮੋਟਰਸਾਈਕਲ ਸਵਾਰ ਦੋ ਨਾਮਾਲੂਮ ਵਿਅਕਤੀ ਨੇ ਉਸ ਦੇ ਹੱਥ 'ਚੋਂ ਪਰਸ ਖੋਹ ਲਿਆ | ਜਿਸ ਵਿਚ 12 ਹਜ਼ਾਰ ਰੁਪਏ ਦੀ ਨਗਦੀ ਸੀ ਅਤੇ ਮੌਕੇ ਤੋਂ ਝਪਟਮਾਰ ਫ਼ਰਾਰ ਹੋ ਗਏ | ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸਿਟੀ-1 ਵਿਖੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਦੇਸ਼ ਦੀ ਰਾਜਨੀਤੀ ਦੀ ਸਫ਼ਾਈ ਕਰਦਾ ਰਹੇਗਾ 'ਆਪ' ਦਾ ਝਾੜੂ - ਭਰਾਜ <br/> ਅਗਲੀ ਖ਼ਬਰ ਸੰਗਰੂਰ 'ਚ ਸਕੂਲੀ ਬੱਸਾਂ ਦੀ ਚੈਕਿੰਗ- 6 ਦੇ ਕੀਤੇ ਚਲਾਨ <br/>
Ad Position 24