27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਅਹਿਮਦਗੜ੍ਹ ਵਿੱਚ ਵਿਸ਼ੇਸ਼ ਮੀਟਿੰਗ ਦੌਰਾਨ ਜ਼ਿਲ੍ਹਾ ਮਲੇਰਕੋਟਲਾ ਲਈ ਨਵੇਂ ਮੈਂਬਰਾਂ ਦੀ ਨਿਯੁਕਤੀ <br/>

Ad Position 21
No active advertisement
ਅਜੀਤ ਡੈਸਕ 04-05-2026
ਅਹਿਮਦਗੜ੍ਹ, 3 ਮਈ (ਰਣਧੀਰ ਸਿੰਘ ਮਹੋਲੀ) - ਭਗਵਾਨ ਵਾਲਮੀਕਿ ਤੀਰਥ ਸਥਾਨ ਅੰਮਿ੍ਤਸਰ ਦੀ ਜਥੇਬੰਦੀ ਆਦਿ ਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਭਾਰਤ ਵੱਲੋਂ ਲਾਡੀ ਕਾਰ ਵਾਸ਼ ਪੁਆਇੰਟ ਨੇੜੇ ਗਰੀਨ ਵੈਲੀ ਸਕੂਲ ਅਹਿਮਦਗੜ੍ਹ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕਰਵਾਈ ਗਈ | ਅਹਿਮਦਗੜ੍ਹ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪਿ੍ੰ ਰਿੱਕੀ ਸੂਦ ਦੀ ਅਗਵਾਈ ਹੇਠ ਸਥਾਨਕ ਨਿਵਾਸੀਆਂ ਦੇ ਸਹਿਯੋਗ ਨਾਲ ਹੋਈ ਮੀਟਿੰਗ ਦਾ ਮੁੱਖ ਉਦੇਸ਼ ਜ਼ਿਲ੍ਹਾ ਮਲੇਰਕੋਟਲਾ ਲਈ ਦਲ ਦੇ ਨਵੇਂ ਮੈਂਬਰਾਂ ਦੀ ਨਿਯੁਕਤੀ ਕਰਨਾ ਰਿਹਾ ਜਿਸ ਵਿੱਚ ਡਾ. ਭੁਪਿੰਦਰ ਸਿੰਘ ਸਿੱਧੂ ਕੌਮੀ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ, ਐਡਵੋਕੇਟ ਨਾਇਰਾ ਅਟਵਾਲ ਕਾਨੂੰਨੀ ਸਲਾਹਕਾਰ ਪੰਜਾਬ, ਸਤਿੰਦਰ ਸਿੰਘ ਸੰਜੂ ਜ਼ਿਲ੍ਹਾ ਪ੍ਰਧਾਨ ਮਲੇਰਕੋਟਲਾ, ਡਾ. ਅੰਮਿ੍ਤਪਾਲ ਸਿੰਘ ਸਹੋਤਾ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਜਸਪਾਲ ਸਿੰਘ ਚੇਅਰਮੈਨ ਲੁਧਿਆਣਾ, ਮਨਵੀਰ ਸਿੰਘ ਅਟਵਾਲ ਸਕੱਤਰ ਲੁਧਿਆਣਾ, ਰਾਜ ਕੁਮਾਰ ਉਪ ਚੇਅਰਮੈਨ ਲੁਧਿਆਣਾ ਅਤੇ ਵਰਿਆਮਪਾਲ ਸਿੰਘ ਜੰਡਿਆਲੀ ਹਾਜ਼ਰ ਰਹੇ | ਅਹਿਮਦਗੜ੍ਹ ਵੈੱਲਫੇਅਰ ਐਸੋਸੀਏਸ਼ਨ ਦੇ ਮੁੱਖ ਸਲਾਹਕਾਰ ਅਜੇ ਕੁਮਾਰ ਨੇ ਕੀਤੀ ਅਤੇ ਡਾ. ਭੁਪਿੰਦਰ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਦਲ ਦਾ ਮੁੱਖ ਉਦੇਸ਼ ਸਭ ਧਰਮਾਂ ਦੇ ਲੋਕਾਂ ਨੂੰ ਇਕੱਠਾ ਕਰਨਾ, ਸਮਾਜਿਕ ਬੁਰਾਈਆਂ ਦਾ ਖ਼ਾਤਮਾ, ਪਿਛੜੇ ਵਰਗ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਬਣਾ ਕੇ ਉਨ੍ਹਾਂ ਦੇ ਹੱਕ ਦਿਵਾਉਣਾ ਹੈ | ਇਸ ਦੌਰਾਨ ਪਿ੍ੰਸੀਪਲ ਰਿੱਕੀ ਸੂਦ, ਸਵਾਜ ਅਲੀ ਅਰਸ਼ ਗੋਰੀਆ, ਵਿੱਕੀ ਬਾਵਾ ਦਹਿਲੀਜ਼ ਅਤੇ ਫ਼ਿਰੋਜ਼ ਖਾਨ ਦਹਿਲੀਜ਼ ਨੂੰ ਦਲ ਵਿੱਚ ਸ਼ਾਮਲ ਕੀਤਾ ਗਿਆ | ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਲੋਕਾਂ ਨੂੰ ਸਮਾਜ ਦੀ ਭਲਾਈ ਲਈ ਦਲ ਨਾਲ ਜੁੜਨ ਦੀ ਅਪੀਲ ਕੀਤੀ | ਇਸ ਉਪਰੰਤ ਪਿ੍ੰਸੀਪਲ ਰਿੱਕੀ ਸੂਦ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਦਲ ਵੱਲੋਂ ਦਿੱਤੀਆਂ ਜ਼ਿੰਮੇਵਾਰੀਆਂ ਨੂੰ ਤਨ-ਮਨ-ਧਨ ਨਾਲ ਨਿਭਾਉਣਗੇ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੀਟਿੰਗ <br/> ਅਗਲੀ ਖ਼ਬਰ ਸੰਭਾਵੀ ਨਗਰ ਕੌਂਸਲ ਚੋਣਾਂ ਦੇ ਉਮੀਦਵਾਰਾਂ ਨੂੰ ਚੋਣ ਜ਼ਾਬਤੇ ਵਿਚ ਰਹਿ ਕੇ ਜਿੱਤਣ ਦੇ ਗੁਰ ਸਿਖਾਏ ਜਾਣਗੇ - ਪੰਕਜ ਡੋਗਰ...
Ad Position 24