ਸੁਨਾਮ ਊਧਮ ਸਿੰਘ ਵਾਲਾ, 3 ਮਈ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਲਾਇਨ ਕਲੱਬ ਸੁਨਾਮ (ਪ੍ਰਾਈਮ) ਦੀ ਅਹਿਮ ਮੀਟਿੰਗ ਪ੍ਰਧਾਨ ਪਵਿੱਤਰ ਸਿੰਗਲਾ ਅਤੇ ਚੇਅਰਮੈਨ ਅੰਕੁਰ ਜ਼ਖਮੀ ਦੀ ਪ੍ਰਧਾਨਗੀ ਹੇਠ ਇੱਥੇ ਹੋਈ ਜਿਸ ਵਿਚ ਸਾਲ 2026-27 ਲਈ ਕਲੱਬ ਦੇ ਪ੍ਰਧਾਨ ਦੀ ਚੋਣ ਕੀਤੀ ਗਈ | ਸਰਬ ਸੰਮਤੀ ਨਾਲ ਹੋਈ ਇਸ ਚੋਣ ਵਿਚ ਰਾਕੇਸ਼ ਅਰੋੜਾ ਨੂੰ ਪ੍ਰਧਾਨ ਚੁਣਿਆ ਗਿਆ ਜਦੋਂ ਕਿ ਨਵ-ਨਿਯੁਕਤ ਪ੍ਰਧਾਨ ਰਾਕੇਸ਼ ਅਰੋੜਾ ਵਲੋਂ ਆਪਣੀ ਨਵੀਂ ਟੀਮ ਦਾ ਗਠਨ ਕਰਦਿਆਂ ਰਾਜੀਵ ਭਾਟੀਆ ਨੂੰ ਮੀਤ ਪ੍ਰਧਾਨ, ਰੁਪਿੰਦਰ ਸਿੰਘ ਥਿੰਦ ਰਮੀ ਸਕੱਤਰ ਅਤੇ ਡਾ ਗੁਰਜੀਤ ਸਿੰਘ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ | ਨਵ-ਨਿਯੁਕਤ ਪ੍ਰਧਾਨ ਰਾਕੇਸ਼ ਅਰੋੜਾ ਨੇ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਉਹ ਵੱਖ-ਵੱਖ ਸਮਾਜ ਸੇਵੀ ਕਾਰਜਾਂ ਜਰੀਏ ਲੋੜਵੰਦਾਂ ਤੱਕ ਹਰ ਸੰਭਵ ਮਦਦ ਪਹੁੰਚਾਉਣ ਲਈ ਸਿਰਤੋੜ ਯਤਨ ਕਰਨਗੇ | ਕਲੱਬ ਵਲੋਂ ਨਵੇਂ ਬਣੇ ਮੈਂਬਰ ਅਮਨ ਗੋਗੀਆ ਅਤੇ ਹੀਰਤ ਗੋਇਲ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਨਵ-ਨਿਯੁਕਤ ਪ੍ਰਧਾਨ ਰਾਕੇਸ਼ ਅਰੋੜਾ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਡਾ. ਅੰਸ਼ੁਮਨ ਫੁੱਲ, ਅੰਕੁਰ ਜ਼ਖਮੀ, ਸੰਜੀਵ ਮੈਨਨ, ਕਰਨ ਗੋਇਲ, ਅੰਕਿਤ ਪਾਹੂਜਾ, ਡਾ. ਪੁਨੀਤ ਗੋਇਲ, ਅਮਿਤ ਕੌਸ਼ਲ, ਅਭਿਸ਼ੇਕ ਜਿੰਦਲ, ਸਚਿਨ ਗੁਪਤਾ, ਰੋਹਿਤ ਕੁਮਾਰ, ਰੋਬਿਨ ਵਾਸ਼ਨ, ਸੰਦੀਪ ਸ਼ਰਮਾ, ਪਿ੍ਤਪਾਲ ਸਿੰਘ ਮੱਲ੍ਹੀ, ਰਾਜੇਸ਼ ਕੁਮਾਰ, ਸੋਨੂ ਖੀਪਲਾ, ਗੁਰਜੀਤ ਸਿੰਘ, ਯਾਦਵਿੰਦਰ ਸਿੰਘ, ਰਮਣੀਕ ਸਿੰਘ ਬੈਣੀਪਾਲ, ਪਿ੍ੰਸ ਜਿੰਦਲ, ਦੀਪਾਂਸ਼ੂ ਕਾਂਸਲ, ਤਰੁਣ ਕੁਮਾਰ ਅਤੇ ਉਮੇਸ਼ ਸਿੰਗਲਾ ਆਦਿ ਸ਼ਾਮਿਲ ਸਨ |