ਮਲੇਰਕੋਟਲਾ, 3 ਮਈ (ਮੁਹੰਮਦ ਹਨੀਫ਼ ਥਿੰਦ) - ਪਿੰਡ ਭੈਣੀ ਖ਼ੁਰਦ ਦੇ ਜੰਮਪਲ ਕੈਪਟਨ ਕੁਲਦੀਪ ਸਿੰਘ ਜੋ ਕਿ ਭਾਰਤੀ ਫੌਜ ਦੀ ਅਹਿਮ ਮੰਨੀ ਜਾਂਦੀ ਸਿੱਖ ਰੈਜਮੈਂਟ ਵਿਚ ਸੰਨ 1998 ਵਿਚ ਭਰਤੀ ਹੋਏ ਸੀ, ਨੇ ਆਪਣੇ ਦੇਸ਼ ਦੀ ਰੱਖਿਆ ਲਈ ਲਗਾਤਾਰ 28 ਸਾਲ ਦੀਆਂ ਨਿਰੰਤਰ ਸੇਵਾਵਾਂ ਦੇਣ ਉਪਰੰਤ ਰਾਮਗੜ੍ਹ ਰਾਂਚੀ ਤੋਂ ਸੇਵਾਮੁਕਤ ਹੋਣ ਉਪਰੰਤ ਅੱਜ ਰੇਲਵੇ ਸਟੇਸ਼ਨ ਮਲੇਰਕੋਟਲਾ ਪੁੱਜਣ ਤੇ ਮੰਡੀਕਰਨ ਬੋਰਡ ਸਹਿਕਾਰੀ ਸਭਾਵਾਂ ਮਲੇਰਕੋਟਲਾ ਦੇ ਸਾਬਕਾ ਚੇਅਰਮੈਨ ਨੰਬਰਦਾਰ ਮਨਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਕੈਪਟਨ ਕੁਲਦੀਪ ਸਿੰਘ ਦਾ ਫੁੱਲਾਂ ਦੇ ਹਾਰ ਪਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ | ਕੈਪਟਨ ਕੁਲਦੀਪ ਸਿੰਘ ਦੀਆਂ ਦੇਸ਼ ਲਈ ਸ਼ਾਨਦਾਰ ਸੇਵਾਵਾਂ ਦੇਣ ਦੀ ਭਰਪੂਰ ਸ਼ਲਾਘਾ ਕਰਦਿਆਂ ਸਾਬਕਾ ਸੂਚਨਾ ਕਮਿਸ਼ਨਰ ਪੰਜਾਬ ਅਜੀਤ ਸਿੰਘ ਚੰਦੂਰਾਈਆਂ, ਭਰਾ ਮਨਪ੍ਰੀਤ ਸਿੰਘ, ਜਗਤਾਰ ਸਿੰਘ ਬੁੱਗਰ ਸਾਬਕਾ ਚੇਅਰਮੈਨ, ਤਰਸੇਮ ਸਿੰਘ ਸੰਗਾਲਾ ਸੀਨੀਅਰ ਆਗੂ ਆਮ ਆਦਮੀ ਪਾਰਟੀ, ਅੰਮਿ੍ਤਪਾਲ ਸਿੰਘ ਭੂਦਨ, ਗੁਰਮੀਤ ਸਿੰਘ ਭੂਦਨ, ਨੰਬਰਦਾਰ ਜਗਰੂਪ ਸਿੰਘ ਸੰਗਾਲੀ, ਬਲਵੰਤ ਸਿੰਘ ਭੈਣੀ, ਜਗਰਾਜ ਸਿੰਘ ਸਲਾਰ, ਕੁਲਦੀਪ ਸਿੰਘ ਬਨਭੌਰਾ, ਜਗਤਾਰ ਸਿੰਘ ਫਲੋਡ