ਲੌਂਗੋਵਾਲ, 3 ਮਈ (ਵਿਨੋਦ, ਖੰਨਾ) - ਗੁਰਦੁਆਰਾ ਯਾਦਗਾਰ ਬਾਬਾ ਜਵਾਹਰ ਦਾਸ ਢਿੱਲੋਂ ਪੱਤੀ ਸ਼ੇਰੋਂ ਦੇ ਨਵੇਂ ਦਰਬਾਰ ਸਾਹਿਬ ਦੀ ਨੀਂਹ ਅੱਜ ਪੰਜ ਪਿਆਰਿਆਂ ਵੱਲੋਂ ਪੂਰਨ ਗੁਰ ਮਰਿਯਾਦਾ ਅਨੁਸਾਰ ਰੱਖੀ ਗਈ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅਮਰੀਕ ਸਿੰਘ ਨੇ ਵਾਹਿਗੁਰੂ ਦੇ ਸ਼ੁਕਰਾਨੇ ਦੀ ਅਰਦਾਸ ਕੀਤੀ | ਪੰਜ ਪਿਆਰਿਆਂ ਵਿੱਚ ਸ਼ਾਮਲ ਭਾਈ ਅਮਰੀਕ ਸਿੰਘ, ਭਾਈ ਰੇਸ਼ਮ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸੰਤ ਅਤਰ ਸਿੰਘ, ਭਾਈ ਬਲਜਿੰਦਰ ਸਿੰਘ ਮੀਤ ਗ੍ਰੰਥੀ ਗੁਰਦੁਆਰਾ ਸੰਤ ਅਤਰ ਸਿੰਘ, ਭਾਈ ਜੋਤੀ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਬਾਬਾ ਜੀਵਨ ਸਿੰਘ ਅਤੇ ਭਾਈ ਪ੍ਰਦੀਪ ਸਿੰਘ ਗੱਤਕਾ ਅਖਾੜਾ ਨੇ ਗੁਰੂ ਮਹਾਰਾਜ ਦਾ ਓਟ ਆਸਰਾ ਲੈਂਦਿਆਂ ਦਰਬਾਰ ਸਾਹਿਬ ਦੀ ਨੀਂਹ ਰੱਖੀ | ਇਸ ਮੌਕੇ ਇਕੱਤਰ ਸੰਗਤਾਂ ਨੂੰ ਵਧਾਈ ਦਿੰਦਿਆਂ ਸ੍ਰੀ ਚੰਦਰ ਗਊਸ਼ਾਲਾ ਸ਼ੇਰੋਂ ਦੇ ਮੁੱਖ ਸੇਵਾਦਾਰ ਡਾ. ਸਵਾਮੀ ਚੰਦਰ ਮੁਨੀ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਅਕਾਲੀ ਦਲ ਪੁਨਰ ਸੁਰਜੀਤ ਦੇ ਅਮਨਬੀਰ ਸਿੰਘ ਚੈਰੀ, ਸਰਪੰਚ ਸਤਿਗੁਰ ਸਿੰਘ ਢਿੱਲੋਂ ਅਤੇ ਡਾ. ਰੂਪ ਸਿੰਘ ਸ਼ੇਰੋਂ ਨੇ ਹਰ ਇੱਕ ਨੂੰ ਇਸ ਮਹਾਨ ਯੱਗ ਵਿਚ ਯੋਗਦਾਨ ਦੀ ਅਪੀਲ ਕੀਤੀ | ਇਸ ਮੌਕੇ ਸੁਖਮਣੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਬੀਬੀ ਰਮਨਦੀਪ ਕੌਰ ਨੇ ਹੈੱਡ ਗ੍ਰੰਥੀ ਭਾਈ ਅਮਰੀਕ ਸਿੰਘ ਵੱਲੋਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਸਮੁੱਚੇ ਪਰਿਵਾਰ ਦੀਆਂ ਸੇਵਾਵਾਂ ਲਈ ਉਚੇਚਾ ਧੰਨਵਾਦ ਕੀਤਾ | ਇਸ ਮੌਕੇ ਲੋਕਲ ਕਮੇਟੀ ਦੇ ਪ੍ਰਧਾਨ ਭਾਈ ਜਸਕਰਨ ਸਿੰਘ, ਮੈਂਬਰ ਧਰਮ ਸਿੰਘ, ਮੈਂਬਰ ਮੱਖਣ ਸਿੰਘ ਅਤੇ ਮੈਨੇਜਰ ਗੁਰਜੀਤ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕਾਕਾ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ, ਆਪ ਆਗੂ ਦਲਵੀਰ ਸਿੰਘ, ਕੇਵਲ ਸਿੰਘ ਸ਼ੇਰੋਂ, ਐਡ. ਹਰਪ੍ਰੀਤ ਸਿੰਘ ਸਿੱਧੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਪਾਲ ਸਿੰਘ, ਬਲਾਕ ਸੰਮਤੀ ਮੈਂਬਰ ਬੂਟਾ ਸਿੰਘ, ਕਰਮਜੀਤ ਸਿੰਘ ਸਿੱਧੂ, ਬਿੱਕਰ ਸਿੰਘ ਸਰਪੰਚ, ਅਵਤਾਰ ਸਿੰਘ ਤਾਰੀ ਮੈਂਬਰ, ਅਵਤਾਰ ਸਿੰਘ ਸ਼ੇਰੋਂ, ਪੰਚ ਗੁਰਚਰਨ ਸਿੰਘ, ਪੰਚ ਬਲਵੰਤ ਸਿੰਘ, ਪੰਚ ਰਾਜ ਸਿੰਘ, ਪੰਚ ਦਿਲਪ੍ਰੀਤ ਸਿੰਘ , ਪੰਚ ਚਮਨਪ੍ਰੀਤ ਸਿੰਘ, ਪੰਚ ਹੈਪੀ ਸਿੰਘ, ਪੰਚ ਕੁਲਵਿੰਦਰ ਸਿੰਘ, ਪੰਚ ਮਨਪ੍ਰੀਤ ਸਿੰਘ, ਪੰਚ ਰਾਮ ਸਿੰਘ, ਪੰਚ ਹਰਬੰਸ ਸਿੰਘ ਕਾਕਾ, ਨੰਬਰਦਾਰ ਅਮਰੀਕ ਸਿੰਘ, ਬੰਤ ਸਿੰਘ ਕਮਾਲਪੁਰ, ਸਤਿਨਾਮ ਸਿੰਘ ਪੱਕਾ, ਗੁਰਪ੍ਰੀਤ ਸਿੰਘ, ਸਰਪੰਚ ਨਿਹਾਲ ਸਿੰਘ ਵਡਿਆਣੀ, ਬਿੰਦਰ ਸਿੰਘ ਢਿੱਲੋਂ, ਮੁਖ਼ਤਿਆਰ ਸਿੰਘ ਸਿੱਧੂ, ਮੁਕੇਸ਼ ਕੁਮਾਰ ਮੇਸ਼ੀ, ਰਘਵੀਰ ਸਿੰਘ ਰਘੂ, ਅੰਮਿ੍ਤਪਾਲ ਸਿੰਘ ਅਮਰਾ, ਦਰਬਾਰਾ ਸਿੰਘ ਢਿੱਲੋਂ ਅਤੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ |