27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਸਾਹਿਤਕ ਸਮਾਗਮ ਤੇ ਕੁਲਵੰਤ ਸਿੰਘ ਬੂੰਗਾ ਦੇ ਕਾਵਿ ਸੰਗ੍ਰਹਿ 'ਅਤੀਤ 'ਚ ਡੁਬਿਆ ਵਰਤਮਾਨ' 'ਤੇ ਗੋਸ਼ਟੀ <br/>

Ad Position 21
No active advertisement
ਅਜੀਤ ਡੈਸਕ 04-05-2026
ਸ਼ੇਰਪੁਰ, 3 ਮਈ (ਮੇਘ ਰਾਜ ਜੋਸ਼ੀ)-ਸਾਹਿਤ ਸਭਾ ਸ਼ੇਰਪੁਰ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸਹਿਯੋਗ ਨਾਲ ਸਥਾਨਕ ਕਮਿਊਨਿਟੀ ਹਾਲ ਵਿਚ ਕੌਮਾਂਤਰੀ ਮਜ਼ਦੂਰ ਦਿਵਸ ਦੇ ਮੌਕੇ 'ਤੇ ਇੱਕ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ | ਇਹ ਸਮਾਗਮ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਮਰਪਿਤ ਸੀ, ਜਿਸ ਦੌਰਾਨ ਪ੍ਰਸਿੱਧ ਕਵੀ ਕੁਲਵੰਤ ਸਿੰਘ ਬੂੰਗਾ ਦੇ ਕਾਵਿ ਸੰਗ੍ਰਹਿ 'ਅਤੀਤ 'ਚ ਡੁਬਿਆ ਵਰਤਮਾਨ' 'ਤੇ ਗੋਸ਼ਟੀ ਕੀਤੀ ਗਈ | ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਪਵਨ ਹਰਚੰਦਪੁਰੀ, ਸਾਹਿਤ ਸਭਾ ਸ਼ੇਰਪੁਰ ਦੇ ਪ੍ਰਧਾਨ ਹਰਜੀਤ ਸਿੰਘ ਕਾਤਿਲ, ਪ੍ਰੋ. ਸੁਰਿੰਦਰ ਪਾਲ ਕੌਰ, ਕਰਮ ਸਿੰਘ ਜ਼ਖਮੀ ਅਤੇ ਕਵੀ ਕੁਲਵੰਤ ਸਿੰਘ ਬੂੰਗਾ ਸ਼ਾਮਿਲ ਰਹੇ | ਗੋਸ਼ਟੀ ਦੌਰਾਨ ਪ੍ਰੋ. ਸੁਰਿੰਦਰ ਪਾਲ ਕੌਰ ਨੇ ਕਾਵਿ ਸੰਗ੍ਰਹਿ ਦਾ ਵਿਸ਼ਲੇਸ਼ਣਾਤਮਿਕ ਪੇਪਰ ਪੇਸ਼ ਕਰਦਿਆਂ ਕਿਤਾਬ ਦੇ ਵਿਚਾਰਧਾਰਾਤਮਕ ਪੱਖਾਂ ਨੂੰ ਉਜਾਗਰ ਕੀਤਾ, ਜਿਸ 'ਤੇ ਹਾਜ਼ਰੀਨ ਵੱਲੋਂ ਉਸਾਰੂ ਚਰਚਾ ਕੀਤੀ ਗਈ | ਆਪਣੇ ਸੰਬੋਧਨ ਵਿਚ ਪਵਨ ਹਰਚੰਦਪੁਰੀ ਨੇ ਕਿਹਾ ਕਿ ਬੂੰਗਾ ਦੀ ਇਹ ਕਿਤਾਬ ਲੰਬੇ ਸਮੇਂ ਬਾਅਦ ਸਾਹਿਤ ਜਗਤ ਨੂੰ ਮਿਲੀ ਇਕ ਅਹਿਮ ਰਚਨਾ ਹੈ, ਜਿਸ ਵਿਚ ਵਿਦਰੋਹੀ, ਪ੍ਰਗਤੀਸ਼ੀਲ ਅਤੇ ਜੁਝਾਰਵਾਦੀ ਵਿਚਾਰਾਂ ਦਾ ਸੁਮੇਲ ਹੈ | ਇਸ ਮੌਕੇ ਸਾਹਿਤ ਸਭਾ ਸ਼ੇਰਪੁਰ ਵਲੋਂ ਕੁਲਵੰਤ ਸਿੰਘ ਬੂੰਗਾ ਅਤੇ ਪ੍ਰੋ. ਸੁਰਿੰਦਰ ਪਾਲ ਕੌਰ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਸਮਾਗਮ ਵਿਚ ਗੁਲਜਾਰ ਸਿੰਘ ਸੌਂਕੀ, ਗੁਰਜਿੰਦਰ ਸਿੰਘ ਰਸੀਆ, ਜੀਨਤ, ਹਰਪ੍ਰੀਤ ਕੌਰ, ਨਾਇਬ ਸਿੰਘ ਬੁੱਕਣਵਾਲ, ਭਗਵੰਤ ਸਿੰਘ ਕੰਗ, ਕਰਮਿੰਦਰ ਸਿੰਘ ਲਾਲੀ ਹੇੜੀਕੇ, ਪਰਮਜੀਤ ਸਿੰਘ, ਨਿਰਮਲ ਸਿੰਘ ਫਲੌਡ, ਦਰਸ਼ਨ ਸਿੰਘ ਬਾਜਵਾ, ਭੋਲਾ ਸਿੰਘ ਟਿੱਬਾ, ਮੁਖਤਿਆਰ ਬੜੈਚ ਅਲਾਲ, ਕਮਲੇਸ਼ ਕੁਮਾਰ, ਬਹਾਦਰ ਸਿੰਘ ਧੌਲਾ, ਪਵਨ ਕੁਮਾਰ ਹੋਸੀ, ਸੁਰਜੀਤ ਸਿੰਘ ਮੌਜੀ, ਹਰਬੰਸ ਸਿੰਘ ਦੌਦ, ਬਲਵੰਤ ਕੌਰ ਘਨੌਰੀ, ਹਰਨੇਕ ਸਿੰਘ ਸ਼ੇਰਪੁਰੀ, ਸੁਖਦੀਪ ਸਿੰਘ ਖੇੜੀ, ਕੁਲਵੰਤ ਸਿੰਘ ਟਿੱਬਾ, ਮਹਿੰਦਰ ਪ੍ਰਤਾਪ ਸ਼ੇਰਪੁਰ, ਮੇਘ ਰਾਜ ਜੋਸ਼ੀ, ਰਣਜੀਤ ਕਾਲਾ ਬੂਲਾ ਅਤੇ ਰਾਕੇਸ਼ ਪ੍ਰੀਤ ਰਿਸ਼ੀ ਸਮੇਤ ਕਈ ਲੇਖਕਾਂ ਨੇ ਆਪਣੀਆਂ ਰਚਨਾਵਾਂ ਨਾਲ ਰੰਗ ਭਰਿਆ | ਸਮਾਗਮ ਦੀ ਸਟੇਜ ਸੰਚਾਲਨਾ ਸਭਾ ਦੇ ਸਰਪ੍ਰਸਤ ਅਤੇ ਸਰਬਾਂਗੀ ਲੇਖਕ ਸੁਖਦੇਵ ਸਿੰਘ ਅÏਲਖ ਨੇ ਬਹੁਤ ਸੁਚੱਜੇ ਢੰਗ ਨਾਲ ਨਿਭਾਈ | ਇਸ ਮੌਕੇ ਮਾਰਕੀਟ ਕਮੇਟੀ ਸ਼ੇਰਪੁਰ ਦੇ ਚੇਅਰਮੈਨ ਸਰਪੰਚ ਰਾਜਵਿੰਦਰ ਸਿੰਘ ਅਤੇ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਵੀ ਖਾਸ ਤੌਰ 'ਤੇ ਮੌਜੂਦ ਰਹੇ |

Ad Position 22
No active advertisement
ਪਿਛਲੀ ਖ਼ਬਰ ਚੂਸਲੇਵੜ ਲਿੰਕ ਸੜਕ ਦੀ ਖਸਤਾ ਹਾਲਤ ਕਾਰਨ ਲੋਕ ਪ੍ਰੇਸ਼ਾਨ, ਮੁਰੰਮਤ ਦੀ ਮੰਗ <br/> ਅਗਲੀ ਖ਼ਬਰ ਪੰਜ ਪਿਆਰਿਆਂ ਨੇ ਗੁਰਦੁਆਰਾ ਬਾਬਾ ਜਵਾਹਰ ਦਾਸ ਦੇ ਨਵੇਂ ਦਰਬਾਰ ਸਾਹਿਬ ਦੀ ਨੀਂਹ ਰੱਖੀ <br/>
Ad Position 24