ਦਿੜ੍ਹਬਾ ਮੰਡੀ, 9 ਮਈ (ਜਸਵੀਰ ਸਿੰਘ ਅÏਜਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਹੰਗਾਮੀ ਮੀਟਿੰਗ ਗੁਰਦੁਆਰਾ ਬਾਬਾ ਬੈਰਸੀਆਣਾ ਸਾਹਿਬ ਵਿਖੇ ਬਲਾਕ ਦਿੜ੍ਹਬਾ ਦੇ ਪ੍ਰਧਾਨ ਨਾਇਬ ਸਿੰਘ ਗੁੱਜਰਾਂ, ਬਲਾਕ ਆਗੂ ਰਣਵੀਰ ਸਿੰਘ ਬਘਰੋਲ ਦੀ ਅਗਵਾਈ ਹੇਠ ਕੀਤੀ ਗਈ, ਜਿਸ ਵਿੱਚ ਬਹੁ ਗਿਣਤੀ ਵਿੱਚ ਪਿੰਡ ਇਕਾਈਆਂ ਨੇ ਭਾਗ ਲਿਆ, ਇਸ ਮੀਟਿੰਗ ਵਿੱਚ ਸੂਬੇ ਦੇ ਆਗੂ ਦਿਲਬਾਗ ਸਿੰਘ ਹਰੀਗੜ੍ਹ ਅਤੇ ਜ਼ਿਲ੍ਹਾ ਆਗੂ ਗੁਰਮੇਲ ਸਿੰਘ ਕੈਪਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ, ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਵਿੱਚ ਕਿਸਾਨਾਂ ਦੇ ਵਧਾਏ ਗਏ ਹੱਦ ਕਰਜ਼ਿਆਂ ਮੁਤਾਬਕ ਕਿਸਾਨਾਂ ਨੂੰ ਕਰਜ਼ੇ ਦੁਆਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ 12 ਮਈ ਨੂੰ ਸਹਿਕਾਰੀ ਬੈਂਕ ਦੇ ਹੈੱਡ ਆਫ਼ਿਸ ਸੰਗਰੂਰ ਅੱਗੇ ਜ਼ਿਲ੍ਹਾ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ | ਇਸ ਮੀਟਿੰਗ ਵਿੱਚ ਚਰਨਜੀਤ ਸਿੰਘ ਘਨੌੜ ਸੰਤਪੁਰਾ, ਜਸਪ੍ਰੀਤ ਸਿੰਘ ਬੱਬੂ ਹਰੀਗੜ੍ਹ, ਚਮਕੌਰ ਸਿੰਘ ਸਾਦੀ, ਮਾਂਗਾ ਸਿੰਘ ਸਾਦੀਹਰੀ, ਦਰਬਾਰਾ ਸਿੰਘ, ਗੁਰਚਰਨ ਸਿੰਘ ਖੇਤਲਾ, ਸ਼ੇਰ ਸਿੰਘ, ਕਾਕਾ ਸਿੰਘ ਤੂਰਬੰਜਾਰਾ ਬੁੱਧ ਸਿੰਘ ਸਿੰਧੜਾ, ਸੱਤਪਾਲ ਸਿੰਘ ਹਰੀਗੜ੍ਹ, ਦੀਦਾਰ ਸਿੰਘ ਦਾਰੀ, ਲੀਲਾ ਸਿੰਘ ਦਿੜ੍ਹਬਾ, ਹਰਵਿੰਦਰ ਸਿੰਘ ਹਨੀ ਹਰੀਗੜ, ਜੀਵਨ ਸਿੰਘ ਰਾਮਪੁਰ ਗੁੱਜਰਾਂ, ਭਰਭੂਰ ਸਿੰਘ ਗੁੱਜਰਾਂ, ਆਦਰ ਸਿੰਘ ਬਾਸੀਅਰਕ ਤੋਂ ਇਲਾਵਾ ਪਿੰਡ ਇਕਾਈਆਂ ਦੇ ਪ੍ਰਧਾਨ/ਜਨਰਲ ਸਕੱਤਰ/ਖ਼ਜ਼ਾਨਚੀ ਆਦਿ ਮੌਜੂਦ ਸਨ |