ਅਮਰਗੜ੍ਹ, 16 ਮਈ (ਪਵਿੱਤਰ ਸਿੰਘ)- ਨਗਰ ਪੰਚਾਇਤ ਅਮਰਗੜ੍ਹ ਲਈ ਮਿਊਾਸੀਪਲ ਕੌਂਸਲਰਾਂ ਦੀਆਂ 26 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਹਲਕਾ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੀ ਅਗਵਾਈ ਵਿੱਚ 11 ਦੇ 11 ਵਾਰਡਾਂ ਤੋਂ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ | ਪਾਰਟੀ ਵੱਲੋਂ ਐਲਾਨੇ ਉਮੀਦਵਾਰਾਂ ਦੀ ਸੂਚੀ ਸਾਂਝੀ ਕਰਦਿਆਂ ਜ਼ਿਲ੍ਹਾ ਮੀਡੀਆ ਇੰਚਾਰਜ ਹਰਪ੍ਰੀਤ ਸਿੰਘ ਰੂਪਰਾਏ ਨੇ ਦੱਸਿਆ ਕਿ ਐੱਸ. ਸੀ. ਅÏਰਤਾਂ ਲਈ ਰਾਖਵੇ ਵਾਰਡ ਨੰਬਰ ਇੱਕ ਤੋਂ ਬਲਵੀਰ ਕੌਰ, ਵਾਰਡ ਨੰਬਰ ਦੋ ਜਨਰਲ ਤੋਂ ਸਰਬਜੀਤ ਸਿੰਘ ਗੋਗੀ, ਅÏਰਤਾਂ ਲਈ ਰਾਖਵੇ ਵਾਰਡ ਨੰਬਰ ਤਿੰਨ ਤੋਂ ਗੁਰਦੀਪ ਕੌਰ, ਵਾਰਡ ਨੰਬਰ ਚਾਰ ਜਨਰਲ ਤੋਂ ਕੁਲਦੀਪ ਕੌਰ, ਅÏਰਤਾਂ ਲਈ ਰਾਖਵੇ ਵਾਰਡ ਨੰਬਰ ਪੰਜ ਤੋਂ ਸੱਤਿਆ ਦੇਵੀ, ਐੱਸ.ਸੀ. ਲਈ ਰਾਖਵੇਂ ਵਾਰਡ ਨੰਬਰ ਛੇ ਤੋਂ ਗੁਰਦਾਸ ਸਿੰਘ, ਅÏਰਤਾਂ ਲਈ ਰਾਖਵੇ ਵਾਰਡ ਨੰਬਰ ਸੱਤ ਤੋਂ ਅੰਜਲੀਨਾ, ਬੀ.ਸੀ . ਲਈ ਰਾਖਵੇਂ ਵਾਰਡ ਨੰਬਰ ਅੱਠ ਤੋਂ ਸ਼ਰਧਾ ਰਾਮ , ਐੱਸ.ਸੀ. ਲਈ ਰਾਖਵੇ ਵਾਰਡ ਨੰਬਰ ਨੌ ਤੋਂ ਹਰਜੀਤ ਸਿੰਘ, ਜਨਰਲ ਵਾਰਡ ਨੰਬਰ ਦਸ ਤੋਂ ਸਵਰਨ ਸਿੰਘ ਅਤੇ ਅÏਰਤਾਂ ਲਈ ਰਾਖਵੇਂ ਵਾਰਡ ਨੰਬਰ 11 ਤੋਂ ਮਨਦੀਪ ਕੌਰ ਨੂੰ ਉਮੀਦਵਾਰ ਬਣਾਇਆ ਗਿਆ ਹੈ | ਆਪਣੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਅੱਜ ਹਲਕਾ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ ਤਹਿਸੀਲ ਦਫਤਰ ਪੁੱਜ ਕੇ ਉਮੀਦਵਾਰਾਂ ਦਾ ਹੌਸਲਾ ਵਧਾਇਆ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਵਿਧਾਇਕ ਗੱਜਣਮਾਜਰਾ ਨੇ ਕਿਹਾ ਕਿ ਅਸੀਂ ਇਹ ਚੋਣਾਂ ਵਿਕਾਸ ਦੇ ਮੁੱਦੇ ਤੇ ਲੜ ਰਹੇ ਹਾਂ ਪਿਛਲੇ ਕਿਉਂਕਿ ਸਾਡੀ ਸਰਕਾਰ ਵੱਲੋਂ ਪਿਛਲੇ ਕਾਰਜਕਾਲ ਦੌਰਾਨ ਨਗਰ ਪੰਚਾਇਤ ਅਮਰਗੜ੍ਹ ਦੀ ਹਦੂਦ ਅੰਦਰ ਵੱਡੀ ਪੱਧਰ ਤੇ ਵਿਕਾਸ ਕਾਰਜ ਕਰਵਾਏ ਹਨ ਅਤੇ ਸ਼ਹਿਰ ਵਾਸੀਆਂ ਨੂੰ ਵੱਡੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ, ਇਸ ਲਈ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹੋ ਕੇ ਲੋਕ ਮੁੜ ਤੋਂ ਝਾੜੂ ਦੇ ਚੋਣ ਨਿਸ਼ਾਨ ਤੇ ਮੋਹਰਾਂ ਲਾ ਕੇ ਸਾਡੇ ਉਮੀਦਵਾਰਾਂ ਨੂੰ ਵੱਡੀ ਪੱਧਰ ਤੇ ਜਿਤਾਉਣਗੇ ਅਤੇ ਸਾਨੂੰ ਫਿਰ ਤੋਂ ਸ਼ਹਿਰ ਦੀ ਸੇਵਾ ਕਰਨ ਦਾ ਮੌਕਾ ਦੇਣਗੇ | ਇਸ ਮੌਕੇ ਚੇਅਰਮੈਨ ਹਰਪ੍ਰੀਤ ਸਿੰਘ ਨੰਗਲ, ਪੀ ਏ ਰਜੀਵ ਕੁਮਾਰ ਤੋਗਾਹੈੜੀ, ਗੁਰੂ ਨਾਨਕ ਟਰੱਕ ਯੂਨੀਅਨ ਅਮਰਗੜ੍ਹ ਦੇ ਪ੍ਰਧਾਨ ਪ੍ਰਦੀਪ ਜੱਗੀ, ਗੁਰਵੀਰ ਸਿੰਘ ਸੋਹੀ, ਸਿਕੰਦਰ ਸਿੰਘ ਸੋਹੀ , ਬਲਵੀਰ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਸਰਪੰਚ ਰਵਿੰਦਰ ਸਿੰਘ ਰਾਏਪੁਰ, ਬਲਵੀਰ ਸਿੰਘ ਬਾਠਾਂ ਆਦਿ ਹਾਜਰ ਸਨ |