ਧੂਰੀ 16 ਮਈ (ਸੰਜੇ ਲਹਿਰੀ, ਲਖਵੀਰ ਸਿੰਘ ਧਾਂਦਰਾ) - ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਭਾਜਪਾ ਉਮੀਦਵਾਰਾਂ ਨੂੰ ਡਰਾਉਣ ਧਮਕਾਉਣ ਦੇ ਦੋਸ਼ ਲਗਾਉਂਦਿਆਂ ਭਾਜਪਾ ਆਗੂਆਂ ਵੱਲੋਂ ਮੁੱਖ ਮੰਤਰੀ ਦਫਤਰ ਧੂਰੀ ਦੇ ਬਾਹਰ ਧਰਨਾ ਲਗਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਇਸ ਮੌਕੇ ਬੋਲਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਭਾਜਪਾ ਆਗੂ ਪ੍ਰੋਫੈਸਰ ਓਾਕਾਰ ਸਿੰਘ ਅਮਨਦੀਪ ਸਿੰਘ ਪੂਨੀਆ, ਜਗਦੇਵ ਜਿੰਦਲ ਜੱਗਾ ਪ੍ਰਦੀਪ ਗਰਗ ਆਦ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲ ਚੋਣਾਂ ਵਿੱਚ ਵੱਡੀ ਪੱਧਰ ਤੇ ਧਾਂਦਲੀਆਂ ਕਰਨ ਦੀ ਮਨਸ਼ਾ ਨੂੰ ਲੈ ਕੇ ਭਾਜਪਾ ਦੇ ਕੱਦ ਬਾਰ ਅਤੇ ਮੁਕਾਬਲੇ ਦੇ ਉਮੀਦਵਾਰਾਂ ਨੂੰ ਜਾਣ ਬੁਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਉਮੀਦਵਾਰਾਂ ਨੂੰ ਨਗਰ ਕੌਂਸਲ ਵੱਲੋਂ ਨੋਟਿਸ ਕੱਢੇ ਜਾ ਰਹੇ ਹਨ ਅਤੇ ਹੋਰ ਭਾਰੀ ਭ ਰਕਮ ਜੁਰਮਾਨੇ ਭਰਨ ਨੂੰ ਲੈ ਕੇ ਡਰਾਇਆ ਧਮਕਾਇਆ ਜਾ ਰਿਹਾ ਹੈ ਜੋ ਕਿ ਨਿੰਦਨ ਯੋਗ ਹੈ ਉਨਾਂ ਕਿਹਾ ਕਿ ਇਹ ਮਾਮਲਾ ਭਾਜਪਾ ਹਾਈ ਕਮਾਂਡ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਜੇਕਰ ਆਪ ਸਰਕਾਰ ਨੇ ਉਮੀਦਵਾਰਾਂ ਖਿਲਾਫ ਅਜਿਹੇ ਹੱਥਕੰਡੇ ਅਪਣਾਉਣੇ ਬੰਦ ਨਾ ਕੀਤੇ ਤਾਂ ਇਸ ਗੱਲ ਨੂੰ ਲੈ ਕੇ ਵੱਡਾ ਸੰਘਰਸ਼ ਵਿੱਡਿਆ ਜਾਵੇਗਾ ਉਹਨਾਂ ਕਿਹਾ ਕਿ ਆਪ ਆਗੂ ਅਕਸਰ ਈਡੀ ਦੀਆਂ ਕਾਰਵਾਈਆਂ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਰਹਿੰਦੇ ਹਨ ਜਦੋਂ ਕਿ ਸੂਬੇ ਵਿੱਚ ਇਹਨਾਂ ਵੱਲੋਂ ਭਾਜਪਾ ਵਰਕਰਾਂ ਨਾਲ ਵੱਡੇ ਪੱਧਰ ਤੇ ਜਿਆਦਤੀ ਕੀਤੀ ਜਾ ਰਹੀ ਹੈ ਕਰੀਬ ਦੋ ਘੰਟੇ ਮੁੱਖ ਮੰਤਰੀ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਉਪਰੰਤ ਭਾਜਪਾ ਵਰਕਰਾਂ ਵੱਲੋਂ ਇਹ ਰੋਸ ਧਰਨਾ ਸਮਾਪਤ ਕੀਤਾ ਗਿਆ ਇਸ ਮੌਕੇ ਸਾਬਕਾ ਕੌਂਸਲਰ ਅਸ਼ਵਨੀ ਕੁਮਾਰ , ਕੌਂਸਲਰ ਮਨੀ ਬਰਜੇਸ਼ਵਰ ਗੋਇਲ , ਅੰਮਿ੍ਤ ਸਿੰਘ ਅਤੇ ਹੋਰ ਭਾਜਪਾ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ |