ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸਾਹਿਤਕਾਰਾਂ ਵਲੋਂ ਵਿਦਿਆਰਥਣ ਮਨਜੋਤ ਕੌਰ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 24-05-2026
ਸੰਦੌੜ, 23 ਮਈ (ਜਸਵੀਰ ਸਿੰਘ ਜੱਸੀ) - ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਤੀਜੇ ਵਿੱਚ ਸਕੂਲ ਆਫ਼ ਐਮੀਨੈਂਸ ਸੰਦੌੜ ਦੀ ਵਿਦਿਆਰਥਣ ਮਨਜੋਤ ਕੌਰ ਪੁੱਤਰੀ ਸ. ਗੁਰਪ੍ਰੀਤ ਸਿੰਘ ਵਾਸੀ ਪਿੰਡ ਸੰਦੌੜ ਨੇ 96.9 % ਅੰਕ ਪ੍ਰਾਪਤ ਕਰਕੇ ਸਕੂਲ ਅਤੇ ਪੂਰੇ ਇਲਾਕੇ ਦਾ ਮਾਣ ਵਧਾਇਆ ਹੈ | ਪੰਜਾਬੀ ਸਾਹਿਤ ਸਭਾ ਸੰਦੌੜ ਦੇ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਨੇ ਦੱਸਿਆ ਕਿ ਇਸੇ ਕਰਕੇ ਪੰਜਾਬੀ ਸਾਹਿਤ ਸਭਾ ਸੰਦੌੜ ਵੱਲੋਂ ਬੱਚੀ ਨੂੰ ਸਨਮਾਨਿਤ ਕੀਤਾ | ਉਨ੍ਹਾਂ ਅੱਗੇ ਦੱਸਿਆ ਕਿ ਕੋਈ ਵੀ ਸਰਕਾਰੀ ਸਕੂਲਾਂ ਦਾ ਵਿਦਿਆਰਥੀ ਮਾਣ ਮੱਤੀ ਪ੍ਰਾਪਤੀ ਕਰਦਾ ਹੈ ਉਸ ਨੂੰ ਇਸੇ ਤਰ੍ਹਾਂ ਟਰਾਫੀ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਸਾਹਿਤ ਸਭਾ ਸਿੱਖਿਆ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਲੇਖਕਾਂ ਅਤੇ ਵਿਦਿਅਰਥੀਆਂ ਨੂੰ ਹਮੇਸਾਂ ਸਨਮਾਨਿਤ ਅਤੇ ਉਤਸਾਹਿਤ ਕਰਦੀ ਆ ਰਹੀ ਹੈ | ਇਸ ਮੋਕੇ ਪੰਜਾਬੀ ਸਾਹਿਤ ਸਭਾ ਸੰਦੌੜ ਤੋਂ ਬਲਵੰਤ ਫਰਵਾਲੀ, ਦਰਸ਼ਨ ਦਰਦੀ, ਮਾਸਟਰ ਮੱਘਰ ਸਿੰਘ ਭੂਦਨ, ਗੋਬਿੰਦ ਸੰਦੌੜਵੀ, ਗੁਰਦੇਵ ਸਿੰਘ ਚੁੰਬਰ ਜਸਵੀਰ ਕਲਿਆਣ, ਵਰਿੰਦਰ ਫਰਵਾਲੀ, ਨਿਰਮਲ ਸਿੰਘ ਸੰਦੌੜ ਅੰਮਿ੍ਤ ਪਾਲ ਸਿੰਘ ਬਿਸਨਗੜ੍ਹ, ਦਰਸ਼ਨ ਸਿੰਘ ਡਾਂਗੋਂ, ਕਰਮਜੀਤ ਸਿੰਘ, ਗੁਰਚਰਨ ਸਿੰਘ, ਹਰਵਿੰਦਰ ਸਿੰਘ, ਹਰਜਿੰਦਰ ਸਿੰਘ ਵੱਲੋਂ ਮਨਜੋਤ ਕੌਰ ਪੁੱਤਰੀ ਸ. ਗੁਰਪ੍ਰੀਤ ਸਿੰਘ ਵਾਸੀ ਪਿੰਡ ਸੰਦੌੜ ਨੇ ਸੁਭਕਾਮਨਵਾਂ ਦਿੱਤੀਆਂ ਗਈ |

Ad Position 22
No active advertisement
ਪਿਛਲੀ ਖ਼ਬਰ ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧੀ ਸਭਾ ਵਲੋਂ ਕੋਟਕਪੂਰਾ ਵਿਖੇ ਅੱਜ ਦੀ ਮੀਟਿੰਗ ਰੱਦ-ਦਮਦਮੀ <br/> ਅਗਲੀ ਖ਼ਬਰ Kanaya
Ad Position 24
No active advertisement