ਸੰਗਰੂਰ, 23 ਮਈ (ਸੁਖਵਿੰਦਰ ਸਿੰਘ ਫੁੱਲ) - ਆਲ ਇੰਡੀਆ ਕਸ਼ੱਤਰੀਆਂ ਟਾਂਕ ਪ੍ਰਤੀਨਿਧੀ ਸਭਾ ਵਲੋਂ 24 ਮਈ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਨਾਮਦੇਵ ਭਵਨ ਕੋਟਕਪੂਰਾ ਵਿਖੇ ਰੱਖੀ ਗਈ ਸੀ | ਜੋ ਕਿ ਰੱਦ ਕੀਤੀ ਜਾਂਦੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਆਲ ਇੰਡੀਆ ਕਸ਼ੱਤਰੀਆਂ ਟਾਂਕ ਪ੍ਰਤੀਨਿਧੀ ਸਭਾ ਦੇ ਕੌਮੀ ਪ੍ਰਧਾਨ ਭਾਈ ਸਤਨਾਮ ਸਿੰਘ ਦਮਦਮੀ ਨੇ ਦੱਸਿਆ ਕਿ ਸੂਬੇ ਦੀਆਂ ਵੱਖ-ਵੱਖ ਇਕਾਈਆਂ ਤੋਂ ਮਾਣਯੋਗ ਪੜ੍ਹੇ ਲਿਖੇ ਅਤੇ ਸੂਝਵਾਨ ਪਤਵੰਤੇ ਸੱਜਣਾਂ ਵੱਲੋਂ ਬੱਚਿਆਂ ਦੇ ਭਵਿੱਖ ਨੂੰ ਅਤਿ ਮਹੱਤਵਪੂਰਨ ਦੇਖਦੇ ਹੋਏ ਸੁਝਾਅ ਆਏ ਹਨ ਕਿ ਮਿਤੀ 24 ਮਈ ਨੂੰ ਭਾਰਤ ਦੀ ਸਰਵਉੱਚ ਪ੍ਰੀਖਿਆ ( ਯੂ.ਪੀ.ਐਸ.ਸੀ. ਪ੍ਰੀ ਇਗਜ਼ਾਮ) ਜੋ ਕਿ ਸਾਲ 'ਚ ਇੱਕ ਵਾਰ ਹੁੰਦੀ ਹੈ | ਇਸ ਪ੍ਰੀਖਿਆ 'ਚ ਲੱਖਾਂ ਦੀ ਤਾਦਾਦ ਵਿੱਚ ਬੱਚੇ ਭਾਗ ਲੈਂਦੇ ਹਨ | ਇਸ ਨਾਲ ਹੀ ਆਈ.ਏ.ਐਸ. ਆਈ.ਪੀ.ਐੱਸ. ਅਤੇ ਆਈ.ਆਰ.ਐੱਸ. ਅਫ਼ਸਰ ਬਣਦੇ ਹਨ | ਇਸ ਤੋਂ ਇਲਾਵਾ ਜ਼ਿਆਦਾ ਗਰਮੀ ਹੋਣ ਕਾਰਨ ਵੱਖ-ਵੱਖ ਇਕਾਈਆਂ ਤੋਂ ਆਏ ਸੁਝਾਵਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ 24 ਮਈ ਨੂੰ ਨਾਮਦੇਵ ਭਵਨ ਕੋਟਕਪੂਰਾ ਵਿਖੇ ਹੋਣ ਵਾਲੀ ਮੀਟਿੰਗ ਰੱਦ ਕੀਤੀ ਜਾਂਦੀ ਹੈ ਅਤੇ ਜਲਦੀ ਹੀ ਮੀਟਿੰਗ ਦੀ ਅਗਲੀ ਤਰੀਕ ਜਨਤਕ ਕੀਤੀ ਜਾਵੇਗੀ ਤਾਂ ਕਿ ਸੰਬੰਧਤ ਮਾਪੇ ਆਪਣੇ ਬੱਚਿਆਂ ਨੂੰ ਇਸ ਪ੍ਰੀਖਿਆ ਵਿੱਚ ਭਾਗ ਲੈਣ ਲਈ ਲਿਜਾ ਸਕਣ | ਇਸ ਮੌਕੇ ਜਨਰਲ ਸਕੱਤਰ ਮੇਜਰ ਸਿੰਘ ਸਿੱਧੂ, ਸਕੱਤਰ ਜਨਰਲ ਜਸਵਿੰਦਰ ਸਿੰਘ ਤੱਗੜ, ਵਿੱਤ ਸਕੱਤਰ ਮਲਕੀਤ ਸਿੰਘ ਸਾਗੂ, ਰਣਜੀਤ ਸਿੰਘ ਚੰਗਾਲ, ਜਸਪਾਲ ਸਿੰਘ ਬੇਦੀ, ਮਾਸਟਰ ਰਜਿੰਦਰ ਸਿੰਘ ਤੱਗੜ, ਗੋਵਿੰਦਰ ਸਿੰਘ ਜੱਸਲ, ਰੁਪਿੰਦਰ ਸਿੰਘ ਤੱਗੜ, ਸੁਖਦੇਵ ਸਿੰਘ ਰਤਨ, ਬਲਦੇਵ ਸਿੰਘ ਰਤਨ, ਮਨਜੀਤ ਸਿੰਘ ਦੇਦ, ਸੌਰਵ ਸਿੰਘ ਸਾਗੂ, ਜਗਪਾਲ ਸਿੰਘ ਬੇਦੀ, ਪੁਸ਼ਪਿੰਦਰ ਸਿੰਘ, ਗੋਪੀ ਬਾਲੀਆਂ, ਕਰਮ ਸਿੰਘ ਨਮੋਲ, ਹਾਕਮ ਸਿੰਘ ਤਾਜੋਕੇ, ਦਰਸ਼ਨ ਸਿੰਘ ਜੱਸਲ, ਸਤਵੰਤ ਸਿੰਘ ਪੁਰਬਾ, ਨਿੱਕੂ ਖੁਖਰਾਣਾ ਮੋਗਾ, ਬਾਵਾ ਸਿੰਘ ਜੱਸਲ, ਕੁਲਦੀਪ ਸਿੰਘ ਬੱਟੂ, ਅਵਤਾਰ ਸਿੰਘ ਜੱਸਲ, ਅਮਰਜੀਤ ਸਿੰਘ ਪੁਰਬਾ, ਪਰਮਜੀਤ ਸਿੰਘ, ਦਾਰਾ ਸਿੰਘ ਰਾਮਪੁਰਾ, ਜਗਦੀਪ ਸਿੰਘ ਗੋਗੀ, ਭੁਪਿੰਦਰ ਸਿੰਘ ਜੱਸਲ, ਦਰਸ਼ਨ ਸਿੰਘ ਜੱਸਲ, ਮੇਜਰ ਸਿੰਘ ਕੋਟਕਪੂਰਾ, ਮਲਕੀਤ ਸਿੰਘ, ਕਰਨੈਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਇਕਾਈਆਂ ਦੇ ਮੈਂਬਰ ਮੌਜੂੂਦ ਸਨ |