ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਨਗਰ ਕੌਂਸਲ ਚੋਣਾਂ 'ਚ ਜਿੱਤ ਦੀ ਲਾਲਸਾ ਨਾਲ ਜਮਹੂਰੀਅਤ ਦਾ ਹੋ ਰਿਹਾ ਕਤਲ <br/>

Ad Position 21
No active advertisement
ਅਜੀਤ ਡੈਸਕ 24-05-2026
ਸੰਗਰੂਰ, 23 ਮਈ (ਧੀਰਜ ਪਸੋਰੀਆ) - ਚੋਣਾਂ 'ਚ ਲੋਕ ਮਤ ਕਰਵਾਉਣ ਦੀ ਬਜਾਏ ਨਸ਼ਾ, ਪੈਸਾ ਤੇ ਤਾਕਤ ਨਾਲ ਲੋਕਮਤ ਨੂੰ ਲੁੱਟਿਆ ਜਾ ਰਿਹਾ ਹੈ | ਅਕਾਲੀ ਤੇ ਕਾਂਗਰਸ ਦੀਆ ਸਰਕਾਰਾਂ ਦੀ ਤਰ੍ਹਾਂ ਬਦਲਾਅ ਵਾਲੀ ਸਰਕਾਰ ਨੇ ਵੀ ਪਹਿਲਾਂ ਪੰਚਾਇਤੀ ਅਤੇ ਬਲਾਕ ਸੰਮਤੀ ਚੋਣਾਂ ਤੇ ਹੁਣ ਨਗਰ ਕੌਂਸਲ ਚੋਣਾ ਵਿਚ ਹਰ ਹਾਲਤ ਜਿੱਤ ਪ੍ਰਾਪਤ ਕਰਨ ਦੀ ਲਾਲਸਾ ਨੇ ਜਮਹੂਰੀਅਤ ਦਾ ਕਤਲ ਕੀਤਾ ਹੈ | ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਰ ਹਰਬਾ ਵਰਤ ਕੇ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਦਾ ਕੰਮ ਕੀਤਾ, ਜਿਸ 'ਚ ਵਿਰੋਧੀਆਂ ਦੇ ਕਾਗ਼ਜ਼ ਰੱਦ ਕਰ ਕੇ, ਡਰਾ ਧਮਕਾ ਕੇ ਕਾਗ਼ਜ਼ ਵਾਪਸ ਕਰਵਾ ਕੇ ਅਤੇ ਕਈ ਥਾਂ ਧੱਕੇ ਨਾਲ ਹੀ ਜਿੱਤ ਪ੍ਰਾਪਤ ਕਰ ਲਈ ਹੈ, ਜਿਸ ਨਾਲ ਚੋਣ ਲੋਕਾਂ ਦੇ ਨੁਮਾਇੰਦੇ ਦੀ ਬਜਾਏ ਸੱਤਾਧਾਰੀ ਗਰੁੱਪ ਦੇ ਵਿਅਕਤੀ ਦੀ ਹੁੰਦੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਇੰਟਰਨੈਸ਼ਨਲਿਸਟ ਡੈਮੋਕਰੈਟਿਕ ਪਲੇਟਫ਼ਾਰਮ ਦੇ ਪ੍ਰਧਾਨ ਕਰਨੈਲ ਸਿੰਘ ਜਖੇਪਲ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਫ਼ਰਜ਼ੀ ਚੋਣਾਂ ਕਰਵਾਉਣ ਦਾ ਕੋਈ ਮਕਸਦ ਨਹੀਂ ਰਹਿ ਜਾਂਦਾ, ਜਿਸ 'ਚ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੋਵੇ | ਸ. ਜਖੇਪਲ ਨੇ ਸਾਰੇ ਵੋਟਰਾਂ ਨੂੰ ਸੱਦਾ ਦਿੱਤਾ ਕਿ ਉਹ ਆਪਣਾ ਵਿਰੋਧ ਦਰਜ ਕਰਨ ਲਈ 26 ਮਈ ਨੂੰ ਨੋਟਾ ਦੇ ਨਿਸ਼ਾਨ 'ਤੇ ਮੋਹਰ ਲਾਉਣ ਤਾਂ ਜੋ ਲੋਕਾਂ ਦੀ ਇੱਛਾ ਦੇ ਉਲਟ ਲਿਆਂਦੇ ਉਮੀਦਵਾਰ ਰੱਦ ਕੀਤੇ ਜਾਣ | ਉਨ੍ਹਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਬਿਨਾਂ ਮੁਕਾਬਲੇ ਜਿੱਤੇ ਉਮੀਦਵਾਰਾਂ ਦੇ ਵਾਰਡਾਂ 'ਚ ਵੀ ਉਮੀਦਵਾਰ ਤੇ ਨੋਟਾ ਵਿਚਕਾਰ ਚੋਣ ਹੋਣੀ ਚਾਹੀਦੀ ਹੈ |

Ad Position 22
No active advertisement
ਪਿਛਲੀ ਖ਼ਬਰ ਘੱਗਰ ਬਰਾਂਚ ਨਹਿਰ ਉੱਪਰ ਦੋ ਨਵੇਂ ਪੁਲਾਂ ਦੀ ਉਸਾਰੀ ਦਾ ਕੰਮ ਸ਼ੁਰੂ <br/> ਅਗਲੀ ਖ਼ਬਰ ਡੀ.ਜੀ.ਪੀ ਡਿਸਕ ਹਾਸਿਲ ਕਰਨ ਵਾਲੇ ਪੁਲਿਸ ਅਧਿਕਾਰੀ ਸਨਮਾਨਿਤ <br/>
Ad Position 24
No active advertisement