ਅਹਿਮਦਗੜ੍ਹ, 23 ਮਈ (ਸੁਖਜੀਤ ਸਿੰਘ ਖੇੜਾ)- 11 ਵੇਂ ਪੰਜਾਬ ਸਟੇਟ ਕਰਾਟੇ ਕੰਪੀਟੀਸ਼ਨ 2026, ਸਪੋਰਟਸ ਕਰਾਟੇ ਡੂ ਐਸੋਸੀਏਸ਼ਨ ਵਲੋਂ, ਬਠਿੰਡੇ ਵਿਖੇ ਕਰਵਾਇਆ ਗਿਆ | ਜਿਸ 'ਚ ਵਿਜ਼ਡਮ ਵਰਲਡ ਸਕੂਲ ਅਹਿਮਦਗੜ੍ਹ ਦਾ ਵਿਦਿਆਰਥੀ ਕਰਾਟੇ ਚੈਂਪੀਅਨ ਮੋਕਸ਼ ਭੋਲਾ ਨੇ ਮੁਕਾਬਲੇ 'ਚ ਪਹਿਲਾ ਸਥਾਨ ਹਾਸਿਲ ਕਰਕੇ ਗੋਲਡ ਮੈਡਲ ਜਿੱਤਿਆ ਅਤੇ ਰਾਜ ਪੱਧਰ ਦਾ ਕਰਾਟੇ ਚੈਂਪੀਅਨ ਬਣ ਗਿਆ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸਿਰਫ਼ ਇਕ ਸਕੂਲ ਲਈ ਹੀ ਨਹੀਂ, ਬਲਕਿ ਪੂਰੇ ਇਲਾਕੇ ਲਈ ਅਤੇ ਪੂਰੇ ਜ਼ਿਲੇ੍ਹ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ | ਉਨ੍ਹਾਂ ਦੱਸਿਆ ਕਿ ਇਹ ਗੋਲਡ ਮੈਡਲ ਇਸ ਵਿਦਿਆਰਥੀ ਦੀ ਦਿਨ ਰਾਤ ਕੀਤੀ ਸਖਤ ਮਿਹਨਤ ਦਾ ਨਤੀਜਾ ਹੈ ਅਤੇ ਨਾਲ ਹੀ ਸਕੂਲ 'ਚ ਕਰਾਟੇ ਸਿਖਾਉਂਦੇ ਕੋਚ ਮਨਪ੍ਰੀਤ ਸਿੰਘ ਦੀ ਸਮੇਂ ਸਮੇਂ 'ਤੇ ਦਿੱਤੀ ਸਹੀ ਅਗਵਾਈ ਦਾ ਵੀ ਨਤੀਜਾ ਹੈ | ਸਟੇਟ ਕਰਾਟੇ ਚੈਂਪੀਅਨ ਨੂੰ ਗੋਲਡ ਮੈਡਲ ਅਤੇ ਸਰਟੀਫਿਕੇਟ ਦੇਣ ਲਈ ਸਾਡੇ ਸਕੂਲ ਦੇ ਬਹੁਤ ਹੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਸ੍ਰੀ ਸੰਜੇ ਢੰਡ ਨੇ ਜਿੱਥੇ ਮੋਕਸ਼ ਬੋਲਾ ਨੂੰ ਇਹ ਸਨਮਾਨ ਪ੍ਰਦਾਨ ਕੀਤਾ, ਉੱਥੇ ਹੀ ਹੋਰ ਸਕੂਲੀ ਵਿਦਿਆਰਥੀਆਂ ਨੂੰ ਵੀ ਖੇਡਾਂ 'ਚ ਹੋਰ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ | ਸਕੂਲ ਦੇ ਪਿ੍ੰਸੀਪਲ ਮਿਸਿਜ਼ ਅੰਜਨਾ ਭੱਟ ਨੇ ਵੀ ਇਸ ਵਿਦਿਆਰਥੀ ਨੂੰ ਅਤੇ ਇਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈਆਂ ਦਿੱਤੀਆਂ |