ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਸਿਹਤ ਮੰਤਰੀ ਸਮੇਤ ਉੱਚ ਅਧਿਕਾਰੀਆਂ ਨਾਲ ਕੀਤੀ ਬੈਠਕ <br/>

Ad Position 21
No active advertisement
ਅਜੀਤ ਡੈਸਕ 24-05-2026
ਸੰਗਰੂਰ, 23 ਮਈ (ਧੀਰਜ ਪਸੋਰੀਆ) - ਕੈਮਿਸਟਾਂ ਦੇ ਦੇਸ਼ ਵਿਆਪੀ ਬੰਦ ਤੋਂ ਬਾਅਦ ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਸਮੇਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਇੱਕ ਬੈਠਕ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੀ ਸੁਰਿੰਦਰ ਦੁੱਗਲ ਨੇ ਦੱਸਿਆ ਕਿ ਇਸ ਬੈਠਕ ਵਿੱਚ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਕੁਮਾਰ ਰਾਹੁਲ, ਕਮਿਸ਼ਨਰ ਕਮਲਪ੍ਰੀਤ ਕੌਰ ਬਰਾੜ, ਸੰਯੁਕਤ ਕਮਿਸ਼ਨਰ ਸੰਜੀਵ ਗਰਗ, ਸਹਾਇਕ ਕਮਿਸ਼ਨਰ ਗੁਰਿੰਦਰ ਸਿੰਘ ਅਤੇ ਹੋਰ ਅਧਿਕਾਰੀ ਸ਼ਾਮਿਲ ਸਨ | ਸ੍ਰੀ ਦੁੱਗਲ ਨੇ ਦੱਸਿਆ ਕਿ ਬੈਠਕ ਵਿੱਚ ਆਨਲਾਈਨ ਫਾਰਮੇਸੀ, ਏ.ਆਈ. ਆਧਾਰਿਤ ਫ਼ਰਜ਼ੀ ਪਰਚੀਆਂ ਦੀ ਵਰਤੋਂ, ਕਾਰਪੋਰੇਟ ਘਰਾਨਿਆਂ ਵੱਲੋਂ ਵੱਡੇ ਡਿਸਕਾਉਂਟ ਦੇ ਕੇ ਦਵਾਈਆਂ ਦੇ ਕਾਰੋਬਾਰ ਵਿੱਚ ਗੜਬੜ ਕਰਨਾ, ਸ਼ਡਿਊਲ ਐਚ ਆਦਿ ਰਜਿਸਟਰ ਦੇ ਰੱਖ ਰਖਵਾ ਵਿੱਚ ਕਠਨਾਈਆਂ, ਪ੍ਰਧਾਨ ਮੰਤਰੀ ਜਨ ਅÏਸ਼ਧੀ ਤਹਿਤ ਕੰਮ ਕਰ ਰਹੇ ਕੇਂਦਰਾਂ ਵਿੱਚ ਗੜ ਬੜੀਆਂ, ਪੰਜਾਬ ਫਾਰਮੇਸੀ ਕੌਂਸਲ ਵੱਲੋਂ ਫਾਰਮੇਸੀ ਰੀਨਿਊ ਵਿੱਚ ਰੁਕਾਵਟਾਂ ਆਦਿ ਵੱਖ ਵੱਖ ਸਮੱਸਿਆਵਾਂ ਤੇ ਬੈਠਕ ਵਿੱਚ ਲੰਬੀ ਵਿਚਾਰ ਚਰਚਾ ਕੀਤੀ ਗਈ | ਬੈਠਕ ਵਿੱਚ ਹੋਰਨਾਂ ਤੋਂ ਇਲਾਵਾ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਜੀ.ਐਸ. ਚਾਵਲਾ, ਅਮਰਦੀਪ ਸਿੰਘ, ਰਾਜੀਵ ਜੈਨ, ਰਜੀਵ ਕਪੂਰ, ਬਿਕਰਮ ਠਾਕੁਰ ਰਵਿੰਦਰ ਭਾਟੀਆ, ਜਗਤਾਰ ਸਿੰਘ ਅਤੇ ਹੋਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਕ੍ਰਾਂਤੀ ਦੀ ਬਦੌਲਤ ਪੰਜਾਬ ਨੂੰ ਦੇਸ਼ ਭਰ 'ਚੋਂ ਮਿਲਿਆ ਮੋਹਰੀ ਸਥਾਨ - ਸੰਘਾ <br/> ਅਗਲੀ ਖ਼ਬਰ ਮੋਕਸ਼ ਭੋਲਾ ਨੇ ਕਰਾਟੇ ਰਾਜ ਪੱਧਰੀ 'ਚ ਗੋਲਡ ਮੈਡਲ ਜਿੱਤਿਆ <br/>
Ad Position 24
No active advertisement