ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਕੇਂਦਰੀ ਵਿਦਿਆਲਿਆ ਸਲਾਈਟ ਵਿਖੇ ਦਾਖਲਾ ਜਾਗਰੂਕਤਾ ਮੇਲਾ ਭਲਕੇ <br/>

Ad Position 21
No active advertisement
ਅਜੀਤ ਡੈਸਕ 24-05-2026
ਲੌਂਗੋਵਾਲ, 23 ਮਈ (ਸ.ਸ. ਖੰਨਾ, ਵਿਨੋਦ) - ਭਾਰਤ ਸਰਕਾਰ ਵੱਲੋਂ ਚੱਲ ਰਹੀ ਡੀਮਡ ਯੂਨੀਵਰਸਿਟੀ ਸਲਾਈਟ ਵਿਖੇ ਚੱਲ ਰਹੀ ਵਿੱਦਿਅਕ ਸੰਸਥਾ ਕੇਂਦਰੀ ਵਿਦਿਆਲਿਆ ਸਲਾਈਟ ਵਿਖੇ 25 ਮਈ 2026 ਨੂੰ ਸਵੇਰੇ 10:30 ਵਜੇ ਸਲਾਈਟ ਕੈਂਪਸ ਵਿਖੇ ਇੱਕ ਦਾਖਲਾ ਜਾਗਰੂਕਤਾ ਮੇਲਾ ਲਗਾਇਆ ਜਾ ਰਿਹਾ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਪਿ੍ੰਸੀਪਲ ਹਰੀਹਰ ਯਾਦਵ ਨੇ ਦੱਸਿਆ ਜੋ ਮਾਪੇ ਆਪਣੇ ਬੱਚਿਆਂ ਨੂੰ ਸੈਸ਼ਨ 2026-27 ਲਈ ਗਿਆਰ੍ਹਵੀਂ ਜਮਾਤ ਵਿੱਚ ਦਾਖਲ ਕਰਵਾਉਣਾ ਚਾਹੁੰਦੇ ਹਨ ਅਤੇ ਜਿਹੜੇ ਵਿਦਿਆਰਥੀ ਸਕੂਲ ਸਾਇੰਸ (ਮੈਡੀਕਲ/ਗੈਰ-ਮੈਡੀਕਲ) ਅਤੇ ਕਾਮਰਸ ਸਟਰੀਮਾਂ ਵਿੱਚ ਦਾਖਲਾ ਲੈਣ ਦੇ ਚਾਹਵਾਨ ਉਨ੍ਹਾਂ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਇਸ ਗਰੁੱਪ ਵਿੱਚ ਸੀਮਤ ਸੀਟਾਂ ਹੀ ਉਪਲਬਧ ਹਨ | ਇਸ ਮੇਲੇ ਦੌਰਾਨ, ਵਿਦਿਆਰਥੀ ਅਤੇ ਮਾਪੇ ਦਾਖਲਾ ਪ੍ਰਕਿਰਿਆ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣਗੇ ਅਤੇ ਸਕੂਲ ਦੇ ਕੋਲ ਤਜਰਬੇਕਾਰ ਅਧਿਆਪਕ, ਪ੍ਰਯੋਗਸ਼ਾਲਾਵਾਂ, ਸਮਾਰਟ ਕਲਾਸ ਰੂਮ, ਆਈ.ਸੀ.ਟੀ-ਯੋਗ ਸਿਖਲਾਈ, ਖੇਡਾਂ, ਐਨ.ਸੀ.ਸੀ, ਅਨੁਕੂਲ ਵਾਤਾਵਰਨ ਅਤੇ ਸੰਪੂਰਨ ਵਿਕਾਸ ਦੇ ਮੌਕਿਆਂ ਸਮੇਤ ਸਕੂਲ ਦੀਆਂ ਸਹੂਲਤਾਂ ਦੀ ਆਪ ਪੜਚੋਲ ਕਰ ਸਕਦੇ ਹੋ | ਦਾਖ਼ਲੇ ਦੀ ਰਜਿਸਟਰੇਸ਼ਨ 1 ਜੂਨ 2026 ਤੱਕ ਰੱਖੀ ਗਈ ਹੈ | ਉਨ੍ਹਾਂ ਕਿਹਾ ਆਪਣੇ ਬੱਚਿਆਂ ਲਈ ਦਾਖਲਾ ਲੈਣ ਵਾਲੇ ਮਾਪਿਆਂ ਨੂੰ ਇਸ ਸਮਾਗਮ ਵਿੱਚ ਹਿੱਸਾ ਲੈਣ ਅਤੇ ਕੇਂਦਰੀ ਵਿਦਿਆਲਿਆ ਪਰਿਵਾਰ ਦਾ ਹਿੱਸਾ ਬਣਨ ਲਈ ਅਪੀਲ ਕੀਤੀ ਜਾਂਦੀ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦਾ ਵਫ਼ਦ ਡੀ. ਸੀ. ਨੂੰ ਮਿਲਿਆ <br/> ਅਗਲੀ ਖ਼ਬਰ ਸਿੱਖਿਆ ਕ੍ਰਾਂਤੀ ਦੀ ਬਦੌਲਤ ਪੰਜਾਬ ਨੂੰ ਦੇਸ਼ ਭਰ 'ਚੋਂ ਮਿਲਿਆ ਮੋਹਰੀ ਸਥਾਨ - ਸੰਘਾ <br/>
Ad Position 24
No active advertisement