ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਝੂੰਦਾਂ ਨੇ ਪ੍ਰਧਾਨ ਬਾਵਾ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ <br/>

Ad Position 21
No active advertisement
ਅਜੀਤ ਡੈਸਕ 24-05-2026
ਅਮਰਗੜ੍ਹ, 23 ਮਈ (ਪਵਿੱਤਰ ਸਿੰਘ) - ਨਗਰ ਪੰਚਾਇਤ ਅਮਰਗੜ੍ਹ ਦੇ 11 ਵਾਰਡਾਂ ਲਈ ਹੋ ਰਹੀ ਮਿੳਾੂਸੀਪਲ ਕੌਂਸਲਰਾਂ ਦੀ ਚੋਣ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ | ਵਾਰਡ ਨੰਬਰ ਦੋ ਤੋਂ ਚੋਣ ਲੜ ਰਹੇ ਨਗਰ ਪੰਚਾਇਤ ਅਮਰਗੜ੍ਹ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਬਾਵਾ, ਵਾਰਡ ਨੰਬਰ ਅੱਠ ਤੋਂ ਚੌਧਰੀ ਸੇਠੀ ਰਾਮ, ਵਾਰਡ ਨੰਬਰ ਛੇ ਤੋਂ ਅਮਰੀਕ ਸਿੰਘ ਗਿੱਲ ਦੀ ਚੋਣ ਮੁਹਿੰਮ ਨੂੰ ਅੱਗੇ ਤੋਰਦਿਆਂ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਵੱਲੋਂ ਚੋਣ ਜਲਸੇ ਕੀਤੇ ਗਏ | ਗਿਆਨੀ ਜੈਲ ਸਿੰਘ ਕਲੋਨੀ ਅਤੇ ਹਰਨਾਮਾ ਕਲੋਨੀ ਦੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਝੂੰਦਾਂ ਨੇ ਕਿਹਾ ਕਿ ਸਾਡੇ ਕਾਰਜਕਾਲ ਦੌਰਾਨ ਮਨਜਿੰਦਰ ਸਿੰਘ ਬਾਵਾ ਦੀ ਅਗਵਾਈ ਵਾਲੀ ਨਗਰ ਪੰਚਾਇਤ ਵੱਲੋਂ ਸ਼ਹਿਰ ਅੰਦਰ ਬੇਤਹਾਸ਼ਾ ਵਿਕਾਸ ਕਾਰਜ ਕਰਵਾਏ ਗਏ | ਉਨ੍ਹਾਂ ਕਿਹਾ ਕਿ ਜਿੱਥੇ ਸਾਡੇ ਕੌਂਸਲਰਾਂ ਨੇ ਤਨਦੇਹੀ ਅਤੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕੀਤੀ ਉਥੇ ਨਗਰ ਪੰਚਾਇਤ ਦੀ ਇਸ ਟਰਮ ਦੌਰਾਨ ਭਿ੍ਸ਼ਟਾਚਾਰ ਦਾ ਬੋਲਬਾਲਾ ਰਿਹਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ 26 ਮਈ ਨੂੰ 10 ਵਾਰਡਾਂ 'ਚੋਂ ਸਾਡੇ ਉਮੀਦਵਾਰਾਂ ਨੂੰ ਜਿਤਾਉਣ ਲਈ ਹਵਾਈ ਜਹਾਜ਼ ਦੇ ਚੋਣ ਨਿਸ਼ਾਨ 'ਤੇ ਮੋਹਰਾਂ ਲਗਾਈਆਂ ਜਾਣ ਅਤੇ ਵਾਰਡ ਨੰਬਰ 9 'ਚੋਂ ਚੋਣ ਲੜ ਰਹੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਬੱਗਾ ਨੂੰ ਜਿਤਾਉਣ ਲਈ ਹਾਥੀ ਦੇ ਚੋਣ ਨਿਸ਼ਾਨ ਤੇ ਮੋਹਰਾਂ ਲਗਾ ਕੇ ਸਾਡੇ ਉਮੀਦਵਾਰਾਂ ਨੂੰ ਸੇਵਾ ਦਾ ਮੌਕਾ ਦਿੱਤਾ ਜਾਵੇ | ਇਸ ਮੌਕੇ ਚੋਣ ਜਲਸਿਆਂ ਨੂੰ ਦੀਪਕ ਕੌੜਾ, ਮਨਜਿੰਦਰ ਸਿੰਘ ਬਾਵਾ ਅਧਿਆਪਕ ਆਗੂ ਕੁਲਵੰਤ ਸਿੰਘ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਜਸਵਿੰਦਰ ਸਿੰਘ ਦੱਦੀ, ਬਲਭੱਦਰ ਸਿੰਗਲਾ, ਪ੍ਰੇਮ ਚੰਦ ਕਪੂਰ, ਹਰਸ਼ ਸਿੰਗਲਾ, ਰਾਜੀਵ ਕੌੜਾ, ਮਲਕੀਤ ਸਿੰਘ, ਪਰਮਜੀਤ ਸਿੰਘ ਆੜਤੀ, ਸੰਦੀਪ ਕੌੜਾ, ਮਲਕੀਤ ਸਿੰਘ ਹਰਿੰਦਰ ਸਿੰਘ ਰਿੰਕੂ, ਸੁਰਜੀਤ ਸਿੰਘ ਧਾਲੀਵਾਲ, ਹਰਿੰਦਰ ਸਿੰਘ ਗਿੱਲ, ਹਰਜਿੰਦਰ ਬਿਰਲਾ, ਦਲਜੀਤ ਸਿੰਘ, ਦਰਸ਼ਨ ਸਿੰਘ, ਸੁਖਵਿੰਦਰ ਸਿੰਘ ਬੱਬੂ ਧਾਲੀਵਾਲ ਅਤੇ ਜਸਵਿੰਦਰ ਸਿੰਘ ਬਾਵਾ ਤੋਂ ਇਲਾਵਾ ਵੱਡੀ ਗਿਣਤੀ 'ਚ ਸਮਰਥਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜੱਸੀ ਮੰਨਵੀ ਵਲੋਂ ਅਕਾਲੀ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਗਸੀਰ ਸਿੰਘ ਗਾਂਧੀ ਨੂੰ ਭਾਰੀ ਸਮਰਥਨ <br/>
Ad Position 24
No active advertisement