ਸੰਗਰੂਰ, 28 ਮਈ (ਧੀਰਜ ਪਸ਼ੌਰੀਆ) - ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਵਰਤੀ ਗਈ ਸ਼ਬਦਾਵਲੀ ਦੀ ਚਾਰ ਚੁਫੇਰਿਓਾ ਨਿੰਦਾ ਕੀਤੀ ਜਾ ਰਹੀ ਹੈ | ਐਡਵੋਕੇਟ ਸੁਰਜੀਤ ਸਿੰਘ ਗਰੇਵਾਲ ਨੇ ਧੂਰੀ ਨਗਰ ਕੌਂਸਲ ਚੋਣਾਂ ਦੌਰਾਨ ਜ਼ਿਲੇ੍ਹ ਦੀ ਮਹਿਲਾ ਐਸ.ਐਸ.ਪੀ ਸਮੇਤ ਪੁਲਿਸ ਅਧਿਕਾਰੀਆਂ ਨੂੰ ਧਮਕਾਉਣ ਅਤੇ ਪੰਜਾਬ ਪੁਲਿਸ ਲਈ ਵਰਤੀ ਗਈ ਸ਼ਬਦਾਵਲੀ ਦੀ ਜ਼ੋਰਦਾਰ ਨਿੰਦਾ ਕਰਦਿਆਂ ਹੋਇਆ ਕਿਹਾ ਕਿ ਇਸ ਨਾਲ ਬਿੱਟੂ ਨੇ ਆਪਣੇ ਅਹੁਦੇ ਦਾ ਮਿਆਰ ਡੇਗਿਆ ਹੈ | ਕੇਂਦਰ ਸਰਕਾਰ ਵਿਚ ਇੱਕ ਜ਼ਿੰਮੇਵਾਰੀ ਮੰਤਰੀ ਵਲੋਂ ਅਪਣਾਇਆ ਗਿਆ ਵਤੀਰਾ ਬੇਹੱਦ ਸ਼ਰਮਨਾਕ ਅਤੇ ਨਿੰਦਨਯੋਗ ਹੈ, ਜੋ ਉਸ ਦੀ ਘਟੀਆ ਮਾਨਸਿਕਤਾ ਦਾ ਪ੍ਰਤੀਕ ਹੈ |