04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਕੀਤੂ ਖ਼ਿਲਾਫ਼ ਕੇਵਲ ਸਿੰਘ ਢਿੱਲੋਂ ਵਲੋਂ ਬੋਲੇ ਸ਼ਬਦਾਂ ਦੀ ਰੰਧਾਵਾ ਨੇ ਕੀਤੀ ਨਿਖੇਧੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਧੂਰੀ, 7 ਜੂਨ (ਲਖਵੀਰ ਸਿੰਘ ਧਾਂਦਰਾ) - ਪੰਜਾਬ ਪ੍ਰਧਾਨਗੀ ਦੇ ਗੁਮਾਨ 'ਚ ਕੇਵਲ ਸਿੰਘ ਢਿੱਲੋਂ ਨੂੰ ਅਕਾਲੀ ਆਗੂਆਂ ਪ੍ਰਤੀ ਮਾਣ ਮਰਿਆਦਾ ਰੱਖਣੀ ਚਾਹੀਦੀ ਸੀ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਧੂਰੀ ਦੇ ਇੰਚਾਰਜ ਰਣਜੀਤ ਸਿੰਘ ਰੰਧਾਵਾ ਕਾਤਰੋਂ ਕਰਦਿਆਂ ਕਿਹਾ ਕਿ ਬਰਨਾਲਾ ਦੇ ਮਰਹੂਮ ਅਕਾਲੀ ਆਗੂ ਮਲਕੀਤ ਸਿੰਘ ਕੀਤੂ, ਜਿਨ੍ਹਾਂ ਆਪਣੀ ਮਿਹਨਤ ਸਦਕਾ ਹਲਕਾ ਬਰਨਾਲਾ ਵਿਚ ਆਪਣਾ ਆਧਾਰ ਬਣਾਇਆ, ਉਹ ਵੱਖ-ਵੱਖ ਸੰਸਥਾਵਾਂ ਦੇ ਮੁਖੀ ਰਹੇ, ਉਨ੍ਹਾਂ ਦੇ ਹੁੰਦਿਆਂ ਕੋਈ ਵੀ ਆਗੂ, ਉਨ੍ਹਾਂ ਜਿੰਨਾ ਮਿਹਨਤੀ ਅਤੇ ਲੋਕ ਪੱਖੀ ਨਹੀਂ ਹੋਇਆ | ਰੰਧਾਵਾ ਕਾਤਰੋਂ ਨੇ ਕਿਹਾ ਕਿ ਮਲਕੀਤ ਸਿੰਘ ਕੀਤੂ ਨੇ ਆਟਾ ਦਾਲ ਸਕੀਮ ਅਧੀਨ ਲੋੜਵੰਦਾਂ ਨੂੰ ਆਪ ਆਟਾ ਵੰਡਣ, ਹਰ ਸਾਲ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਕਰਨ, ਕਪਾਲ ਮੋਚਨ ਵਿਖੇ ਲਗਾਤਾਰ ਲੰਗਰ ਚਲਾਉਣ, ਹਰ ਕੁੜੀ ਦੇ ਵਿਆਹ 'ਤੇ ਸ਼ਗਨ ਦੇਣ ਨੂੰ ਤੋਂ ਇਲਾਵਾ ਲੋੜਵੰਦ ਵਿਦਿਆਰਥੀਆਂ ਸਕੂਲ ਦਾ ਸਮਾਨ ਦੇਣ ਅਤੇ ਟਰੱਕ ਯੂਨੀਅਨ ਲਈ ਥਾਂ ਲੈ ਕੇ ਦੇਣ ਤੋਂ ਇਲਾਵਾ ਪੰਜਾਬ ਦੇ ਅਨੇਕਾਂ ਲੋੜਵੰਦਾਂ ਦੀ ਮਦਦ ਕੀਤੀ | ਉਨ੍ਹਾਂ ਕਿਹਾ ਕਿ ਅਮੀਰ ਘਰ ਵਿਚੋਂ ਆਏ, ਲੋਕਾਂ ਦੇ ਨਕਾਰੇ ਕੇਵਲ ਸਿੰਘ ਢਿੱਲੋਂ ਸਿਰਫ਼ ਵੱਡੀਆਂ ਗੱਲਾਂ ਹੀ ਕਰ ਸਕਦੇ ਹਨ, ਮਿਹਨਤ ਨਹੀਂ | ਉਨ੍ਹਾਂ ਸ: ਢਿੱਲੋਂ ਦੇ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਪ੍ਰਧਾਨਗੀ ਦੇ ਲਾਲਚ 'ਚ ਮਿਹਨਤੀ ਆਗੂ ਖ਼ਿਲਾਫ਼ ਬੋਲਣ ਦੀ ਨਿੰਦਾ ਕੀਤੀ | ਉਨ੍ਹਾਂ ਕਿਹਾ ਕੇਵਲ ਸਿੰਘ ਢਿੱਲੋਂ ਤੁਰੰਤ ਜਨਤਕ ਤੌਰ 'ਤੇ ਮੁਆਫ਼ੀ ਮੰਗਣ |


Ad Position 22
No active advertisement
ਪਿਛਲੀ ਖ਼ਬਰ ਬੀ.ਕੇ.ਯੂ. ਨੇ ਅਮਰਗੜ੍ਹ 'ਚ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਮਲੇਰਕੋਟਲਾ ਦੇ ਮੁੱਖ ਮਾਰਗਾਂ ਕੰਢੇ 'ਸੁੱਕੇ ਦਰੱਖ਼ਤ' ਦੇ ਰਹੇ ਹਾਦਸਿਆਂ ਨੂੰ ਸੱਦਾ <br/>
Ad Position 24