ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਨੇ ਸੇਵਾ ਮੁਕਤ ਚੀਫ਼ ਇੰਜੀਨੀਅਰ ਦੇ ਹੱਕ 'ਚ ਸੁਣਾਇਆ ਫੈਸਲਾ <br/>

Ad Position 21
No active advertisement
ਅਜੀਤ ਡੈਸਕ 14-06-2026
ਸੰਗਰੂਰ, 13 ਜੂਨ (ਧੀਰਜ ਪਸ਼ੌਰੀਆ) - ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਸੰਗਰੂਰ ਨੇ ਆਪਣੇ ਇੱਕ ਫ਼ੈਸਲੇ ਰਾਹੀਂ ਐਚ.ਡੀ.ਐਫ.ਸੀ. ਇਰਗੋ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ ਨੂੰ ਹੁਕਮ ਕੀਤਾ ਹੈ ਕਿ ਉਹ ਸ਼ਿਕਾਇਤਕਰਤਾ ਨੂੰ ਇਲਾਜ 'ਤੇ ਆਏ ਖ਼ਰਚੇ ਦੇ ਬਿੱਲ ਨੂੰ ਵਿਆਜ ਸਮੇਤ ਅਦਾ ਕਰੇ | ਸ਼ਿਕਾਇਤ ਮੁਤਾਬਿਕ ਬਸੰਤ ਕੁਮਾਰ ਜਿੰਦਲ ਸੇਵਾ ਮੁਕਤ ਚੀਫ਼ ਇੰਜੀਨੀਅਰ ਪੀ.ਐਸ.ਪੀ.ਸੀ.ਐਲ. ਨੇ ਸ਼ਿਕਾਇਤ ਕੀਤੀ ਸੀ ਕਿ ਕਿ ਉਸ ਨੇ ਉਪਰੋਕਤ ਇੰਸ਼ੋਰੈਂਸ ਕੰਪਨੀ ਦੀ ਹੈਲਥ ਪਾਲਿਸੀ ਲਈ ਹੋਈ ਹੈ | ਇਸੇ ਦੌਰਾਨ 05 ਜੂਨ 2023 ਨੂੰ ਉਸ ਨੂੰ ਅਚਾਨਕ ਹੀ ਸਾਹ ਲੈਣ 'ਚ ਤਕਲੀਫ਼ ਹੋਣ ਕਾਰਨ ਡੀ.ਐਮ.ਸੀ. ਹਾਰਟ ਇੰਸਟੀਚਿਊਟ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਅਪਰੇਸ਼ਨ ਕੀਤਾ ਗਿਆ ਅਤੇ 12 ਜੂਨ ਨੂੰ ਉਸ ਨੂੰ ਛੁੱਟੀ ਮਿਲ ਗਈ | ਇਲਾਜ 'ਤੇ ਆਏ ਖ਼ਰਚ 834283 ਰੁਪਏ 'ਚੋਂ 688976 ਰੁਪਏ ਦਾ ਕਲੇਮ ਆਪਣੇ ਵਿਭਾਗ 'ਚੋਂ ਲੈਣ ਤੋਂ ਬਾਅਦ ਉਸ ਨੇ ਬਾਕੀ 145847 ਰੁਪਏ ਦਾ ਕਲੇਮ ਲੈਣ ਲਈ ਉਸ ਨੇ ਇੰਸ਼ੋਰੈਂਸ ਕੰਪਨੀ ਕੋਲ ਪਹੁੰਚ ਕੀਤੀ ਪਰ ਇੰਸ਼ੋਰੈਂਸ ਕੰਪਨੀ ਨੇ ਟਾਲ ਮਟੋਲ ਕਰਦਿਆਂ ਉਸ ਨੂੰ ਕਲੇਮ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਆਪਣੇ ਵਕੀਲ ਰਾਹੀਂ ਜ਼ਿਲ੍ਹਾ ਖਪਤਕਾਰ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ, ਜਿੱਥੇ ਸੁਣਵਾਈ ਮੁਕੰਮਲ ਹੋਣ 'ਤੇ ਕਮਿਸ਼ਨ ਦੇ ਪ੍ਰਧਾਨ ਜੋਤ ਨਿਰੰਜਨ ਸਿੰਘ ਗਿੱਲ, ਮੈਂਬਰ ਸਾਰਿਤਾ ਗਰਗ ਅਤੇ ਮੈਂਬਰ ਕੰਵਲਜੀਤ ਸਿੰਘ ਨੇ ਆਪਣੇ ਸੰਯੁਕਤ ਫ਼ੈਸਲੇ ਰਾਹੀਂ ਬੀਮਾ ਕੰਪਨੀ ਨੂੰ ਹੁਕਮ ਦਿੱਤਾ ਹੈ ਕਿ ਉਹ ਸ਼ਿਕਾਇਤ ਕਰਤਾ ਨੂੰ 145847 ਰੁਪਏ ਸਮੇਤ 7 ਪ੍ਰਤੀਸ਼ਤ ਸਾਲਾਨਾ ਵਿਆਜ ਨਾਲ ਅਦਾ ਕਰੇ | ਇਸ ਤੋਂ ਇਲਾਵਾ 15 ਹਜ਼ਾਰ ਰੁਪਏ ਮਾਨਸਿਕ ਪ੍ਰੇਸ਼ਾਨੀ ਅਤੇ 10 ਹਜ਼ਾਰ ਰੁਪਏ ਵਕੀਲ ਦਾ ਖਰਚਾ ਵੀ ਅਦਾ ਕਰੇ |

Ad Position 22
No active advertisement
ਪਿਛਲੀ ਖ਼ਬਰ 15 ਗ੍ਰਾਮ ਚਿੱਟੇ ਸਮੇਤ ਦੋ ਕਾਬੂ ਅਗਲੀ ਖ਼ਬਰ ਸਬ ਡਵੀਜ਼ਨ ਬੰਗਾ 'ਚ ਬਿਜਲੀ ਦੇ ਖੰਬੇ ਟੁੱਟੇ, ਪ੍ਰਭਾਵਿਤ ਹੋਏ ਫੀਡਰ ਬਹਾਲ ਕਰਨ ਦਾ ਕੰਮ ਜਾਰੀ <br/>
Ad Position 24
No active advertisement