03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਜ਼ਿਲ੍ਹਾ ਮਲੇਰਕੋਟਲਾ ਦੇ ਵੱਡੀ ਗਿਣਤੀ 'ਚ ਥਾਣਾ ਮੁਖੀਆਂ ਦੇ ਤਬਾਦਲੇ

Ad Position 21
No active advertisement
ਅਜੀਤ ਡੈਸਕ 16-06-2026
ਮਲੇਰਕੋਟਲਾ, 15 ਜੂਨ (ਮਨਜਿੰਦਰ ਸਿੰਘ ਸਰੌਦ) - ਜ਼ਿਲ੍ਹਾ ਮਲੇਰਕੋਟਲਾ ਦੇ ਪੁਲਿਸ ਮੁਖੀ ਗੁਰਮੀਤ ਸਿੰਘ ਵਲੋਂ ਜ਼ਿਲ੍ਹੇ ਭਰ ਦੇ ਅੰਦਰ ਥਾਣਾ ਮੁਖੀਆਂ ਦੇ ਵੱਡੀ ਗਿਣਤੀ 'ਚ ਤਬਾਦਲੇ ਕਰਦਿਆਂ ਉਨ੍ਹਾਂ ਨੂੰ ਬਦਲਵੀਂਆਂ ਥਾਵਾਂ 'ਤੇ ਭੇਜ ਦਿੱਤਾ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਅਹਿਮਦਗੜ੍ਹ ਦੇ ਮੁਖੀ ਗੁਰਪ੍ਰੀਤ ਕੌਰ ਨੂੰ ਥਾਣਾ ਮੁਖੀ ਅਮਰਗੜ੍ਹ, ਪੁਲਿਸ ਲਾਈਨ ਮਲੇਰਕੋਟਲਾ ਤੋਂ ਸਬ ਇੰਸਪੈਕਟਰ ਜਗਸੀਰ ਸਿੰਘ ਨੂੰ ਥਾਣਾ ਸਦਰ ਅਹਿਮਦਗੜ੍ਹ, ਸਿਟੀ 1 ਮਲੇਰਕੋਟਲਾ ਦੇ ਥਾਣਾ ਮੁਖੀ ਦਲਜੀਤ ਸਿੰਘ ਗਿੱਲ ਨੂੰ ਥਾਣਾ ਮੁਖੀ ਸੰਦੌੜ, ਥਾਣਾ ਮੁਖੀ ਅਮਰਗੜ੍ਹ ਬਲਜੀਤ ਸਿੰਘ ਨੂੰ ਸਿਟੀ 2 ਮਲੇਰਕੋਟਲਾ, ਥਾਣਾ ਸੰਦੌੜ ਦੇ ਮੁਖੀ ਜਾਗਰ ਸਿੰਘ ਨੂੰ ਈ.ਓ. ਵਿੰਗ ਮਲੇਰਕੋਟਲਾ, ਸਿਟੀ ਥਾਣਾ 2 ਮਲੇਰਕੋਟਲਾ ਤੋਂ ਥਾਣਾ ਮੁਖੀ ਦਰਸ਼ਨ ਸਿੰਘ ਨੂੰ ਥਾਣਾ ਮੁਖੀ ਸਿਟੀ 1 ਲਗਾਇਆ ਗਿਆ ਹੈ | ਇਸੇ ਤਰ੍ਹਾਂ ਜੌੜੇਪੁਲ ਚੌਂਕੀ ਦੇ ਇੰਚਾਰਜ ਹਰਜਿੰਦਰ ਸਿੰਘ ਨੂੰ ਹਿੰਮਤਾਣਾ ਚੌਂਕੀ ਦਾ ਇੰਚਾਰਜ ਤੇ ਕੁਲਵੀਰ ਸਿੰਘ ਨੂੰ ਹਿੰਮਤਾਣਾ ਚੌਂਕੀ ਤੋਂ ਬਦਲ ਕੇ ਜੌੜੇਪੁਲ ਚੌਂਕੀ ਦਾ ਇੰਚਾਰਜ ਲਗਾ ਦਿੱਤਾ ਗਿਆ | ਇਸ ਤੋਂ ਇਲਾਵਾ ਕੁੱਝ ਹੋਰ ਪੁਲਿਸ ਮੁਲਾਜ਼ਮਾਂ ਦੀਆਂ ਬਦਲੀਆਂ ਵੀ ਕੀਤੀਆਂ ਗਈਆਂ ਹਨ | ਸਬੰਧਿਤ ਥਾਣਾ ਮੁਖੀਆਂ ਨੇ ਆਪੋ-ਆਪਣੇ ਅਹੁਦਿਆਂ ਨੂੰ ਸੰਭਾਲ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਮਜ਼ਦੂਰ ਮੁਕਤੀ ਮੋਰਚੇ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ <br/> ਅਗਲੀ ਖ਼ਬਰ ਐਸ.ਡੀ.ਐਮ. ਅਤੇ ਓ.ਐਸ.ਡੀ. ਨੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ <br/>
Ad Position 24
No active advertisement