ਸੰਗਰੂਰ, 15 ਜੂਨ (ਦਮਨਜੀਤ ਸਿੰਘ) - ਭਾਰਤੀ ਜਨਤਾ ਪਾਰਟੀ ਦੇ ਬੁੱਧੀ ਜੀਵੀ ਸੈੱਲ ਵਲੋਂ ਭਾਰਤ ਸਰਕਾਰ ਦੇ 12 ਸਾਲਾਂ ਦੇ ਕਾਰਜਕਾਲ ਦੌਰਾਨ ਜੋ ਵੀ ਦੇਸ਼ ਵਿੱਚ ਵਿਕਾਸ ਹੋਇਆ, ਉਸ ਵਿਸ਼ੇ 'ਤੇ ਚਰਚਾ ਕੀਤੀ ਗਈ | ਪੰਜਾਬ ਭਾਜਪਾ ਦੀ ਉੱਚ ਲੀਡਰਸ਼ਿਪ ਅਤੇ ਬੁੱਧੀ ਜੀਵੀ ਸੈੱਲ ਦੇ ਸਟੇਟ ਕਨਵੀਨਰ ਪ੍ਰਵੀਨ ਕੁਮਾਰ ਭਾਰਦਵਾਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਬੁੱਧੀਜੀਵੀ ਸੈੱਲ ਸੰਗਰੂਰ ਦੇ ਮੈਂਬਰਾਂ ਨੇ ਇਕੱਠੇ ਹੋ ਕੇ ਬੁੱਧੀ ਜੀਵੀਸੈੱਲ ਦੇ ਸਟੇਟ ਕੋਰ ਗਰੁੱਪ ਮੈਂਬਰ ਅਤੇ ਜੌਨ ਇੰਚਾਰਜ ਕਿ੍ਸ਼ਨ ਗੋਪਾਲ 'ਕਰਵਲ' ਦੇ ਦਿਸ਼ਾ ਨਿਰਦੇਸ਼ਾਂ ਹੇਠ ਮੰਦਿਰ ਵਿੱਚ ਪ੍ਰਧਾਨ ਮੰਤਰੀ ਦੀ ਤੰਦਰੁਸਤੀ ਲਈ ਪ੍ਰਾਰਥਨਾ ਕੀਤੀ ਅਤੇ ਭਾਰਤ ਸਰਕਾਰ ਵਲੋਂ ਜੋ 12 ਸਾਲਾਂ ਦੇ ਕਾਰਜਕਾਲ ਦੌਰਾਨ ਦੇਸ਼ ਵਿੱਚ ਵਿਕਾਸ ਹੋਇਆ, ਉਸ ਵਿਸ਼ੇ 'ਤੇ ਚਰਚਾ ਕੀਤੀ ਗਈ ਅਤੇ ਮੋਦੀ ਦੀ ਵਿਚਾਰਧਾਰਾ ਨੂੰ ਅਪਣਾਉਣ ਦਾ ਸੱਦਾ ਦਿੱਤਾ ਇਸ ਉਪਰੰਤ ਲੱਡੂ ਵੀ ਵੰਡੇ ਗਏ | ਕਿ੍ਸ਼ਨ ਗੋਪਾਲ ਨੇ ਸਾਰੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਨੇ ਦੇਸ਼ ਦੇ ਲੋਕਾਂ ਲਈ ਜੋ ਸੁਵਿਧਾਵਾਂ ਦਿੱਤੀਆਂ ਹਨ, ਸਾਨੂੰ ਸਾਰਿਆਂ ਨੂੰ ਮਿਲ ਕੇ ਉਨ੍ਹਾਂ ਸੁਵਿਧਾਵਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ 2027 ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦਾ ਸੁਪਨਾ ਪੂਰਾ ਹੋ ਸਕੇ | ਇਸ ਤੋਂ ਇਲਾਵਾ ਬੁੱਧੀਜੀਵੀ ਸੈੱਲ ਦੇ ਸਟੇਟ ਕੋਰ ਗਰੁੱਪ ਮੈਂਬਰ ਸ੍ਰੀ ਜਗਦੇਵ ਸ਼ਰਮਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਬੁੱਧੀ ਜੀਵੀਸੈੱਲ ਦੇ ਲੋਕ ਸਭਾ ਹਲਕਾ ਕਨਵੀਨਰ ਜਗਮੋਹਨ ਠਾਕੁਰ ਨੇ ਵੀ ਮੋਦੀ ਦੀ ਵਿਚਾਰਧਾਰਾ ਨੂੰ ਸਮਝਣ ਦਾ ਅਤੇ ਲੋਕਾਂ ਤੱਕ ਪਹੁੰਚਾਉਣ ਦਾ ਸੁਝਾਅ ਦਿੱਤਾ | ਇਸ ਤੋਂ ਇਲਾਵਾ ਬੁੱਧੀ ਜੀਵੀ ਸੈੱਲ ਦੇ ਮੈਂਬਰਾਂ ਸਾਹਿਲ ਕੁਮਾਰ, ਪਰਮਜੀਤ ਕੁਮਾਰ ਵਸ਼ਿਸ਼ਟ, ਤਜਿੰਦਰ ਗੋਇਲ, ਖੁਸ਼ਵਿੰਦਰ ਕੁਮਾਰ ਜੋਸ਼ੀ, ਸ਼੍ਰੀ ਗੁਰਦੇਵ ਸਿੰਘ ਅਤੇ ਹੋਰ ਸਾਥੀਆਂ ਨੇ ਵੀ ਦੇਸ਼ ਦੇ ਵਿਕਾਸ ਲਈ ਮੋਦੀ ਸਰਕਾਰ ਦੀ ਪ੍ਰਸੰਸਾ ਕੀਤੀ ਅਤੇ ਮੋਦੀ ਦੀ ਵਿਚਾਰਧਾਰਾ ਨਾਲ ਮਿਲ ਕੇ ਚੱਲਣ ਦਾ ਵਾਅਦਾ ਕੀਤਾ |