ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਸੰਗਰੂਰ ਦਾ ਛੋਟਾ ਹਾਕੀ ਗਰਾਊਂਡ ਤਰਸ ਰਿਹੈ ਵੱਡਾ ਹੋਣ ਲਈ

Ad Position 21
No active advertisement
ਅਜੀਤ ਡੈਸਕ 20-06-2026

ਸੰਗਰੂਰ, 19 ਜੂਨ (ਸੁਖਵਿੰਦਰ ਸਿੰਘ ਫੁੱਲ)� ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿਚ 2010 ਤੋਂ ਸ਼ੁਰੂ ਹੋਇਆ ਸਿਕਸਰ ਸਾਈਡ ਹਾਕੀ ਸਟੇਡੀਅਮ ਆਪਣੇ ਵੱਡੇ ਹੋਣ ਦੀ ਲੰਬੇ ਸਮੇਂ ਤੋਂ ਉਡੀਕ ਕਰ ਰਿਹਾ ਹੈ। 2010 ਤੋਂ ਪਹਿਲਾਂ ਇੱਥੇ ਜਿਮਨਾਸਟਿਕ ਗਰਾਊਂਡ ਸੀ ਪਰ ਉਸ ਸਮੇਂ ਇਸ ਜਿਮਨਾਸਟਿਕ ਗਰਾਊਂਡ ਨੂੰ ਨਵੀਂ ਜਗ੍ਹਾ ਦੇ ਕੇ ਇੱਥੇ ਮਿੰਨੀ ਹਾਕੀ ਸਟੇਡੀਅਮ (ਸਿਕਸਰ ਸਾਈਡ) ਦਾ ਆਰੰਭ ਕੀਤਾ ਗਿਆ। ਤਤਕਾਲੀਨ ਮੈਂਬਰ ਪਾਰਲੀਮੈਂਟ ਸੁਖਦੇਵ ਸਿੰਘ ਢੀਂਡਸਾ ਨੇ ਇਸ ਕਾਰਜ ਲਈ ਆਪਣੇ ਅਖਤਿਆਰੀ ਫੰਡ ਵਿਚੋਂ 5 ਲੱਖ ਰੁਪਏ ਦਿੱਤੇ ਜਿਸ ਨਾਲ ਸ਼ੁਰੂ ਹੋਇਆ ਇਹ ਕਾਰਜ ਪੈਸਿਆਂ ਦਾ ਘਾਟ ਕਾਰਨ ਅਧੂਰਾ ਰਹਿ ਗਿਆ। ਇਸ ਗੱਲ ਦਾ ਪਤਾ ਤਤਕਾਲੀਨ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਲੱਗਿਆ ਤਾਂ ਉਨ੍ਹਾਂ ਨੇ ਅਧੂਰਾ ਕੰਮ ਪੂਰਾ ਕਰਨ ਲਈ 2 ਲੱਖ ਰੁਪਏ ਦੇ ਦਿੱਤੇ। ਕੰਮ ਫੇਰ ਵੀ ਪੂਰਾ ਨਾ ਹੋਇਆ ਤਾਂ ਤਤਕਾਲੀਨ ਡਿਪਟੀ ਕਮਿਸ਼ਨਰ ਡਾ. ਹਰਕੇਸ ਸਿੰਘ ਸਿੱਧੂ ਨੇ ਆਪਣਾ ਅਧਿਕਾਰ ਵਰਤਦਿਆਂ ਸਬੰਧਤ ਵਿਭਾਗ ਨੂੰ ਕਹਿ ਕੇ ਇਹ ਕਾਰਜ ਪੂਰਾ ਕਰਵਾ ਦਿੱਤਾ। ਐਸਟੋਟਰਫ (ਬਨਾਉਟੀ ਘਾਹ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਪਾਸ ਪਿਆ ਸੀ ਜੋ ਯੂਨੀਵਰਸਿਟੀ ਨੇ ਨਵਾਂ ਟਰਫ ਮਿਲਣ ਕਾਰਨ ਲਾਹ ਕੇ ਰੱਖ ਦਿੱਤਾ ਸੀ। ਉਹ ਟਰਫ ਇੱਥੇ ਲਿਆਂਦਾ ਗਿਆ ਜੋ ਕਈ ਸਾਲ ਚੱਲਿਆ ਪਰ ਆਖਰ ਨੂੰ ਬੇਕਾਰ ਹੋ ਗਿਆ। ਹਾਕੀ ਸਿੱਖਿਆਰਥੀਆਂ ਨੂੰ ਕੋਚਿੰਗ ਦੇ ਰਹੇ ਜਸਵਿੰਦਰ ਸਿੰਘ ਲਾਲੀ ਦੀ ਹਿੰਮਤ ਨਾਲ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚ ਹੋਈ ਅਤੇ ਇਸ ਸਿਕਸਰ ਸਾਈਡ ਗਰਾਊਂਡ ਦੀ ਦਸ਼ਾ ਬਦਲ ਗਈ। ਅੱਜ ਇਸ ਖੂਬਸੂਰਤ ਗਰਾਊਂਡ ਵਿਚ ਜਸਵਿੰਦਰ ਸਿੰਘ ਲਾਲੀ ਅਤੇ ਉਨ੍ਹਾਂ ਦੇ ਸਾਥੀਆਂ ਤੋਂ ਹਰ ਰੋਜ਼ ਇੱਕ ਸੋ ਦੇ ਕਰੀਬ ਸਿੱਖਿਆਰਥੀ ਬੱਚੇ ਹਾਕੀ ਦੀ ਕੋਚਿੰਗ ਲੈ ਰਹੇ ਹਨ। ਲਾਲੀ ਨੇ ਦੱਸਿਆ ਕਿ ਇਸ ਗਰਾਊਂਡ ਤੋਂ ਕੋਚਿੰਗ ਲੈ ਕੇ ਨਿਕਲੇ 70-80 ਖਿਡਾਰੀ ਰਾਸ਼ਟਰੀ ਪੱਧਰ ਉੱਤੇ ਪਹੁੰਚਣ ਪਿੱਛੋਂ ਵੱਖ ਵੱਖ ਵਿਭਾਗਾਂ ਵਿਚ ਨੌਕਰੀ ਹਾਸਲ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹੁਣ ਲੋੜ ਪੂਰੇ ਹਾਕੀ ਗਰਾਊਂਡ ਦੀ ਹੈ। ਉਨ੍ਹਾਂ ਕਿਹਾ ਕਿ ਸੁਨਾਮ ਵਿਚ ਹਾਕੀ ਦਾ ਪੂਰਾ ਗਰਾਊਂਡ ਬਣ ਰਿਹਾ ਹੈ ਜੋ ਬਹੁਤ ਚੰਗੀ ਗੱਲ ਹੈ ਪਰ ਜ਼ਿਲ੍ਹਾ ਹੈੱਡਕੁਆਰਟਰ ਉੱਤੇ ਵੱਡੇ ਹਾਕੀ ਗਰਾਊਂਡ ਦੀ ਅਣਹੌਂਦ ਖਿਡਾਰੀਆਂ ਨੂੰ ਰੜਕ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਤਿੰਨ ਦਿਨਾਂ ਲਈ ਸੁਨਾਮ ਦੇ ਸਰਾਫਾ ਬਾਜ਼ਾਰ ਰਹਿਣਗੇ ਬੰਦ ਅਗਲੀ ਖ਼ਬਰ ਧੂਰੀ ਵਿਖੇ ਵਪਾਰੀਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਕੀਤੀ ਬੈਠਕ
Ad Position 24
No active advertisement