01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਪੈਨਸ਼ਨਰ ਜੁਆਇੰਟ ਫਰੰਟ ਵਲੋਂ ਸੂਬਾ ਪੱਧਰ ‘ਤੇ ਸੰਘਰਸ਼ ਵਿੱਢਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 20-06-2026

ਸੰਗਰੂਰ, 19 ਜੂਨ (ਚੌਧਰੀ ਨੰਦ ਲਾਲ ਗਾਂਧੀ)- ਸਥਾਨਕ ਤਹਿਸੀਲ ਕੰਪਲੈਕਸ ਵਿਖੇ ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਰਾਜ ਕੁਮਾਰ ਅਰੋੜਾ ਜੋ ਕਿ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਜਿਲਾ ਸੰਗਰੂਰ ਦੇ ਪ੍ਰਧਾਨ ਹਨ, ਨੇ ਕਿਹਾ ਕਿ ਪੰਜਾਬ ਸਰਕਾਰ ਦੇ ਪੈਨਸ਼ਨਰ ਵਿਰੋਧੀ ਰਵੱਈਏ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਗੌਰਮਿੰਟ ਪੈਨਸ਼ਨਰ ਜੁਆਇੰਟ ਫਰੰਟ ਵੱਲੋ ਜਲੰਧਰ ਦੇ ਦੇਸ਼ ਭਗਤ ਹਾਲ ਵਿੱਚ ਸੂਬਾ ਪੱਧਰੀ ਚੇਤਨਾ ਕਨਵੈਨਸ਼ਨ ਕੀਤੀ ਗਈ। ਜਿਸ ਵਿੱਚ ਪੰਜਾਬ ਦੇ ਕੋਨ-ਕੋਨੇ ਤੋ ਵੱਡੀ ਗਿਣਤੀ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਪੈਨਸ਼ਨਰ ਜੁਆਇੰਟ ਫਰੰਟ ਪੰਜਾਬ ਸਰਕਾਰ ਵਿਰੁੱਧ ਰੋਸ ਅਤੇ ਖੇਦ ਵਿੱਚ ਹੈ ਕਿਉਕਿ ਪੰਜਾਬ ਸਰਕਾਰ ਨੇ 1 ਜਨਵਰੀ 2016 ਤੋ ਪਹਿਲਾਂ ਪੰਜਾਬ ਦੇ ਪੈਨਸ਼ਨਰਾਂ ਨਾਲ 6ਵੇ ਪੇ ਕਮਿਸ਼ਨ ਦੇ ਨਾਮ ਤੇ ਧੋਖਾ ਕੀਤਾ ਹੈ। ਪੈਨਸ਼ਨ ਸੋਧ ਦੀ ਸਿਫਾਰਸ਼ ਕੀਤੀ ਕੋਈ ਵੀ ਮੱਦ ਪੈਨਸ਼ਨਰਾਂ ਤੇ ਲਾਗੂ ਨਹੀ ਕੀਤੀ ਗਈ। ਮਹਿੰਗਾਈ ਭੱਤਾ 42 ਪ੍ਰਤੀਸ਼ਤ ਦੀ ਬਜਾਏ 60 ਪ੍ਰਤੀਸ਼ਤ ਦੇਣ ਲਈ ਤਿਆਰ ਨਹੀ ਹੈ। ਬਾਕੀ ਮੰਗਾਂ ਨੂੰ ਵੀ ਨਹੀ ਵਿਚਾਰਿਆ ਜਾ ਰਿਹਾ। ਇਸ ਬੇਰਹਿਮ ਘੁਮੰਡੀ, ਹੈਕੜਬਾਜ, ਧੋਖੇਬਾਜ ਅਤੇ ਪੈਨਸ਼ਨਰ ਵਿਰੋਧੀ ਸਰਕਾਰ ਨੂੰ ਸਬਕ ਸਿਖਾਉਣ ਲਈ ਸੰਗਰੂਰ ਵਿਖੇ 29 ਜੁਲਾਈ ਨੂੰ ਇੱਕ ਲਾਮਿਸਾਲ ਮਹਾ ਰੈਲੀ ਕੀਤੀ ਜਾਵੇਗੀ। ਜਿਸ ਵਿੱਚ ਸਰਕਾਰ ਦੀਆਂ ਨੀਤੀਆਂ ਦਾ ਪਰਦਾਫਾਸ਼ ਕੀਤਾ ਜਾਵੇਗਾ। ਸ੍ਰੀ ਅਰੋੜਾ ਨੇ ਦੱਸਿਆ ਕਿ ਸੂਬਾ ਪੱਧਰੀ ਕਨਵੈਨਸ਼ਨ ਵਿੱਚ ਸੰਗਰੂਰ ਜਿਲੇ ਨਾਲ ਸੰਬੰਧਤ ਯੂਨਿਟਾਂ ਦੇ ਅਹੁਦੇਦਾਰ ਜਿਨਾਂ ਵਿੱਚ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਜੱਸੀ, ਚੇਅਰਮੈਨ ਜੰਟ ਸਿੰਘ ਭੁੱਲਰ (ਸੋਹੀਆਂ), ਜਨਰਲ ਸਕੱਤਰ ਅਵਿਨਾਸ਼ ਸ਼ਰਮਾ, ਜਿਲਾ ਪ੍ਰਧਾਨ ਰਾਜ ਕੁਮਾਰ ਅਰੋੜਾ, ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਵਿੱਤ ਸਕੱਤਰ ਕਰਨੈਲ ਸਿੰਘ ਸੇਖੋ, ਭਵਾਨੀਗੜ ਦੇ ਪ੍ਰਧਾਨ ਸਤਨਾਮ ਸਿੰਘ ਸੰਧੂ, ਮਾਸਟਰ ਹਰਮੇਲ ਸਿੰਘ, ਮਾਸਟਰ ਲਛਮਣ ਸਿੰੰਘ, ਥਾਣੇਦਾਰ ਰੁਲਦੂ ਰਾਮ, ਸੁਨਾਮ ਤੋ ਸਕੱਤਰ ਚੇਤ ਰਾਮ ਢਿੱਲੋ, ਗਿਰਧਾਰੀ ਲਾਲ ਜਿੰਦਲ, ਚਮਕੌਰ ਸਿੰਘ ਸਿੱਧੂ, ਬਹਾਦਰ ਸਿੰਘ, ਧੂਰੀ ਤੋ ਪ੍ਰਧਾਨ ਸੁਖਦੇਵ ਸ਼ਰਮਾ, ਅਮਰਜੀਤ ਸਿੰਘ ਸਕੱਤਰ, ਦਰਸ਼ਨ ਸਿੰਘ ਧਾਂਦਰਾ, ਰਾਮ ਸਰੂਪ, ਕਰਮਜੀਤ ਸਿੰਘ, ਰਾਮ ਲਾਲ, ਗੁਲਜਾਰ ਸਿੰਘ, ਬਲਦੇਵ ਸਿੰਘ ਧਾਂਦਰਾ, ਰੂਬਲ ਬੇਨੜਾ, ਰਤਨ ਭੰਡਾਰੀ, ਬਹਾਦਰ ਸਿੰਘ ਮਾਨਾ, ਦਿੜਬਾ ਪ੍ਰਧਾਨ ਦਰਸ਼ਨ ਸਿੰਘ ਰੋਗਲਾ, ਜਨਰਲ ਸਕੱਤਰ ਕਸ਼ਮੀਰ ਸਿੰਘ ਰੋੜੇਵਾਲ, ਸਕੱਤਰ ਜਨਰਲ ਗੁਰਮੇਲ ਸਿੰਘ ਖਨਾਲ, ਜਸਪਾਲ ਸਿੰਘ ਪਾਲਾ ਆਦਿ ਵੱਲੋ ਸ਼ਿਰਕਤ ਕੀਤੀ ਗਈ। ਇਸੇ ਤਰ੍ਹਾਂ ਲਹਿਰਾਗਾਗਾ ਦੇ ਪ੍ਰਧਾਨ ਜਰਨੈਲ ਸਿੰਘ, ਅਮਰਗੜ ਦੇ ਪ੍ਰਧਾਨ ਰਜਿੰਦਰ ਸਿੰਘ ਸਲਾਰ, ਸ਼ੇਰਪੁਰ ਦੇ ਪ੍ਰਧਾਨ ਵੇਦ ਸਿੰਘ ਸੰਧੂ, ਮੂਨਕ ਦੇ ਪ੍ਰਧਾਨ ਮੇਘ ਸਿੰਘ ਵੱਲੋ ਆਪਣੀ-ਆਪਣੀ ਯੂਨਿਟਾਂ ਵਿੱਚ ਪੰਜਾਬ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ ਕਰਕੇ ਸਰਕਾਰ ਦੀ ਮੁਲਾਜਮਾਂ ਅਤੇ ਪੈਨਸ਼ਨਰਾਂ ਵਿਰੋਧੀ ਨੀਤੀ ਦੀ ਨਿਖੇਦੀ ਕੀਤੀ ਗਈ। ਜਿਲਾ ਪ੍ਰਧਾਨ ਰਾਜ ਕੁਮਾਰ ਅਰੋੜਾ, ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਵਿੱਤ ਸਕੱਤਰ ਕਰਨੈਲ ਸਿੰਘ ਸੇਖੋ, ਸੰਗਰੂਰ ਯੂਨਿਟ ਦੇ ਪ੍ਰਧਾਨ ਭੁਪਿੰਦਰ ਸਿੰਘ ਜੱਸੀ, ਚੇਅਰਮੈਨ ਜੰਟ ਸਿੰਘ ਭੁੱਲਰ (ਸੋਹੀਆਂ), ਜਨਰਲ ਸਕੱਤਰ ਅਵਿਨਾਸ਼ ਸ਼ਰਮਾ ਨੇ ਕਿਹਾ ਕਿ ਸੰਗਰੂਰ ਵਿੱਚ ਹੋਣ ਵਾਲੀ ਮਹਾਂ ਰੈਲੀ ਲਾਮਿਸਾਲ ਹੋਵੇਗੀ। ਜਿਹੜੀ ਕਿ ਸਰਕਾਰ ਦੀਆਂ ਜੜਾਂ ਹਿਲਾ ਦੇਵੇਗੀ। ਉਨ੍ਹਾਂ ਕਿਹਾ ਕਿ ਜਲਦੀ ਹੀ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਜਿਲਾ ਪੱਧਰੀ ਸਮੂਹ ਪ੍ਰਧਾਨ, ਸਕੱਤਰ ਅਤੇ ਅਹੁਦੇਦਾਰਾਂ ਦੀ ਮੀਟਿੰਗ ਸੱਦ ਕੇ ਰੈਲੀ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾਣਗੀਆਂ।

Ad Position 22
No active advertisement
ਪਿਛਲੀ ਖ਼ਬਰ ਮਿਡ-ਡੇ-ਮੀਲ ਵਰਕਰਾਂ ਵਲੋਂ ਮੰਗਾਂ ਨੂੰ ਲੈ ਕੇ ਮਿੰਨੀ ਸਕੱਤਰੇਤ ਸਾਹਮਣੇ ਜ਼ਿਲ੍ਹਾ ਪੱਧਰੀ ਰੋਸ ਰੈਲੀ 1 ਜੁਲਾਈ ਤੋਂ ਖਾਣਾ... ਅਗਲੀ ਖ਼ਬਰ ਸੰਗਰੂਰ ਵਿਚ ਅੰਤਰਰਾਸ਼ਟਰੀ ਪੱਧਰ ਦੇ ਸਵਿਮਿੰਗ ਪੂਲ ਦਾ ਉਦਘਾਟਨ ਕਰਨਗੇ ਮੁੱਖ ਮੰਤਰੀ� ਭਰਾਜ
Ad Position 24
No active advertisement