01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਮੁੱਖ ਮੰਤਰੀ ਭਗਵੰਤ ਮਾਨ ਦੀ ਵਧਦੀ ਲੋਕਪ੍ਰਿਯਤਾ ਕਾਰਨ ਅਕਾਲੀ ਦਲ ਬਖਲਾਹਟ ‘ਚ - ਡਾ. ਮਿੰਕੂ ਜਵੰਧਾ

Ad Position 21
No active advertisement
ਅਜੀਤ ਡੈਸਕ 21-06-2026
ਸੰਗਰੂਰ, 20 ਜੂਨ (ਧੀਰਜ ਪਸ਼ੌਰੀਆ) - ਡਿਜੀਟਲ ਯੁੱਗ ਵਿੱਚ ਤਕਨੀਕ ਦੀ ਦੁਰਵਰਤੋਂ ਕਰ ਕੇ ਕਿਸੇ ਦੇ ਕਿਰਦਾਰ ‘ਤੇ ਚਿੱਕੜ ਉਛਾਲਣਾ ਕਿੰਨਾ ਆਸਾਨ ਹੋ ਗਿਆ ਹੈ, ਇਸ ਦੀ ਤਾਜ਼ਾ ਮਿਸਾਲ ਪੰਜਾਬ ਦੀ ਸਿਆਸਤ ਵਿੱਚ ਦੇਖਣ ਨੂੰ ਮਿਲੀ ਹੈ। ਇਹ ਪ੍ਰਗਟਾਵਾ ਕਰਦਿਆਂ ਇਨਫੋਕੈਟ ਪੰਜਾਬ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਜਵੰਦਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਲਗਾਤਾਰ ਵੱਧ ਰਹੀ ਲੋਕਪ੍ਰਿਯਤਾ ਦੇ ਕਾਰਨ ਅਤੇ ਸ਼੍ਰੋਮਣੀ ਅਕਾਲੀ ਦਲ (ਬ)ਦੀ 2027 ਦੀਆਂ ਚੋਣਾਂ ਵਿੱਚ ਹੋਣ ਵਾਲੀ ਹਾਰ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਖਲਾਹਟ ਵਿੱਚ ਹਨ, ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਅਕਸ ਨੂੰ ਸਿਆਸੀ ਤੌਰ ‘ਤੇ ਡੂੰਘੀ ਸੱਟ ਮਾਰਨ ਦੀ ਨੀਅਤ ਨਾਲ ਲਗਾਤਾਰ ਸਾਜਿਸ਼ਾਂ ਰਚ ਰਹੇ ਹਨ । ਡਾ ਮਿੰਕੂ ਜਵੰਧਾ ਨੇ ਕਿਹਾ ਕਿ ਜਿਸ ਵੀਡੀ� ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀ� ਕਿਹਾ ਜਾ ਰਿਹਾ ਹੈ। ਉਸ ਦੇ ਕਰੀਬ 1,191 ਵਿਗਿਆਨਕ ਜਾਂਚ ਮਾਪਦੰਡਾਂ ਅਤੇ ਦੇਸ਼ ਦੀਆਂ ਦੋ ਉੱਚ-ਪੱਧਰੀ ਸੁਤੰਤਰ ਫੋਰੈਂਸਿਕ ਲੈਬਾਰਟਰੀਆਂ ਦੀਆਂ ਅਧਿਕਾਰਤ ਰਿਪੋਰਟਾਂ ਨੇ ਹੁਣ ਇਹ ਪੂਰੀ ਤਰ੍ਹਾਂ ਅਤੇ ਕਾਨੂੰਨੀ ਤੌਰ ‘ਤੇ ਸਾਫ਼ ਕਰ ਦਿੱਤਾ ਹੈ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀ� ਵਿੱਚ ਦਿਖਾਈ ਦੇ ਰਿਹਾ ਵਿਅਕਤੀ ਮੁੱਖ ਮੰਤਰੀ ਭਗਵੰਤ ਮਾਨ ਹੈ ਹੀ ਨਹੀਂ ।
Ad Position 22
No active advertisement
ਪਿਛਲੀ ਖ਼ਬਰ ਪਿੰਡ ਮੂੰਮ ਵਿਖੇ ਬਾਬਾ ਪ੍ਰਕਾਸ਼ ਮੁਨੀ ਦੀ ਯਾਦ ‘ਚ ਸਾਲਾਨਾ ਧਾਰਮਿਕ ਸਮਾਗਮ 25 ਨੂੰ ਅਗਲੀ ਖ਼ਬਰ ਮਾਵਾਂ - ਧੀਆਂ ਸਤਿਕਾਰ ਯੋਜਨਾ ਸਰਕਾਰ ਦਾ ਇੱਕ ਇਤਿਹਾਸਿਕ ਕਦਮ - ਈਲਵਾਲ
Ad Position 24
No active advertisement