ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਹਜ਼ਰਤ ਇਮਾਮ ਹੁਸੈਨ ਦੀ ਕੁਰਬਾਨੀ ਨੂੰ ਯਾਦ ਕਰਕੇ ਸੋਗ ਵਜੋਂ ਹਜ਼ਾਰਾਂ ਦੀ ਗਿਣਤੀ ’ਚ ਸ਼ੀਆ ਭਾਈਚਾਰੇ ਦੇ ਲੋਕਾਂ ਨੇ ਇਕੱਠੇ ਹੋਕੇ ਮਾਤਮੀ ਜਲੂਸ ਕੱਢਿਆ

Ad Position 21
No active advertisement
ਅਜੀਤ ਡੈਸਕ 27-06-2026

ਮਲੇਰਕੋਟਲਾ, 26 ਜੂਨ (ਮੁਹੰਮਦ ਹਨੀਫ਼ ਥਿੰਦ)-ਪੈਗ਼ੰਬਰ ਹਜ਼ਰਤ ਮੁਹੰਮਦ (ਸੱਲ.) ਸਾਹਿਬ ਜੀ ਦੇ ਦੋਹਤੇ, ਸ਼ੇਰ-ਏ-ਖ਼ੁਦਾ ਹਜ਼ਰਤ ਅਲੀ (ਰਜ਼ੀ.) ‘ਤੇ ਹਜ਼ਰਤ ਬੀਬੀ ਫ਼ਾਤਿਮਾ ਜ਼ਾਹਰਾ (ਰਜ਼ੀ.) ਅਨਹਾ ਜੀ ਦੇ ਬੇਟੇ ਹਜ਼ਰਤ ਇਮਾਮ ਹੁਸੈਨ (ਰਜ਼ੀ.) ਨੂੰ ਕਰਬਲਾ ਦੇ ਮੈਦਾਨ ਵਿਚ ਪਿਆਸੇ ਅਤੇ ਭੁੱਖਣ-ਭਾਣੇ ਬੜੀ ਬੇਰਹਿਮੀ ਨਾਲ਼ ਯਜੀਦ ਦੇ ਕੁਕਰਮੀ ਸ਼ਾਸਨ ਨੇ 72 ਲੋਕਾਂ ਨੂੰ ਸ਼ਹੀਦ ਕਰ ਦਿੱਤਾ ਸੀ। ਜਿਸਨੂੰ ਲੈ ਕੇ ਹਰ ਸਾਲ ਸ਼ੀਆ ਭਾਈਚਾਰੇ ਵਲੋਂ ਤਾਜ਼ੀਆ ਕੱਢਕੇ ਸੋਗ ਵਜੋਂ ਮਾਤਮ ਕਰਦੇ ਹੋਏ ਜ਼ੰਜ਼ੀਰਾਂ ਵਿਚ ਜਕੜ ਅਤੇ ਕੋਲਿਆਂ ਦੀ ਅੱਗ ਤੇ ਚੱਲਕੇ ਮਾਤਮ ਕੀਤਾ ਜਾਂਦਾ ਹੈ। ਜ਼ਿਲ੍ਹਾ ਮਲੇਰਕੋਟਲਾ ਵਿਖੇ ਅੱਜ ਸ਼ੀਆ ਭਾਈਚਾਰੇ ਵਲੋਂ ਇਮਾਮਬਾੜਾ ਖੋਜਗਾਨ ਤੋਂ ਤਾਜ਼ੀਆ ਕੱਢਦੇ ਹੋਏ ਮਾਤਮ ਕਰਦਿਆਂ ਸੰਗਤ ਬੱਸ ਸਟੈਂਡ ਨੇੜੇ ਬਣੇ ਕਰਬਲਾ ਵਿਖੇ ਪੁੱਜੀ। ਇਸ ਮੌਕੇ ਜ਼ਿਲ੍ਹਾ ਮਲੇਰਕੋਟਲਾ ਦੇ ਪੁਲਿਸ ਮੁਖੀ ਸਰਦਾਰ ਗੁਰਮੀਤ ਸਿੰਘ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਅਜੀਤ ਨਾਲ਼ ਗੱਲਬਾਤ ਕਰਦਿਆਂ ਕਿਹਾ ਕਿ ਹਜ਼ਰਤ ਇਮਾਮ ਹੁਸੈਨ ਜੀ ਨੇ ਉਸ ਸਮੇਂ ਯਜ਼ੀਦ ਦੇ ਕੁਕਰਮੀ ਸ਼ਾਸਨ ਖ਼ਿਲਾਫ਼ ਹੱਕ-ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਿਆਂ ਕਿਹਾ ਸੀ ਕਿ ਯਜ਼ੀਦ ਦਾ ਰਾਜ ਇਨਸਾਫ਼, ਸੱਚਾਈ ਅਤੇ ਇਸਲਾਮੀ ਅਸੂਲਾਂ ਦੇ ਵਿਰੁੱਧ ਸੀ ਅਤੇ ਮੁਹੱਰਮ ਦੀ 10 ਤਾਰੀਖ਼ (ਆਸ਼ੂਰਾ) ਨੂੰ ਹਜ਼ਰਤ ਇਮਾਮ ਹੁਸੈਨ ਜੀ ਅਤੇ ਉਨ੍ਹਾਂ ਦੇ ਸਾਥੀਆਂ ਦਾ ਇਕ ਵੱਡੀ ਫੌਜ ਨਾਲ ਮੁਕਾਬਲਾ ਹੋਇਆ। ਪਾਣੀ ਦੀ ਸਪਲਾਈ ਤੱਕ ਵੀ ਰੋਕ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਕਰਬਲਾ ਦੀ ਇਹ ਘਟਨਾ ਅੱਜ ਵੀ ਦੁਨੀਆ ਭਰ ਦੇ ਮੁਸਲਮਾਨਾਂ, ਖ਼ਾਸ ਕਰਕੇ ਸ਼ੀਆ ਭਾਈਚਾਰੇ ਲਈ, ਜ਼ੁਲਮ ਦੇ ਵਿਰੁੱਧ ਡਟ ਕੇ ਖੜ੍ਹੇ ਹੋਣ, ਇਨਸਾਫ਼, ਸੱਚਾਈ, ਕੁਰਬਾਨੀ ਅਤੇ ਅਡੋਲ ਹੌਸਲੇ ਦੀ ਪ੍ਰਤੀਕ ਮੰਨੀ ਜਾਂਦੀ ਹੈ। ਉਹਨਾਂ ਕਿਹਾ ਕਿ ਹਜ਼ਰਤ ਇਮਾਮ ਹੁਸੈਨ (ਰਜ਼ੀ.) ਨੇ ਆਪਣੇ ਨਾਨਾ ਜਾਨ ਪੈਗ਼ੰਬਰ ਹਜ਼ਰਤ ਮੁਹੰਮਦ ਸਾਹਿਬ ਅਤੇ ਆਪਣੇ ਵੱਡ-ਵਡੇਰਿਆਂ ਦੀਆਂ ਪਰੰਪਰਾਵਾਂ ਨੂੰ ਕਾਇਮ ਰੱਖਦਿਆਂ ਆਪਣੇ ਸਾਥੀਆਂ ਸਮੇਤ ਕੁਰਬਾਨੀ ਤੱਕ ਦੇ ਦਿੱਤੀ ਸੀ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਨੇ ਤਾਜ਼ੀਏ ਦੇ ਦਰਸ਼ਨ ਦੀਦਾਰੇ ਕਰਦਿਆਂ ਸ਼ੀਆ ਅਤੇ ਮੁਸਲਿਮ ਭਾਈਚਾਰੇ ਨਾਲ ਸੋਗ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਨੂੰ ਹਜ਼ਰਤ ਹੁਸੈਨ ਦੀਆਂ ਸਿੱਖਿਆਵਾਂ ਤੇ ਚੱਲਣ ਲਈ ਪ੍ਰਣ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਇਕ ਚੰਗੇ ਅਤੇ ਪਰਮਾਤਮਾ ਦੇ ਨੇਕ ਬੰਦੇ ਬਣ ਸਕਦੇ। ਇਸ ਮੌਕੇ ਡੀ.ਐੱਸ.ਪੀ. ਡਾਕਟਰ ਮਾਨਵਜੀਤ ਸਿੰਘ ਸਿੱਧੂ, ਇੰਸਪੈਕਟਰ ਦਰਸ਼ਨ ਸਿੰਘ ਥਾਣਾ ਸਿਟੀ-1 ਦੇ ਮੁੱਖ ਅਫਸਰ, ਜ਼ਿਲ੍ਹਾ ਟਰੈਫਿਕ ਇੰਚਾਰਜ ਸਬ-ਇੰਸਪੈਕਟਰ ਹਰਭਜਨ ਸਿੰਘ ਤੋਂ ਇਲਾਵਾ ਸ਼ੇਖ਼ ਕਰਾਰ ਹੁਸੈਨ, ਸਗੀਰ ਹੁਸੈਨ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ‘ਚ ਸ਼ੀਆ ਭਾਈਚਾਰੇ ਦੇ ਮਰਦਾਂ ਅਤੇ ਔਰਤਾਂ ਨੇ ਇਸ ਮਾਤਮੀ ਜਲੂਸ ਵਿਚ ਸ਼ਿਰਕਤ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ।

Ad Position 22
No active advertisement
ਪਿਛਲੀ ਖ਼ਬਰ ਨੰਬਰਦਾਰਾਂ ਦਾ ਮਾਣ ਭੱਤਾ ਵਧਾਉਣ ਲਈ ਜਲਦ ਕੀਤੀ ਜਾਵੇਗੀ ਬੈਠਕ-ਭਗਵੰਤ ਮਾਨ ਅਗਲੀ ਖ਼ਬਰ ਗਰਮੀ ਰੁੱਤ ਦਾ ਮੇਵਾ - ਜਾਮਣ
Ad Position 24
No active advertisement