ਬੁੱਲ੍ਹ ਸਾਡੇ ਨੇ ਰੰਗੇ ਹੋਏ, ਰੰਗੇ ਜਿਵੇਂ ਲਲਾਰੀ ਨੇ,
ਪਰ ਅੱਜ ਤਾਂ ਸਾਡੇ ਨਾਲ ਕੀਤੀ, ਇਹ ਗੱਲ ਜਾਮਣ ਪਿਆਰੀ ਨੇ,
ਜਾਮਣ ਖਾਵੇ, ਰੰਗ ਚੜ੍ਹ ਜਾਵੇ, ਰੰਗ ਜਾਮਣੀ ਕਹਿੰਦੇ ਨੇ,
ਕੱਪੜੇ ਉੱਤੇ ਧੱਬੇ ਇਹਦੇ, ਮਰਿਆ ਵੀ ਨਾ ਲਹਿੰਦੇ ਨੇ।
ਹਾੜ੍ਹ-ਸਾਉਣ ਵਿਚ ਜਾਮਣ ਪੱਕੇ ਉੱਤੇ ਕਾਲਾ ਰੰਗ ਦਿਖੇ,
ਮੋਟੀ-ਮੋਟੀ ਜਾਮਣ ਵਿਚੋਂ ਮਿੱਠੀ-ਮਿੱਠੀ ਖੰਡ ਰਿਸੇ ।
ਮਿੱਠੀ-ਮਿੱਠੀ ਖੰਡ ਇਸ ਦੇ ਅੰਦਰ ਠੰਢ ਪਾਉਂਦੀ ਹੈ,
ਤਿੱਖੀ ਤਿੱਖੀ ਗਰਮੀ ਦੇ ਵਿਚ ਸਾਡੀ ਪਿਆਸ ਬਝਾਉਂਦੀ ਹੈ ।
ਕਹਿੰਦੇ ਨੇ ਜੇ ਜਾਮਣ ਜਾਮਣ ਖਾਈਏ ਗਰਮੀ ਸਾਰੀ ਕੱਢ ਦਿੰਦੀ,
ਕਈ ਰੋਗਾਂ ਦਾ ਜਾਮਣ ਪਿਆਰੀ ਮੂਲੋਂ ਫਾਹਾਂ ਵੱਢ ਦਿੰਦੀ ।
ਗਰਮੀ ਦੀ ਰੁੱਤ ਦਾ ਇਹ ਮੇਵਾ ਅੱਜ ਵੀ ਲੱਭਣ ਜਾਵਾਂਗੇ,
ਨਹਿਰ ਕਿਨਾਰੇ ਜਾਮਣ ਪੱਕੀ, 'ਸੁਰਜੀਤ' ਇਕੱਠੇ ਖਾਵਾਂਗੇ ।
-ਸੁਰਜੀਤ ਸਿੰਘ ਮਰਜਾਰਾ
ਗੁਰੂ ਕੀ ਨਗਰੀ ਮੰਡੀ ਗੋਬਿੰਦਗੜ੍ਹ। ਮੋਬਾਈਲ : 95927-27087
ਗਰਮੀ ਰੁੱਤ ਦਾ ਮੇਵਾ - ਜਾਮਣ
ਅਜੀਤ ਡੈਸਕ
27-06-2026