ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਭਾਰਤ 'ਚ ਯੂਨੈਸਕੋ ਦਾ ਪਹਿਲਾ ਤੇ ਸਭ ਤੋਂ ਵੱਡਾ ਜੀਵਮੰਡਲ 'ਨੀਲਗਿਰੀ'

Ad Position 21
No active advertisement
ਅਜੀਤ ਡੈਸਕ 11-07-2026

ਦੱਖਣੀ ਭਾਰਤ ਦੇ ਪੱਛਮੀ ਘਾਟ ਤੇ ਪੂਰਬੀ ਘਾਟ ਦੇ ਵਿਚਾਲੇ ਦੀਆਂ ਨੀਲਗਿਰੀ ਪਹਾੜੀਆਂ ਵਿਖੇ ਸਥਿਤ ਨੀਲਗਿਰੀ ਜੀਵਮੰਡਲ ਰਾਖਵਾਂ ਖੇਤਰ (©}&{}r} 2}osphere Reserves) ਯੂਨੈੱਸਕੋ ਦਾ ਭਾਰਤ ਵਿਚ ਪਹਿਲਾ ਅਤੇ ਸਭ ਤੋਂ ਵੱਡਾ ਜੀਵਮੰਡਲ ਹੈ। ਇਸ ਨੂੰ ਸਾਲ 2000 ਵਿਚ ਯੂਨੈੱਸਕੋ ਦੀ ਵਿਸ਼ਵ ਵਿਰਾਸਤੀ ਲੜੀ ਵਿਚ ਸ਼ਾਮਿਲ ਕੀਤਾ ਗਿਆ ਸੀ। ਤਿੰਨ ਰਾਜਾਂ ਤਾਮਿਲਨਾਡੂ, ਕੇਰਲਾ ਅਤੇ ਕਰਨਾਟਕਾ ਦੇ 5520 ਵਰਗ ਕਿਲੋਮੀਟਰ ਖੇਤਰ ਵਿਚ ਫੈਲਿਆ ਇਹ ਜੀਵਮੰਡਲ ਦੁਨੀਆ ਭਰ ਦੀਆਂ ਜੰਗਲੀ ਪ੍ਰਜਾਤੀਆਂ ਦੀ ਸਾਂਭ-ਸੰਭਾਲ ਦੇ ਖੇਤਰ ਵਿਚ ਵਿਸ਼ੇਸ਼ ਥਾਂ ਰੱਖਦਾ ਹੈ। ਇਹ ਦੁਨੀਆ ਭਰ ਦੇ ਰੁੱਖਾਂ ਤੇ ਜੀਵ-ਜੰਤੂਆਂ ਦੀਆਂ ਵਿਲੱਖਣ ਪ੍ਰਜਾਤੀਆਂ ਦਾ ਵੱਡਾ ਸੋਮਾ ਹੈ। ਕਈ ਜੰਤੂ ਅਤੇ ਰੁੱਖ ਤਾਂ ਅਜਿਹੇ ਹਨ ਜੋ ਦੁਨੀਆ ਭਰ ਵਿਚ ਸਿਰਫ ਇੱਥੇ ਹੀ ਮਿਲਦੇ ਹਨ। ਇੱਥੇ ਅਨੇਕਾਂ ਮਨੁੱਖੀ ਕਬੀਲੇ ਵੀ ਰਹਿੰਦੇ ਹਨ, ਜਿਨ੍ਹਾਂ ਵਿਚੋਂ ਕੁਝ ਦੇ ਨਾਂਅ ਹਨ ਜਿਵੇਂ ਟੋਡਾ, ਕੋਟਾਸ, ਇਰੂਲਾ, ਕੁਰੁੰਬਾ, ਪਾਨੀਆ, ਅਡੀਆਨ, ਅਲਾਰ ਅਤੇ ਮਲਿਆਨ ਆਦਿ। ਨੀਲਗਿਰੀ ਵਿਚ ਮਿਲਣ ਵਾਲੀਆਂ 3700 ਪੌਦਾ ਪ੍ਰਜਾਤੀਆਂ ਵਿਚੋਂ 200 ਪ੍ਰਜਾਤੀਆਂ ਔਸ਼ਧੀ ਗੁਣਾਂ ਨਾਲ ਭਰਪੂਰ ਹਨ। ਇਸ ਜੰਗਲ ਦੇ ਸੰਘਣੇ ਰੁੱਖਾਂ ਦੇ ਸਮੂਹ ਨੂੰ ਸ਼ੋਲਾ ਜੰਗਲ (Sho&a forest) ਆਖਦੇ ਹਨ। 'ਸ਼ੋਲਾ' ਤਮਿਲ ਭਾਸ਼ਾ ਤੋਂ ਲਿਆ ਗਿਆ ਸ਼ਬਦ ਹੈ ਜਿਸ ਦਾ ਅਰਥ ਹੈ 'ਰੁੱਖਾਂ ਦਾ ਸਮੂਹ'। ਇੱਥੇ ਮਿਲਣ ਵਾਲੀਆਂ ਜੰਤੂਆਂ ਦੀਆਂ ਪ੍ਰਜਾਤੀਆਂ ਵਿਚ 370 ਕਿਸਮ ਦੇ ਪੰਛੀ, 39 ਕਿਸਮ ਦੀਆਂ ਮੱਛੀਆਂ, 80 ਪ੍ਰਜਾਤੀਆਂ ਦੇ ਰੀਂਗਣ ਵਾਲੇ ਪ੍ਰਾਣੀ, 100 ਕਿਸਮ ਦੇ ਥਣਧਾਰੀ ਪ੍ਰਾਣੀ ਆਦਿ ਸ਼ਾਮਿਲ ਹਨ। ਥਣਧਾਰੀ ਪ੍ਰਾਣੀਆਂ ਵਿਚ ਬੰਗਾਲ ਟਾਈਗਰ, ਭਾਰਤੀ ਚੀਤੇ, ਸਾਂਭਰ, ਰਿੱਛ, ਚਾਰ ਸਿੰਗਾਂ ਵਾਲੇ ਹਿਰਨ, ਲੰਗੂਰ, ਕਾਲੇ ਮਿਰਗ, ਸੁਨਹਿਰੀ ਗਿੱਦੜ ਅਤੇ ਜੰਗਲੀ ਬਲਦ ਆਦਿ ਸ਼ਾਮਿਲ ਹਨ।
ਨੀਲਗਿਰੀ ਜੀਵਮੰਡਲ ਵਿਚ ਅਨੇਕਾਂ ਕੌਮੀ ਪਾਰਕ (©at}ona& park) ਅਤੇ ਵਣਜੀਵ ਸੁਰੱਖਿਅਤ ਖੇਤਰ (W}&d&}fe Sanctuar}es) ਹਨ। ਮਸ਼ਹੂਰ ਕੌਮੀ ਪਾਰਕ ਜਿਵੇਂ ਬਾਂਦੀਪੁਰ ਕੌਮੀ ਪਾਰਕ (ਕਰਨਾਟਕ), ਨਗਰਹੋਲ ਕੌਮੀ ਪਾਰਕ (ਕਰਨਾਟਕ), ਮੁਦੁਮਲਾਈ ਕੌਮੀ ਪਾਰਕ (ਤਾਮਿਲਨਾਡੂ), ਮੁਕੁਰੁਥੀ ਕੌਮੀ ਪਾਰਕ (ਤਾਮਿਲਨਾਡੂ) ਅਤੇ ਸਾਇਲੈਂਟ ਵੈਲੀ ਕੌਮੀ ਪਾਰਕ (ਕੇਰਲਾ) ਨੀਲਗਿਰੀ ਦਾ ਹੀ ਹਿੱਸਾ ਹਨ। ਇਨ੍ਹਾਂ ਤੋਂ ਇਲਾਵਾ ਜੰਗਲੀ ਜੀਵਾਂ ਦੀਆਂ ਅਨੇਕਾਂ ਸ਼ਰਨਥਲੀਆਂ (Sanctuar}es) ਨੀਲਗਿਰੀ ਜੀਵਮੰਡਲ ਵਿਚ ਮੌਜੂਦ ਹਨ ਜਿਵੇਂ ਸਥਿਆਮੰਗਲਮ ਟਾਈਗਰ ਰਿਜ਼ਰਵ ਸ਼ਰਨਥਲੀ, ਵਾਇਨਾਡ ਸ਼ਰਨਥਲੀ, ਅਰਾਲਮ ਸ਼ਰਨਥਲੀ ਆਦਿ।
ਨੀਲਗਿਰੀ ਦੀ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਦੱਖਣੀ ਭਾਰਤ ਦੀਆਂ ਅਨੇਕਾਂ ਨਦੀਆਂ ਇਸ ਵਿਚੋਂ ਨਿਕਲਦੀਆਂ ਹਨ। ਜਿਵੇਂ ਕਵੇਰੀ ਦਰਿਆ ਦੀ ਸਹਾਇਕ ਭਵਾਨੀ ਨਦੀ ਤੇ ਮੋਆਰ ਦਰਿਆ, ਚਲਿਆਰ ਦਰਿਆ, ਪਿਕਾਰਾ ਦਰਿਆ, ਸਿਗੂਰ ਦਰਿਆ ਅਤੇ ਪੰਡਿਆਰ ਆਦਿ ਦਰਿਆਵਾਂ ਦੇ ਪਾਣੀ ਦਾ ਸਰੋਤ ਨੀਲਗਿਰੀ ਹੀ ਹੈ।
ਨੀਲਗਿਰੀ ਦੀਆਂ ਕੁੱਝ ਵਿਸ਼ੇਸ਼ਤਾਵਾਂ ਹਨ ਜਿਵੇਂ ਇਹ ਪੱਛਮੀ ਘਾਟ ਅਤੇ ਪੂਰਬੀ ਘਾਟ ਨੂੰ ਮਿਲਾਉਣ ਵਾਲੇ ਤਿਕੋਣੇ ਪਠਾਰ ਉੱਤੇ ਸਥਿਤ ਹੈ ਇਸ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਦਾ ਨਾਂਅ ਦੋਡਾਬੇਟਾ ਹੈ ਜੋ ਕਿ 2637 ਮੀਟਰ ਉੱਚੀ ਹੈ। ਨੀਲਗਿਰੀ ਦਾ ਨਾਂਅ ਇਸ ਪਹਾੜੀ ਉੱਤੇ ਮਿਲਣ ਵਾਲੇ ਜਾਮਨੀ-ਨੀਲੇ ਰੰਗ ਦੇ ਕੁਰਿੰਜੀ ਦੇ ਫੁੱਲਾਂ ਤੋਂ ਲਿਆ ਗਿਆ ਹੈ। ਜਨਵਰੀ ਤੋਂ ਮਈ ਮਹੀਨਿਆਂ ਦਰਮਿਆਨ ਖਿੜਨ ਵਾਲੇ ਇਹ ਫੁੱਲ ਸਮੁੱਚੇ ਪਹਾੜ ਨੂੰ ਨੀਲੇ ਰੰਗ ਵਿਚ ਤਬਦੀਲ ਕਰ ਦਿੰਦੇ ਹਨ ਭਾਵ ਕਿ ਇਨ੍ਹਾਂ ਦਿਨਾਂ ਵਿਚ ਇਹ ਪਹਾੜ ਪੂਰੇ ਦਾ ਪੂਰਾ ਨੀਲਾ ਹੀ ਨਜ਼ਰ ਆਉਂਦਾ ਹੈ। ਨੀਲਗਿਰੀ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ ਨੀਲ ਭਾਵ ਨੀਲਾ ਅਤੇ ਗਿਰੀ ਭਾਵ ਪਹਾੜ।
-ਸੇਵਾ ਮੁਕਤ ਲੈਕਚਰਾਰ,
ਚੰਦਰ ਨਗਰ, ਬਟਾਲਾ।
ਮੋਬਾਈਲ : 62842-20595

Ad Position 22
No active advertisement
ਪਿਛਲੀ ਖ਼ਬਰ ਰੁੱਖਾਂ ਦੇ ਸੁਖ ਅਗਲੀ ਖ਼ਬਰ ਭਾਰਤ ਦਾ ਆਖ਼ਰੀ ਰੇਲਵੇ ਸਟੇਸ਼ਨ ਕਿਹੜਾ ਹੈ?
Ad Position 24
No active advertisement