ਖੁੱਲ੍ਹ ਗਏ ਸਕੂਲ ਮੁੜ ਆ ਗਈਆਂ ਰੌਣਕਾਂ,
ਇਮਾਰਤਾਂ 'ਚ ਛਾ ਗਈਆਂ ਰੌਣਕਾਂ,
ਕੋਈ ਗਿਆ ਨਾਨਕੇ ਤੇ ਕੋਈ ਭੂਆ ਕੋਲ ਸੀ,
ਇਕ ਦੂਜੇ ਨਾਲ ਭੇਤ ਰਹੇ ਸਭ ਖੋਲ੍ਹ ਸੀ,
ਮਾਮੇ ਮਾਸੀਆਂ ਦੇ ਫੇਰਾ ਪਾ ਗਈਆਂ ਰੌਣਕਾਂ,
ਖੁੱਲ੍ਹ ਗਏ ਸਕੂਲ...।
ਕਈਆਂ ਘਰ ਬੈਠ ਕੇ ਬਿਤਾਈਆਂ ਖੂਬ ਛੁੱਟੀਆਂ,
ਘੁੰਮ ਫਿਰ ਯਾਰਾਂ ਨਾਲ ਮੌਜਾਂ ਬਹੁਤ ਲੁੱਟੀਆਂ,
ਕੀਮਤੀ ਕਈ ਪਲਾਂ ਨੂੰ ਗਵਾ ਗਈਆਂ ਰੌਣਕਾਂ,
ਖੁੱਲ੍ਹ ਗਏ...।
ਕੈਂਪਾਂ ਵਿਚ ਜਾ ਕੇ ਕਈਆਂ ਨਵਾਂ ਕੁਝ ਸਿੱਖਿਆ,
ਨਵਿਆਂ ਢੰਗਾਂ ਦੇ ਨਾਲ ਪੜ੍ਹਿਆ ਤੇ ਲਿਖਿਆ,
ਮੌਕਿਆਂ ਦਾ ਲਾਭ ਵੀ ਉਠਾ ਗਈਆਂ ਰੌਣਕਾਂ
ਖੁੱਲ੍ਹ ਗਏ...।
ਬੱਚਿਆਂ ਦੇ ਆਉਣ ਨਾਲ ਮਹਿਕ ਪਏ ਸਕੂਲ ਨੇ,
ਹੋਏ ਜੋ ਬੇਜਾਨ ਉਹ ਸਹਿਕ ਪਏ ਸਕੂਲ ਨੇ,
'ਚੋਹਲੇ' ਕੋਲ ਗੀਤ ਲਿਖਾ ਗਈਆਂ ਰੌਣਕਾਂ,
ਖੁੱਲ੍ਹ ਗਏ...।
-1348/17/1, ਗਲੀ ਨੰ: 8, ਹੈਬੋਵਾਲ ਖੁਰਦ (ਲੁਧਿਆਣਾ)। ਮੋਬਾ. : 94631-92719
ਬਾਲ ਗੀਤ ਆ ਗਈਆਂ ਰੌਣਕਾਂ * ਰਮੇਸ਼ ਬੰਗਾ ਚੋਹਲਾ
ਅਜੀਤ ਡੈਸਕ
11-07-2026