ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਰੁੱਖ ਲਗਾਓ

Ad Position 21
No active advertisement
ਅਜੀਤ ਡੈਸਕ 04-07-2026

 ਰੁੱਖ ਨੇ ਬੱਚਿਓ ਜਾਨ ਅਸਾਡੀ

ਇਨ੍ਹਾਂ ਨਾਲ ਹੀ ਸ਼ਾਨ ਅਸਾਡੀ।

ਨਾ ਰਹੇ ਰੁੱਖ, ਨਹੀਂ ਅਸਾਂ ਵੀ ਰਹਿਣਾ,
ਮੰਨ ਲਓ ਹੀਰਿਓ ਸਾਡਾ ਕਹਿਣਾ।

ਰੁੱਖ ਨੇ ਸਾਨੂੰ ਫਲ, ਫੁੱਲ ਦਿੰਦੇ,
ਦੇਣ ਹਵਾ, ਨਾ ਮੁੱਲ ਕੋਈ ਲੈਂਦੇ।

ਫਰਨੀਚਰ ਲਈ ਲੱਕੜੀ ਦੇਵਣ,
ਆਖਰੀ ਸਾਹ ਤੱਕ ਸਾਨੂੰ ਸੇਵਣ।

ਮਰੀਏ ਅਸੀਂ ਤਾਂ ਇਹ ਬਲ ਜਾਵਣ,
ਰਾਖ਼ ਅਸਾਡੀ 'ਚ ਰਲ ਜਾਵਣ।

ਬੱਚਿਓ, ਇਹ ਨੇ ਦਾਤ ਅਮੁੱਲੀ,
ਵੇਖੋ ਫਿਰੇ ਲੋਕਾਈ ਭੁੱਲੀ।

ਨਾ ਕੱਟੋ ਰੁੱਖ, ਨਾ ਕੱਟਣ ਦੇਵੋ,
ਜਾਨ ਲਗਾ ਕੇ ਇਨ੍ਹਾਂ ਨੂੰ ਸੇਵੋ।

ਇਹ ਨੇ ਕੁਦਰਤ ਮਾਂ ਦੇ ਜਾਏ,
ਉਸ ਹੀ ਸਾਡੀ ਝੋਲੀ ਪਾਏ।

ਛੁੱਟਿਆ ਨਾ ਜੇ ਝੱਲ ਅਸਾਡਾ,
ਮੁਸ਼ਕਿਲ ਹੋ ਜਾਊ ਕੱਲ੍ਹ ਅਸਾਡਾ।

ਸਮਝੋ ਆਪ, ਸਭ ਨੂੰ ਸਮਝਾਓ,
ਰੁੱਖ ਬਚਾਓ, ਰੁੱਖ ਲਗਾਓ।
-ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
410, ਚੰਦਰ ਨਗਰ, ਬਟਾਲਾ।
ਮੋਬਾਈਲ : 97816-46008

Ad Position 22
No active advertisement
ਪਿਛਲੀ ਖ਼ਬਰ ਆਓ ਜਾਣੀਏ, ਦੇਸ਼ ਦੇ ਸਭ ਤੋਂ ਲੰਬੇ ਰੇਲ ਤੇ ਸੜਕ ਪੁਲ ਬਾਰੇ ਅਗਲੀ ਖ਼ਬਰ ਜ਼ਰੂਰੀ ਸਰੀਰਕ ਕੁਦਰਤੀ ਕਿਰਿਆਵਾਂ
Ad Position 24
No active advertisement