ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਜ਼ਰੂਰੀ ਸਰੀਰਕ ਕੁਦਰਤੀ ਕਿਰਿਆਵਾਂ

Ad Position 21
No active advertisement
ਅਜੀਤ ਡੈਸਕ 04-07-2026

ਬੱਚਿਓ, ਸਾਡੇ ਸਰੀਰ ਦੀ ਤੰਦਰੁਸਤੀ ਕੁਝ ਕੁਦਰਤੀ ਕਿਰਿਆਵਾਂ ਨਾਲ ਜੁੜੀ ਹੋਈ ਹੈ, ਜੋ ਸੁਭਾਵਿਕ ਅਤੇ ਜ਼ਰੂਰੀ ਹਨ। ਜਿਵੇਂ:
ਛਿੱਕ-ਸਾਡੇ ਆਲੇ-ਦੁਆਲੇ ਦੀ ਹਵਾ ਵਿਚ ਧੂੜ-ਕਣ ਪਰਾਗ ਕਣ ਆਦਿ ਕਈ ਬੇਲੋੜੇ ਪਦਾਰਥ ਹੁੰਦੇ ਹਨ। ਜਦੋਂ ਅਸੀਂ ਸਾਹ ਅੰਦਰ ਖਿੱਚਦੇ ਹਾਂ ਤਾਂ ਇਹ ਬੇਲੋੜੇ ਪਦਾਰਥ ਨੱਕ ਦਾ ਅੰਦਰਲੇ ਵਾਲਾਂ ਅਤੇ ਮਿਊਕਸ ਵਿਚ ਫਸ ਜਾਂਦੇ ਹਨ, ਪਰ ਕਦੇ ਕਦੇ ਇਹ ਕਣ ਅੰਦਰ ਚਲੇ ਜਾਂਦੇ ਹਨ ਅਤੇ ਨੱਕ ਅੰਦਰ ਜਲਣ ਜਾਂ ਖਾਰਸ਼ ਪੈਦਾ ਕਰਦੇ ਹਨ, ਜਿਸ ਕਾਰਨ ਸਾਨੂੰ ਛਿੱਕਾਂ ਆਉਂਦੀਆਂ ਹਨ। ਛਿੱਕਾਂ ਆਉਣ ਨਾਲ ਧੂੜ ਵਰਗੇ ਬੇਲੋੜੇ ਕਣ ਬਾਹਰ ਕੱਢ ਦਿੱਤੇ ਜਾਂਦੇ ਹਨ ਅਤੇ ਕੇਵਲ ਸਾਫ਼ ਹਵਾ ਹੀ ਫੇਫੜਿਆਂ ਅੰਦਰ ਜਾਂਦੀ ਹੈ।
ਉਬਾਸੀ-ਜਦੋਂ ਉਬਾਸੀ ਲੈਂਦੇ ਹਾਂ, ਤਾਂ ਅਸੀਂ ਆਪਣਾ ਮੂੰਹ ਪੂਰੀ ਤਰ੍ਹਾਂ ਖੋਲ੍ਹ ਕੇ ਇਕ ਡੂੰਘਾ ਸਾਹ ਅੰਦਰ ਖਿੱਚਦੇ ਹਾਂ। ਇਹ ਇਕ ਕੁਦਰਤੀ ਕਿਰਿਆ ਹੈ, ਜੋ ਅਕਸਰ ਥਕਾਵਟ, ਨੀਂਦ ਜੰ ਬੋਰ ਹੋਣ ਵੇਲੇ ਹੁੰਦੀ ਹੈ। ਇਹ ਸਾਡੇ ਸਰੀਰ ਲਈ ਜ਼ਰੂਰੀ ਪ੍ਰਕਿਰਿਆ ਹੈ। ਉਬਾਸੀ ਰਾਹੀਂ ਫੇਫੜਿਆਂ ਵਿਚ ਜਮ੍ਹਾਂ ਹੋਈ ਗੰਦੀ ਗਵਾ, ਜਿਸ ਵਿਚ ਕਾਰਬਨ ਡਾਈਆਕਸਾੀਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਬਾਹਰ ਨਿਕਲ ਜਾਂਦੀ ਹੈ ਅਤੇ ਇਸ ਦੀ ਥਾਂ 'ਤੇ ਆਕਸੀਜਨ ਭਰਪੂਰ ਤਾਜ਼ੀ ਹਵਾ ਅੰਦਰ ਦੇ ਅੰਦਰ ਚਲੀ ਜਾਂਦੀ ਹੈ। ਇਹ ਪ੍ਰਕਿਰਿਆ ਕਰਵਾਉਣ ਵਿਚ ਮਦਦ ਕਰਦੀ ਹੈ।
ਡਕਾਰ ਲੈਣਾ-ਜਿਸ ਨੂੰ ਅਕਸਰ ਸਮਾਜਿਕ ਤੌਰ 'ਤੇ ਅਜੀਬ ਮੰਨਿਆ ਜਾਂਦਾ ਹੈ, ਅਸਲ ਵਿਚ ਪੇਟ ਵਿਚ ਜਮ੍ਹਾਂ ਹੋਈ ਵਾਧੂ ਹਵਾ ਨੂੰ ਬਾਹਰ ਕੱਢਣ ਦੀ ਇਕ ਕੁਦਰਤੀ ਅਤੇ ਸੁਰਖਿਆਤਮਕ ਪ੍ਰਕਿਰਿਆ ਹੈ। ਇਹ ਸਰੀਰ ਨੂੰ ਪੇਟ ਫੁੱਲਣ ਤੋਂ ਬਚਾਉਂਦੀ ਹੈ, ਜੋ ਖਾਣਾ ਖਾਂਦੇ ਸਮੇਂ ਨਿਗਲੀ ਗਈ ਹਵਾ ਕਾਰਨ ਹੁੰਦੀ ਹੈ, ਜਿਸ ਨਾਲ ਪਾਚਣ ਕਿਰਿਆ ਵਿਚ ਸਹਾਇਤਾ ਮਿਲਦੀ ਹੈ।
-ਸ.ਸ.ਸ. ਸਕੂਲ ਕਿਸ਼ਨਪੁਰਾ ਕਲਾਂ (ਮੋਗਾ)।

Ad Position 22
No active advertisement
ਪਿਛਲੀ ਖ਼ਬਰ ਰੁੱਖ ਲਗਾਓ ਅਗਲੀ ਖ਼ਬਰ ਅੱਧਮੋਈ ਅੱਧਕ
Ad Position 24
No active advertisement