ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਰੁੱਖਾਂ ਦੇ ਸੁਖ

Ad Position 21
No active advertisement
ਅਜੀਤ ਡੈਸਕ 11-07-2026

ਆਓ ਲਗਾਈਏ ਇਕ ਇਕ ਰੁੱਖ,
ਰੁੱਖ ਦੇਂਦੇ ਨੇ ਕਿੰਨੇ ਸੁਖ।
ਰੁੱਖਾਂ ਬਾਝੋਂ ਨਾ ਸੋਂਹਦੀ ਥਾਂ,
ਰੁੱਖ ਹੀ ਦੇਂਦੇ ਫਲ, ਫੁੱਲ, ਛਾਂ।
ਆਕਸੀਜਨ ਜੋ ਬੜੀ ਜ਼ਰੂਰੀ,
ਰੁੱਖ ਕਰਦੇ ਇਹ ਲੋੜ ਪੂਰੀ।
ਕਿਧਰੇ ਜਦ ਵੀ ਹੜ੍ਹ ਆ ਜਾਣ,
ਭੂ ਖੋਰ ਤੋਂ ਰੁੱਖ ਬਚਾਉਣ।
ਮਨੁੱਖ, ਰੁੱਖਾਂ ਨੂੰ ਕੱਟਦੇ ਜਾਣ,
ਰੁੱਖ ਦਿਨੋ ਦਿਨ ਘਟਦੇ ਜਾਣ।
ਰੁੱਖਾਂ ਦਾ ਖਿਆਲ ਕਰੀਏ,
ਰੁੱਖਾਂ ਦੀ ਸੰਭਾਲ ਕਰੀਏ।
ਸਾਡੇ ਵਿਹੜੇ ਹੈ ਸੰਘਣਾ ਰੁੱਖ,
ਇਹਦਾ ਸਾਨੂੰ ਬੜਾ ਹੀ ਸੁਖ।
ਚਿੜੀਆਂ, ਕਬੂਤਰ, ਘੁੱਗੀਆਂ, ਕਾਂ,
ਉਹ ਵੀ ਮਾਣਨ ਇਹਦੀ ਛਾਂ।
-ਹਰਿੰਦਰ ਸਿੰਘ ਗੋਗਨਾ
ਆਰ.ਟੀ.ਆਈ. ਸੈੱਲ ਪੰਜਾਬੀ ਯੂਨੀਵਰਸਿਟੀ,
ਪਟਿਆਲਾ। ਮੋਬਾਈਲ : 98723-25960

Ad Position 22
No active advertisement
ਪਿਛਲੀ ਖ਼ਬਰ ਬਾਲ ਗੀਤ ਆ ਗਈਆਂ ਰੌਣਕਾਂ * ਰਮੇਸ਼ ਬੰਗਾ ਚੋਹਲਾ ਅਗਲੀ ਖ਼ਬਰ ਭਾਰਤ 'ਚ ਯੂਨੈਸਕੋ ਦਾ ਪਹਿਲਾ ਤੇ ਸਭ ਤੋਂ ਵੱਡਾ ਜੀਵਮੰਡਲ 'ਨੀਲਗਿਰੀ'
Ad Position 24
No active advertisement