ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਕਣੀਆਂ

Ad Position 21
No active advertisement
ਅਜੀਤ ਡੈਸਕ 04-07-2026

ਕਿਣਮਿਣ, ਕਿਣਮਿਣ ਆ ਗਈਆਂ ਕਣੀਆਂ,
ਠੰਢਕ ਜਿਹੀ ਵਰਤਾ ਗਈ ਕਣੀਆਂ।

ਗਰਮੀ ਨੇ ਸੀ ਅੱਗ ਵਰ੍ਹਾਈ,
ਸਭ 'ਤੇ ਰਹਿਮ ਕਮਾ ਗਈਆਂ ਕਣੀਆਂ।

ਧਰਤੀ ਦੀ ਹਿੱਕ ਠਾਰੀ ਇਨ੍ਹਾਂ,
ਮਿੱਟੀ ਦੀ ਪਿਆਸ ਬੁਝਾ ਗਈਆਂ ਕਣੀਆਂ।

ਮੁਰਝਾਏ ਬੂਟੇ ਫਿਰ ਤੋਂ ਮੌਲੇ,
ਖੇੜਾ ਨਵਾਂ ਲਿਆ ਗਈਆਂ ਕਣੀਆਂ।

ਮਹਿਕ ਉੱਠੀ ਹੈ ਮਿੱਟੀ ਸੌਂਧੀ,
ਕਣ-ਕਣ ਨੂੰ ਖਿੜਾ ਗਈਆਂ ਕਣੀਆਂ।

ਪੰਛੀ ਵੀ ਹੁਣ ਚਹਿਕਣ ਲੱਗੇ,
ਰੌਣਕ ਨਵੀਂ ਲਗਾ ਗਈਆਂ ਕਣੀਆਂ।

ਬਾਲਾਂ ਮਨ ਨੂੰ ਚਾਅ ਚੜ੍ਹਿਆ ਹੈ,
ਆਹਰੇ ਸਭ ਨੂੰ ਲਾ ਗਈਆਂ ਕਣੀਆਂ।

ਨਹਾਤੀਆਂ-ਧੋਤੀਆਂ ਫੁੱਲ ਪੱਤੀਆਂ ਨੇ,
ਕੁਦਰਤ ਰੂਪ ਸਜਾ ਗਈਆਂ ਕਣੀਆਂ।
-ਓਮਕਾਰ ਸੂਦ ਬਹੋਨਾ
ਮੋਬਾਈਲ : 96540-36080

Ad Position 22
No active advertisement
ਪਿਛਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ ਅਗਲੀ ਖ਼ਬਰ ਆਓ ਜਾਣੀਏ, ਦੇਸ਼ ਦੇ ਸਭ ਤੋਂ ਲੰਬੇ ਰੇਲ ਤੇ ਸੜਕ ਪੁਲ ਬਾਰੇ
Ad Position 24
No active advertisement